ਲਿਪਸਟਿਕ 'ਚ ਨਸ਼ੀਲੀ ਚਾਕਲੇਟ ਲਗਾ ਕੇ ਨੌਜਵਾਨਾ ਨੂੰ ਫਸਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼
Published : Nov 5, 2018, 7:35 pm IST
Updated : Nov 5, 2018, 7:35 pm IST
SHARE ARTICLE
Mixing intoxicant chocolate in lipstick
Mixing intoxicant chocolate in lipstick

ਕਾਸਰਗੋਡ ਵਿਚ ਨੌਜਵਾਨਾ ਨੂੰ ਨਸ਼ੇ ਦੇ ਜਾਲ ਵਿਚ ਫਸਾਉਣ ਦਾ ਵਖਰਾ ਤਰੀਕਾ ਅਧਿਕਾਰੀਆਂ ਦੇ ਸਾਹਮਣੇ ਆਇਆ ਹੈ। ਇਥੇ ਸਰਕਾਰੀ ਮਤਸਿਅਪਾਲਨ ਵੋਕੇ...

ਕਾਸਰਗੋਡ : (ਭਾਸ਼ਾ) ਕਾਸਰਗੋਡ ਵਿਚ ਨੌਜਵਾਨਾ ਨੂੰ ਨਸ਼ੇ ਦੇ ਜਾਲ ਵਿਚ ਫਸਾਉਣ ਦਾ ਵਖਰਾ ਤਰੀਕਾ ਅਧਿਕਾਰੀਆਂ ਦੇ ਸਾਹਮਣੇ ਆਇਆ ਹੈ। ਇਥੇ ਸਰਕਾਰੀ ਮਤਸਿਅਪਾਲਨ ਵੋਕੇਸ਼ਨਲ ਹਾਈ ਸਕੈਂਡਰੀ ਸਕੂਲ ਕੋਲ ਕੁੱਝ ਦੁਕਾਨਾਂ ਵਿਚ ਲਿਪਸਟਿਕ ਵਿਚ ਨਸ਼ੀਲੀ ਚਾਕਲੇਟ ਵੇਚਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਬਾਅਦ ਤੋਂ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਵਿਦਿਆਰਥੀਆਂ ਨੂੰ ਇਸ ਖਤਰੇ ਤੋਂ ਬਚਾਉਣ ਲਈ ਕਦਮ ਚੁੱਕੇ ਜਾ ਰਹੇ ਹਨ।  

ਦੱਸਿਆ ਜਾ ਰਿਹਾ ਹੈ ਕਿ ਸਿਹਤ ਅਧਿਕਾਰੀਆਂ ਨੂੰ ਇਸ ਬਾਰੇ ਵਿਚ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੁਕਾਨਾਂ ਵਿਚ ਛਾਪੇਮਾਰੀ ਕੀਤੀ ਅਤੇ ਚਾਕਲੇਟ ਬਰਾਮਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜੋ ਵਿਦਿਆਰਥੀ ਇਹ ਚਾਕਲੇਟ ਖਾਂਦੇ ਸਨ,  ਉਨ੍ਹਾਂ ਨੂੰ ਸਿਰ ਦਰਦ ਅਤੇ ਹੋਰ ਕਈ ਪਰੇਸ਼ਾਨੀਆਂ ਹੁੰਦੀਆਂ ਸਨ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਨੇ ਇਹ ਚਾਕਲੇਟ ਵੇਚੀ ਤਾਂ ਉਨ੍ਹਾਂ ਦਾ ਲਾਇਸੈਂਸ ਲੈ ਲਿਆ ਜਾਵੇਗਾ।  

ਇਸ ਬਾਰੇ ਚੇਰੁਵੱਟੂਰ ਸੋਸ਼ਲ ਹੈਲਥ ਸੈਂਟਰ ਡਾਕਟਰ ਪ੍ਰਵੀਣ ਕੁਮਾਰ ਨੇ ਕਿਹਾ ਹੈ ਕਿ ਇਹਨਾਂ ਚਾਕਲੇਟਾਂ ਨੂੰ ਖਾਣਾ ਵਿਦਿਆਰਥੀਆਂ ਲਈ ਖਤਰਨਾਕ ਹੋ ਸਕਦਾ ਹੈ। ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਇਸ ਬਾਰੇ ਵਿਚ ਜਾਗਰੁਕ ਕਰਨ ਲਈ ਮੁਹਿੰਮ ਚਲਾਇਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement