ਮੰਗਾਂ ਮੰਨਣ ਤੋਂ ਬਾਅਦ ਦਿੱਲੀ ਪੁਲਿਸ ਦਾ ਧਰਨਾ ਖ਼ਤਮ
Published : Nov 5, 2019, 10:04 pm IST
Updated : Nov 5, 2019, 10:04 pm IST
SHARE ARTICLE
Delhi police call off protest after assurance by senior officers
Delhi police call off protest after assurance by senior officers

ਦਿੱਲੀ ਪੁਲਿਸ ਕਰਵਾਏਗੀ ਜ਼ਖ਼ਮੀਆਂ ਦਾ ਇਲਾਜ ਅਤੇ ਦੇਵੇਗੀ 25-25 ਹਜ਼ਾਰ ਰੁਪਏ ਮੁਆਵਜ਼ਾ

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਅਤੇ ਉਸ ਤੋਂ ਬਾਅਦ ਕੁਝ ਹੋਰ ਥਾਵਾਂ 'ਤੇ ਵਕੀਲਾਂ ਵਲੋਂ ਕੀਤੀ ਮਾਰਕੁੱਟ ਤੋਂ ਨਾਰਾਜ਼ ਪੁਲਿਸ ਮੁਲਾਜ਼ਮਾਂ ਦਾ ਪ੍ਰਦਰਸ਼ਨ ਆਖ਼ਤ 10 ਘੰਟੇ ਬਾਅਦ ਖ਼ਤਮ ਹੋ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਜ਼ਿਆਦਾਤਰ ਮੰਗਾਂ ਨੂੰ ਮੰਨਣ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮਾਂ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ। 

Delhi police call off protest after assurance by senior officersDelhi police call off protest after assurance by senior officers

ਜਾਣਕਾਰੀ ਮੁਤਾਬਕ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਪੁਲਿਸ ਯੂਨੀਅਨ ਬਣਾਉਣ ਸਮੇਤ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਤੀਸ ਹਜ਼ਾਰੀ ਕਾਂਡ 'ਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ 25-25 ਹਜ਼ਾਰ ਰੁਪਏ ਮੁਆਵਜ਼ਾ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਸਾਕੇਤ ਅਦਾਲਤ ਦੇ ਬਾਹਰ ਸੋਮਵਾਰ ਨੂੰ ਅਪਣੇ ਸਾਥੀ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਪੁਲਿਸ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਹਮਲੇ ਵਿਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ। ਪੁਲਿਸ ਮੁਲਾਜ਼ਮਾਂ ਦੇ ਪ੍ਰਦਰਸ਼ਨ ਦੀ ਨਿਵੇਕਲੀ ਘਟਨਾ ਕਾਰਨ ਦਿੱਲੀ ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਨੇ ਉਨ੍ਹਾਂ ਨੂੰ ਡਿਊਟੀ 'ਤੇ ਮੁੜਨ ਦੀ ਬੇਨਤੀ ਕੀਤੀ ਜਿਹੜੀ ਉਨ੍ਹਾਂ ਮੰਨਣ ਤੋਂ ਇਨਕਾਰ ਕਰ ਦਿਤਾ ਸੀ।

Delhi police call off protest after assurance by senior officersDelhi police call off protest after assurance by senior officers

ਪੁਲਿਸ ਵਾਲਿਆਂ ਅਤੇ ਵਕੀਲਾਂ ਵਿਚਾਲੇ ਤਣਾਅ ਦੇ ਹਾਲਾਤ ਸਨਿਚਰਵਾਰ ਨੂੰ ਬਣਨੇ ਸ਼ੁਰੂ ਹੋ ਗਏ ਸਨ ਜਦ ਪਾਰਕਿੰਗ ਕਾਰਨ ਹੋਈ ਝੜਪ ਵਿਚ ਘੱਟੋ ਘੱਟ 20 ਪੁਲਿਸ ਮੁਲਾਜ਼ਮ ਅਤੇ ਕਈ ਵਕੀਲ ਜ਼ਖ਼ਮੀ ਹੋ ਗਏ ਸਨ। ਪ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮ ਭਾਰੀ ਗਿਣਤੀ ਵਿਚ ਆਈਟੀਓ ਵਿਚ ਪੈਂਦੇ ਮੁੱਖ ਦਫ਼ਤਰ ਦੇ ਬਾਹਰ ਇਕੱਠੇ ਹੋਣ ਲੱਗੇ ਤਾਂ ਆਵਾਜਾਈ ਥੋੜੀ ਮੱਠੀ ਪੈ ਗਈ। ਉਦੋਂ ਹੀ ਪਟਨਾਇਕ ਅਪਣੇ ਦਫ਼ਤਰ ਵਿਚੋਂ ਬਾਹਰ ਆਏ ਅਤੇ ਉਨ੍ਹਾਂ ਪੁਲਿਸ ਵਾਲਿਆਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀਆਂ ਚਿੰਤਾਵਾਂ ਵਲ ਧਿਆਨ ਦਿਤਾ ਜਾਵੇਗਾ। ਪਟਨਾਇਕ ਨੇ ਕਿਹਾ, 'ਸਾਨੂੰ ਅਨੁਸ਼ਾਸਨਬੱਧ ਫ਼ੋਰਸ ਵਾਂਗ ਵਿਹਾਰ ਕਰਨਾ ਪਵੇਗਾ।

Delhi police call off protest after assurance by senior officersDelhi police call off protest after assurance by senior officers

ਸਰਕਾਰ ਅਤੇ ਜਨਤਾ ਸਾਡੇ ਕੋਲੋਂ ਕਾਨੂੰਨ ਪ੍ਰਬੰਧ ਦੀ ਹਾਲਤ ਕਾਇਮ ਰੱਖਣ ਦੀ ਉਮੀਦ ਕਰਦੀ ਹੈ, ਇਹ ਸਾਡੀ ਵੱਡੀ ਜ਼ਿੰਮੇਵਾਰੀ ਹੈ। ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਕੰਮ 'ਤੇ ਮੁੜ ਆਉ।' ਉਨ੍ਹਾਂ ਕਿਹਾ, 'ਬੀਤੇ ਕੁੱਝ ਦਿਨ ਸਾਡੇ ਲਈ ਪ੍ਰੀਖਿਆ ਦੀ ਘੜੀ ਰਹੇ ਹਨ ਕਿਉਂਕਿ ਜਾਂਚ ਚੱਲ ਰਹੀ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਤੁਸੀਂ ਜਾਂਚ ਵਿਚ ਭਰੋਸਾ ਰੱਖੋ।' ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿਚ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਜਾਵੇਗੀ। ਦਿੱਲੀ ਪੁਲਿਸ ਵਿਚ 80 ਹਜ਼ਾਰ ਤੋਂ ਵੱਧ ਮੁਲਾਜ਼ਮ ਹਨ। ਪ੍ਰ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਇਨਸਾਫ਼ ਦੀ ਮੰਗ ਕਰਦੇ ਹੋਏ ਨਾਹਰੇ ਲਾ ਰਹੇ ਸਨ।

Delhi police call off protest after assurance by senior officersDelhi police call off protest after assurance by senior officers

ਦਿੱਲੀ ਪੁਲਿਸ ਦੇ ਅਧਿਕਾਰੀ ਉਨ੍ਹਾਂ ਨੂੰ ਸ਼ਾਂਤ ਕਰਦੇ ਦਿਸ ਰਹੇ ਸਨ। ਤਖ਼ਤੀਆਂ ਉਤੇ ਲਿਖਿਆ ਸੀ, 'ਪੁਲਿਸ ਵਰਦੀ ਵਿਚ ਅਸੀਂ ਇਨਸਾਨ ਹਾਂ, ਅਸੀਂ ਪੰਚਿੰਗ ਬੈਗ ਨਹੀਂ ਹਾਂ ਅਤੇ ਰਖਿਆ ਕਰ ਵਾਲਿਆਂ ਨੂੰ ਸੁਰੱਖਿਆ ਦੀ ਲੋੜ।' ਉਨ੍ਹਾਂ ਅਪਣੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਰਦੀ ਦਾ ਸਨਮਾਨ ਬਚਾਉਣ ਵਾਸਤੇ ਉਨ੍ਹਾਂ ਨਾਲ ਖੜੇ ਰਹਿਣ। ਉਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਵਾਲੇ ਵਕੀਲਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, 'ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜ਼ਖ਼ਮੀ ਵਕੀਲਾਂ ਨਾਲ ਮੁਲਾਕਾਤ ਕਰਨ ਪੁੱਜੇ ਪਰ ਜ਼ਖ਼ਮੀ ਪੁਲਿਸ ਵਾਲਿਆਂ ਨੂੰ ਮਿਲਣ ਨਹੀਂ ਪੁੱਜੇ। ਕੀ ਇਹ ਬੇਇਨਸਾਫ਼ੀ ਨਹੀਂ।' ਪ੍ਰਦਰਸ਼ਨ ਕਾਰਨ ਜਾਮ ਲੱਗ ਗਿਆ ਅਤੇ ਦਿੱਲੀ ਪੁਲਿਸ ਨੂੰ ਟਵਿਟਰ 'ਤੇ ਆਵਾਜਾਈ ਬਾਰੇ ਸਲਾਹ ਦੇਣੀ ਪਈ। ਆਈਪੀਐਸ ਐਸੋਸੀਏਸ਼ਨ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ।

Delhi police call off protest after assurance by senior officersDelhi police call off protest after assurance by senior officers

ਵਕੀਲਾਂ ਵਿਰੁਧ ਦੋ ਵੱਖ-ਵੱਖ ਪਰਚੇ ਦਰਜ :
ਪੁਲਿਸ ਨੇ ਸਾਕੇਤ ਅਦਾਲਤ ਵਾਲੀ ਘਟਨਾ ਸਬੰਧੀ ਦੋ ਪਰਚੇ ਦਰਜ ਕੀਤੇ ਹਨ। ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਵਕੀਲਾਂ ਵਿਰੁਧ ਦੋ ਵੱਖ ਵੱਖ ਪਰਚੇ ਦਰਜ ਕੀਤੇ ਗਏ ਹਨ। ਇਸ ਘਟਨਾ ਵਿਚ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ 'ਤੇ ਵਕੀਲਾਂ ਨੇ ਹਮਲਾ ਕੀਤਾ ਸੀ। ਉਸ ਘਟਨਾ ਦੀ ਵੀਡੀਉ ਵਿਚ ਵਕੀਲ ਮੋਟਰਸਾਈਕਲ 'ਤੇ ਸਵਾਰ ਪੁਲਿਸ ਮੁਲਾਜ਼ਮ ਨੂੰ ਕੁੱਟਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਵਿਚੋਂ ਇਕ ਵਕੀਲ ਉਸ ਨੂੰ ਥੱਪੜ ਵੀ ਮਾਰਦਾ ਹੈ। ਪੁਲਿਸ ਮੁਲਾਜ਼ਮ ਜਦ ਉਥੋਂ ਜਾ ਰਿਹਾ ਹੈ ਤਾਂ ਵਕੀਲ ਉਸ ਦੀ ਮੋਟਰਸਾਈਕਲ 'ਤੇ ਹੈਲਮਟ ਮਾਰਦਾ ਵਿਖਾਈ ਦੇ ਰਿਹਾ ਹੈ।

Delhi police call off protest after assurance by senior officersDelhi police call off protest after assurance by senior officers

ਪੁਲਿਸ ਦਾ ਪ੍ਰਦਰਸ਼ਨ ਸਿਸਟਮ ਦੀ ਨਵੀਂ ਨਿਵਾਣ : ਕਾਂਗਰਸ
ਨਵੀਂ ਦਿੱਲੀ, 5 ਨਵੰਬਰ : ਕਾਂਗਰਸ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਪੁਲਿਸ ਦਾ ਸੜਕਾਂ 'ਤੇ ਪ੍ਰਦਰਸ਼ਨ ਕਰਨਾ ਭਾਰਤ ਲਈ ਆਜ਼ਾਦੀ ਦੇ 72 ਸਾਲਾਂ ਵਿਚ 'ਨਵੀਂ ਨਿਵਾਣ' ਹੈ। ਪਾਰਟੀ ਨੇ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪ 'ਤੇ ਵੀ ਸਵਾਲ ਕੀਤੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕੀ ਇਹ ਭਾਜਪਾ ਦਾ ਨਵਾਂ ਭਾਰਤ ਹੈ? ਉਨ੍ਹਾਂ ਪੁਛਿਆ ਕਿ ਸੱਤਾਧਿਰ ਦੇਸ਼ ਨੂੰ ਕਿਥੇ ਲਿਜਾ ਰਹੀ ਹੈ? ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲੀ ਦਿੱਲੀ ਪੁਲਿਸ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੀ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਮੰਤਰਾਲਾ ਇਸ ਬਾਰੇ ਕੁੱਝ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਪੁਲਿਸ ਦਾ ਪ੍ਰਦਰਸ਼ਨ 72 ਸਾਲਾਂ ਵਿਚ ਨਵੀਂ ਗਿਰਾਵਟ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement