
ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ।
ਹਰਿਦੁਆਰ: ਬੱਚੇ ਨੂੰ ਦੁੱਧ ਪਿਲਾਉਣ ਤੋਂ ਪਰੇਸ਼ਾਨ ਇਕ ਮਾਂ ਨੇ 6 ਮਹੀਨੇ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ। ਮਾਂ ਨੇ ਪੁੱਤਰ ਨੂੰ ਬੈਗ ਵਿਚ ਪਾ ਕੇ ਗੰਗਾ ਵਿਚ ਵਹਾਅ ਦਿੱਤਾ ਅਤੇ ਘਰ ਆ ਕੇ ਪੁੱਤ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਬਣਾ ਦਿੱਤੀ। ਪੁਲਿਸ ਨੇ ਆਰੋਪੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਨਖ਼ਲ ਦੀ ਸਰਵਪ੍ਰਿਅ ਵਿਹਾਰ ਕਲੋਨੀ ਵਿਚ ਰਹਿਣ ਵਾਲੀ ਸੰਗੀਤਾ ਬਲੂਨੀ ਨੇ ਸ਼ਨੀਵਾਰ ਦੀ ਸ਼ਾਮ ਅਪਣੇ ਪੁੱਤਰ ਅੰਸ਼ ਦੇ ਘਰ ਤੋਂ ਗਾਇਬ ਹੋਣ ਦੀ ਸੂਚਨਾ ਦਿੱਤੀ ਸੀ।
Baby
ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਹ ਕਰੀਬ 3 ਵਜੇ ਅਪਣੇ ਅੰਸ਼ ਅਤੇ 3 ਸਾਲ ਦੀ ਪੁੱਤਰੀ ਨੂੰ ਘਰ ਵਿਚ ਛੱਡ ਕੇ ਕੋਲ ਹੀ ਸਥਿਤ ਡੇਅਰੀ ਤੋਂ ਦੁੱਧ ਲੈਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਪੁੱਤ ਅੰਸ਼ ਘਰ ਵਿਚ ਨਹੀਂ ਸੀ। ਪੁਲਿਸ ਨੂੰ ਬੱਚੇ ਦੀ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਹੈ।
Milk
ਸੋਸ਼ਲ ਮੀਡੀਆ ਤੇ ਵੀ ਬੱਚੇ ਗਾਇਬ ਹੋਣ ਦੀ ਖਬਰ ਤੇਜ਼ੀ ਨਾਲ ਫੈਲੀ ਸੀ। ਪੁਲਿਸ ਨੇ ਰਾਤ ਤਕ ਪੂਰੇ ਇਲਾਕੇ ਵਿਚ ਛਾਨਬੀਣ ਕੀਤੀ। ਪੁਲਿਸ ਨੇ ਸੋਮਵਾਰ ਨੂੰ ਇਸ ਸਨਸਨੀਖੇਜ ਮਾਮਲੇ ਦਾ ਖੁਲਾਸਾ ਕੀਤਾ। ਐਸਐਸਪੀ ਸੈਂਥਿਲ ਅਬੁਦਈ ਕ੍ਰਿਸ਼ਣਰਾਜ ਐਸ ਨੇ ਦਸਿਆ ਕਿ ਇਕ ਸੀਸੀਟੀਵੀ ਫੁਟੇਜ ਵਿਚ ਸੰਗੀਤਾ ਬਲੂਨੀ ਕਾਲੇ ਰੰਗ ਦਾ ਬੈਗ ਲੈ ਕੇ ਜਾਂਦੀ ਹੋਈ ਦਿਖਾਈ ਦਿੱਤੀ।
Milkਇਸ ਤੋਂ ਬਾਅਦ ਉਸ ਨੂੰ ਥਾਣੇ ਵਿਚ ਬੁਲਾ ਕੇ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਅਪਣਾ ਕਬੂਲ ਕਰ ਲਿਆ। ਉਹਨਾਂ ਨੇ ਦਸਿਆ ਕਿ ਅਰੋਪੀ ਸੰਗੀਤਾ ਕਾਲੇ ਰੰਗ ਦੇ ਬੈਗ ਵਿਚ ਪੁੱਤ ਨੂੰ ਪਾ ਕੇ ਅਨੰਦਮਈ ਪੁਲਿਸ ਕੋਲ ਪਹੁੰਚੀ ਅਤੇ ਉਸ ਨੇ ਪੁੱਤਰ ਦੀ ਗੰਗਾ ਵਿਚ ਡੁਬੋ ਕੇ ਹੱਤਿਆ ਕਰ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।