
ਭਾਰਤੀ ਹਵਾਈ ਫੌਜ ਦਿਵਸ ਮੌਕੇ ਕੁੱਲ 56 ਏਅਰਕ੍ਰਾਫ਼ਟ ਦਿਖਾ ਰਹੇ ਅਪਣਾ ਪ੍ਰਦਰਸ਼ਨ
ਨਵੀਂ ਦਿੱਲੀ: ਪੂਰਾ ਦੇਸ਼ ਅੱਜ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਕੁੱਲ 56 ਏਅਰਕ੍ਰਾਫ਼ਟ ਅਪਣਾ ਪ੍ਰਦਰਸ਼ਨ ਦਿਖਾ ਰਹੇ ਹਨ। ਇਹਨਾਂ ਵਿਚ ਰਾਫ਼ੇਲ, ਸੁਖੋਈ, ਮਿਗ 29, ਮਿਰਾਜ਼, ਜਗੁਆਰ ਅਤੇ ਤੇਜਸ ਸ਼ਾਮਲ ਹਨ।
Indian Air Force Day parade
ਇਸ ਦੌਰਾਨ ਲੜਾਕੂ ਜਹਾਜ਼ ਰਾਫ਼ੇਲ ਨੇ ਉਡਾਣ ਭਰ ਕੇ ਆਸਮਾਨ ਅਪਣਾ ਦਮ ਦਿਖਾਇਆ। ਰਾਫੇਲ ਤੋਂ ਇਲਾਵਾ ਇਸ ਮੌਕੇ ਥ੍ਰੀ ਫਾਰਮੇਸ਼ਨ 'ਚ ਜਗੁਆਰ ਜਹਾਜ਼ ਵੀ ਰਹੇ, ਜਿਨ੍ਹਾਂ ਨੇ ਆਸਮਾਨ 'ਚ ਉਡਾਣ ਭਰੀ। ਰਾਫੇਲ ਤੋਂ ਬਾਅਦ ਦੇਸੀ ਜਹਾਜ਼ ਤੇਜਸ ਨੇ ਆਸਮਾਨ 'ਚ ਆਪਣਾ ਦਮ ਦਿਖਾਇਆ।
Aircrafts including Rafale, Mig-29 and Sukhoi-30 take part in parade
ਇਸ ਮੌਕੇ ਏਅਰ ਚੀਫ਼ ਮਾਰਸ਼ਲ ਆਰਕੇ ਐਸ ਭਦੌਰੀਆ ਨੇ ਹਵਾਈ ਫੌਜ ਦੇ ਜਾਂਬਾਜ਼ ਪਾਇਲਟਾਂ ਨੂੰ ਸੰਬੋਧਨ ਕੀਤਾ ਅਤੇ ਪਰੇਡ ਦਾ ਨਿਰੀਖਣ ਕੀਤਾ। ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਨੇ ਇਸ ਮੌਕੇ ਸੰਬੋਧਨ ਦੌਰਾਨ ਕਿਹਾ ਕਿ ਹਵਾਈ ਫੌਜ ਭਵਿੱਖ ਵਿਚ ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ।
Indian Air Force Day
ਦੱਸ ਦਈਏ ਕਿ ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਮੂਹ ਦੇਸ਼ ਵਾਸੀਆਂ ਨੂੰ ਹਵਾਈ ਫ਼ੌਜ ਦੀ 88ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਅਧਿਕਾਰਕ ਤੌਰ 'ਤੇ ਬ੍ਰਿਟਿਸ਼ ਰਾਜ ਵੱਲੋਂ 8 ਅਕਤੂਬਰ 1932 ਵਿਚ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ।
Indian Air Force
ਭਾਰਤੀ ਹਵਾਈ ਫੌਜ ਤਿੰਨ ਇੰਡੀਅਨ ਆਰਮਡ ਫੋਰਸਿਜ਼ ਦੀ ਹਵਾਈ ਸ਼ਾਖਾ ਹੈ ਅਤੇ ਇਸ ਫੌਜ ਦਾ ਮੁੱਢਲਾ ਮਿਸ਼ਨ ਸੰਘਰਸ਼ ਸਮੇਂ ਭਾਰਤੀ ਹਵਾਈ ਖੇਤਰ ਨੂੰ ਸੁਰੱਖਿਅਤ ਕਰਨਾ ਅਤੇ ਹਵਾਈ ਗਤੀਵਿਧੀਆਂ ਦਾ ਸੰਚਾਲਨ ਕਰਨਾ ਹੈ। ਭਾਰਤੀ ਹਵਾਈ ਫੌਜ ਦੇ ਏਅਰਕ੍ਰਾਫ਼ਟ ਨੇ ਅਪਣੀ ਪਹਿਲੀ ਉਡਾਣ 1 ਅਪ੍ਰੈਲ 1933 ਨੂੰ ਭਰੀ ਸੀ।
IAF Chief Air Chief Marshal Rakesh Kumar Singh Bhadauria inspects the 88th Indian Air Force Day parade at Hindon airbase pic.twitter.com/EjzmmavRnk
— ANI UP (@ANINewsUP) October 8, 2020