
ਲੋਕਾਂ ਦਾ ਘਰਾਂ ਵਿਚ ਸਫੈਦੀ ਕਰਕੇ ਚਲਾਉਂਦਾ ਹੈ ਪਰਿਵਾਰ
ਹਿਮਾਚਲ ਪ੍ਰਦੇਸ਼: ਊਨਾ ਵਿਚ ਘਰਾਂ 'ਚ ਸਫੈਦੀ ਕਰਨ ਵਾਲਾ ਸੰਜੀਵ ਕੁਮਾਰ ਪੇਂਟਰ ਹੁਣ ਕਰੋੜਪਤੀ ਬਣ ਗਿਆ ਹੈ। ਇਸ ਪੇਂਟਰ ਨੇ ਦੀਵਾਲੀ ਦੀ ਲਾਟਰੀ ਟਿਕਟ ਖਰੀਦੀ ਸੀ। ਜਿਸ ਤੋਂ ਬਾਅਦ ਰਾਤੋ-ਰਾਤ ਇਸ ਦੀ ਕਿਸਮਤ ਚਮਕ ਉੱਠੀ ਅਤੇ ਹੁਣ ਇਹ ਕਰੋੜਪਤੀ ਪੇਂਟਰ ਬਣ ਗਿਆ ਹੈ। ਸੰਜੀਵ ਕੁਮਾਰ ਨੇ ਇਨ੍ਹਾਂ ਪੈਸਿਆਂ ਨੂੰ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਸੰਭਾਲ ਰੱਖਣ ਦੀ ਗੱਲ ਕਹੀ ਹੈ। ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ ਅਤੇ ਮਠਿਆਈ ਨਾਲ ਮੂੰਹ ਮੀਠਾ ਕਰਵਾਇਆ ਜਾ ਰਿਹਾ ਹੈ।
sanjeev Kumar
ਹਿਮਾਚਲ ਦੇ ਜ਼ਿਲ੍ਹਾ ਊਨਾ ਦੇ ਚੁਰੜੂ ਪਿੰਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੂੰ ਢਾਈ ਕਰੋੜ ਦੀ ਲਾਟਰੀ ਲੱਗੀ ਹੈ। ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੇ ਸੰਜੀਵ ਨੂੰ ਜਦੋਂ ਇਹ ਪਤਾ ਚੱਲਿਆ ਕਿ ਉਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪੀਜੀਆਈ ਵਿਚ ਆਪਣੇ ਬੱਚੇ ਨੂੰ ਚੈੱਕ ਕਰਾਉਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਉਸ ਨੇ ਨੰਗਲ ਤੋਂ ਇਕ ਲਾਟਰੀ ਵੇਚਣ ਵਾਲੇ ਤੋਂ ਚੁਰੜੂ ਪੰਜਾਬ ਸਟੇਟ ਦੀ ਦੀਵਾਲੀ ਬੰਪਰ ਲਾਟਰੀ ਦੇ ਦੋ ਟਿਕਟ ਪੰਜ-ਪੰਜ ਸੋ ਰੁਪਏ ਵਿਚ ਖਰੀਦੇ ਸਨ। ਜਿਨ੍ਹਾਂ ਵਿਚੋਂ ਇੱਕ ਟਿਕਟ ਉਸ ਨੇ ਨੇ ਆਪ ਰੱਖ ਲਿਆ ਅਤੇ ਦੂਜੇ ਉਸਦੇ ਲੜਕੇ ਅਰਮਾਨ ਨੇ ਲੈ ਲਿਆ।
sanjeev Kumar
ਲੜਕੇ ਨੇ ਜੋ ਟਿਕਟ ਲਿਆ ਸੀ ਉਸ ਟਿਕਟ ਨੰਬਰ ਏ-411577 ਨੰਬਰ ਦੀ ਲਾਟਰੀ ਨੂੰ ਪਹਿਲਾ ਇਨਾਮ ਢਾਈ ਕਰੋੜ ਦਾ ਨਿਕਲਿਆ ਹੈ। ਸੰਜੀਵ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਪੇਂਟ ਅਤੇ ਸਫੈਦੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਦੇ ਪਰਿਵਾਰ ਵਿਚ ਇਕ ਲੜਕੀ, ਇਕ ਲੜਕਾ ਘਰਵਾਲੀ ਅਤੇ ਪਿਤਾ ਹਨ। ਉਨ੍ਹਾਂ ਨੇ ਲਾਟਰੀ ਟਿਕਟ ਖਰੀਦਦੇ ਸਮੇਂ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਇਨਾਮ ਨਿਕਲੇਗਾ। ਜਦੋਂ ਲਾਟਰੀ ਵਾਲੇ ਦਾ ਫੋਨ ਆਇਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਹ ਲਾਟਰੀ ਨਿਕਲਣ ਦੀ ਸੱਚਾਈ ਦਾ ਪਤਾ ਲਗਾਉਣ ਲਈ ਖੁਦ ਲਾਟਰੀ ਵੇਚਣ ਵਾਲੇ ਕੋਲ ਗਿਆ ਅਤੇ ਪੂਰੀ ਜਾਂਚ ਕੀਤੀ ਫਿਰ ਉਨ੍ਹਾਂ ਨੂੰ ਭਰੋਸਾ ਹੋਇਆ ਕਿ ਉਸ ਦੀ ਲਾਟਰੀ ਲੱਗੀ ਹੈ।