
ਦਿੱਲੀ ਪੁਲਿਸ ਦੇ ਕੀਰਤੀ ਨਗਰ ਥਾਣੇ ਦੇ ਕਾਂਸਟੇਬਲਾਂ ਦੀ ਬਹਾਦਰੀ ਨਾਲ ਦੋ ਬਦਮਾਸ਼ਾਂ.....
ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਦੇ ਕੀਰਤੀ ਨਗਰ ਥਾਣੇ ਦੇ ਕਾਂਸਟੇਬਲਾਂ ਦੀ ਬਹਾਦਰੀ ਨਾਲ ਦੋ ਬਦਮਾਸ਼ਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਵਿਚ ਇਕ ਪੁਲਸ ਕਰਮਚਾਰੀ ਦੇ ਪੈਰ ਉਤੇ ਸੱਟ ਲੱਗ ਗਈ। ਫਿਲਹਾਲ ਪੁਲਿਸ ਨੇ ਇਕ ਵੱਡੇ ਗਰੋਹ ਦੇ ਬਦਮਾਸ਼ ਅਤੇ 38 ਮਾਮਲੀਆਂ ਦੇ ਆਰੋਪੀ ਨੂੰ ਫੜ ਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਕੀਰਤੀ ਨਗਰ ਇਲਾਕੇ ਵਿਚ ਬਦਮਾਸ਼ ਆਏ ਹਨ। ਲਿਹਾਜਾ ਪੁਲਸ ਕਰਮਚਾਰੀ ਮੋਟਰਸਾਈਕਲ ਨਾਲ ਇਲਾਕੇ ਵਿਚ ਪੁਹੰਚੇ।
Criminal Arrested
ਪੁਲਿਸ ਨੂੰ ਦੇਖਦੇ ਹੀ ਬਦਮਾਸ਼ ਮੋਟਰਸਾਈਕਲ ਲੈ ਕੇ ਭੱਜਣ ਲੱਗੇ। ਇਨ੍ਹੇ ਵਿਚ ਹੀ ਇਕ ਪੁਲਸ ਕਰਮਚਾਰੀ ਸੰਜੀਵ ਨੇ ਚੱਲਦੇ ਮੋਟਰਸਾਈਕਲ ਤੋਂ ਹੀ ਬਦਮਾਸ਼ਾਂ ਉਤੇ ਛਾਲ ਮਾਰ ਦਿਤੀ। ਜਿਸ ਦੇ ਨਾਲ ਇਕ ਬਦਮਾਸ਼ ਫੜ ਲਿਆ ਗਿਆ ਅਤੇ ਦੂਜਾ ਭੱਜਣ ਲੱਗਿਆ। ਇਸ ਕਾਰਵਾਈ ਵਿਚ ਛਾਲ ਲਗਾਉਣ ਵਾਲੇ ਪੁਲਸ ਕਰਮਚਾਰੀ ਦੇ ਪੈਰ ਉਤੇ ਸੱਟ ਲੱਗ ਗਈ। ਹਾਲਾਂਕਿ ਕੁਝ ਦੂਰੀ ਉਤੇ ਦੂਜੇ ਬਦਮਾਸ਼ ਨੂੰ ਵੀ ਫੜ ਲਿਆ ਗਿਆ। ਪੁੱਛ-ਗਿੱਛ ਵਿਚ ਪਤਾ ਚੱਲਿਆ ਕਿ ਉਹ ਇਕ ਵੱਡੇ ਗਰੋਹ ਦੇ ਮੈਂਬਰ ਹਨ। ਇੰਨ੍ਹਾਂ ਨੇ ਔਰਤਾਂ, ਪੁਰਸ਼ਾ ਅਤੇ ਲੋਕਾਂ ਨਾਲ ਲੁੱਟ-ਖੋਹ ਕਰਕੇ ਇਲਾਕੇ ਵਿਚ ਹਫੜਾ-ਤਫੜੀ ਮਚਾਈ ਹੋਈ ਸੀ।
Criminal Arrested
ਫੜਿਆ ਗਿਆ ਬਦਮਾਸ਼ ਜਿਤੇਂਦਰ ਉਰਫ਼ ਭਾਸਕਰ ਉਤੇ 38 ਮਾਮਲੇ ਦਰਜ ਹਨ ਅਤੇ ਇਹ ਇਕ ਪੁਲਸ ਕਰਮਚਾਰੀ ਉਤੇ ਗੋਲੀ ਵੀ ਚਲਾ ਚੁੱਕਿਆ ਹੈ। ਇਸ ਦੇ ਨਾਲ ਹੀ ਬੈਂਕ ਦੀ ਲੁੱਟ-ਖੋਹ ਵਿਚ ਵੀ ਸ਼ਾਮਲ ਰਿਹਾ ਹੈ।