
ਇਕ ਵਿਅਕਤੀ ਦੇ ਹੱਥ ਇਕ ਅਨੌਖੀ ਲਾਟਰੀ ਲੱਗੀ ਹੈ। ਇਸ ਵਿਅਕਤੀ ਨੂੰ ਹੁਣ ਹਰ ਮਹੀਨੇ ਬਿਨਾਂ ਕੰਮ ਕੀਤੇ 8 ਲੱਖ ਤੋਂ ਜ਼ਿਆਦਾ ਰੁਪਏ ਮਿਲਣਗੇ।
ਬ੍ਰਿਟੇਨ: ਇਕ ਵਿਅਕਤੀ ਦੇ ਹੱਥ ਇਕ ਅਨੌਖੀ ਲਾਟਰੀ ਲੱਗੀ ਹੈ। ਇਸ ਵਿਅਕਤੀ ਨੂੰ ਹੁਣ ਹਰ ਮਹੀਨੇ ਬਿਨਾਂ ਕੰਮ ਕੀਤੇ 8 ਲੱਖ ਤੋਂ ਜ਼ਿਆਦਾ ਰੁਪਏ ਮਿਲਣਗੇ। ਵਿਅਕਤੀ ਨੂੰ 30 ਸਾਲ ਤੱਕ ਇਹ ਲਾਭ ਮਿਲੇਗਾ। ਇਸ ਤਰ੍ਹਾਂ ਦੀ ਲਾਟਰੀ ਜਿੱਤਣ ਵਾਲਾ ਉਹ ਪਹਿਲਾ ਵਿਅਕਤੀ ਹੈ। ਬ੍ਰਿਟੇਨ ਵਿਚ ਸਰਕਾਰ ਤੋਂ ਮਾਨਤਾ ਪ੍ਰਾਪਤ ‘ਨੈਸ਼ਨਲ ਲਾਟਰੀ’ ਦੀ ਕੋਰ ਵੱਲੋਂ ਹਾਲ ਹੀ ਵਿਚ ਨਵੀਂ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦਾ ਨਾਂਅ ਸੀ- ਲਾਟਰੀ ਸੈਟ ਫਾਰ ਲਾਈਫ।
Dean Weymes
ਐਮਾਜ਼ੋਨ ਵਿਚ ਕੰਮ ਕਰਨ ਵਾਲੇ ਵਿਅਕਤੀ ਡੀਨ ਵੀਮੇਸ ਦੀ ਇਸੇ ਸਕੀਮ ਦੇ ਤਹਿਤ ਲਾਟਰੀ ਲੱਗੀ ਹੈ।ਡੀਨ ਨੂੰ ਹਰ ਮਹੀਨੇ 8.6 ਲੱਖ ਰੁਪਏ ਮਿਲਣਗੇ। ਲਾਟਰੀ ਜਿੱਤਣ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਪਲਾਨ ਸ਼ੇਅਰ ਕੀਤੇ ਹਨ ਅਤੇ ਛੁੱਟੀਆਂ ‘ਤੇ ਜਾਣ ਦੀ ਗੱਲ ਕਹੀ ਹੈ। ਉਹ ਲਾਟਰੀ ਦੇ ਪੈਸਿਆਂ ਨਾਲ ਆਟਿਸਟਿਕ ਨਾਲ ਪੀੜਤ ਭਰਾ ਦੀ ਵੀ ਮਦਦ ਕਰਨਗੇ। 30 ਜੁਲਾਈ ਨੂੰ ਡੀਨ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਿਆ ਸੀ। ਇਸ ਦੌਰਾਨ ਉਹ ਦਫ਼ਤਰ ਵਿਚ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਪਹਿਲਾਂ ਉਹਨਾਂ ਦੇ ਨਾਂਅ ਲਾਟਰੀ ਲੱਗ ਗਈ ਹੈ।
Dean Weymes
ਬ੍ਰਿਟੇਨ ਦੇ ਪੀਟਰਬੋਰੋਘ ਦੇ ਰਹਿਣ ਵਾਲੇ ਡੀਨ ਨੇ ਆਇਰਲੈਂਡ ਤੋਂ ਵੀਡੀਓ ਅਤੇ ਫਿਲਮ ਦੀ ਪੜ੍ਹਾਈ ਕੀਤੀ ਹੈ। ਹੁਣ ਤੱਕ ਉਹ ਐਮਾਜ਼ੋਨ ਦੇ ਨਾਲ ਕੰਮ ਕਰ ਰਹੇ ਸਨ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਕ੍ਰਿਏਟਿਵ ਕੰਮ ਕਰਨਗੇ। ਡੀਨ ਦਾ ਮੰਨਣਾ ਹੈ ਕਿ ਹੁਣ ਉਹ ਆਰਥਕ ਪੱਖੋਂ ਸਥਿਰ ਹੋ ਗਏ ਹਨ ਅਤੇ ਅਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਦੌਰਾਨ ਉਹਨਾਂ ਨੇ ਡਾਕੂਮੈਂਟਰੀ ਵੀ ਬਣਾਈ ਸੀ। ਉਹਨਾਂ ਕਿਹਾ ਕਿ ਨੌਕਰੀ ਛੱਡ ਕੇ ਹੁਣ ਉਹ ਸਕਰੀਨ ਰਾਈਟਰ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।