
INX ਮੀਡੀਆ ਕੇਸ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ
ਨਵੀਂ ਦਿੱਲੀ: INX ਮੀਡੀਆ ਕੇਸ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਨੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ। ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਿਆਜ਼ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ।
P. Chidambaram
ਉਹਨਾਂ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਅਖੀਰ ਤੱਕ ਵਿਕਾਸ ਦਰ 5 ਫੀਸਦੀ ਨੂੰ ਟਚ ਕਰਦੀ ਹੈ ਤਾਂ ਅਸੀਂ ਭਾਗਾਂਵਾਲੇ ਹੋਵਾਂਗੇ। ਕ੍ਰਿਪਾ ਕਰਕੇ ਯਾਦ ਰੱਖੋ ਕਿ ਅਰਵਿੰਦਰ ਸੁਰਬਰਾਮਨੀਅਮ ਨੇ ਕਿਹਾ ਸੀ ਕਿ ਸ਼ੱਕੀ ਕਾਰਜਪ੍ਰਣਾਲੀ ਦੇ ਕਾਰਨ ਇਸ ਸਰਕਾਰ ਦੇ ਤਹਿਤ 5 ਫੀਸਦੀ ਵਿਕਾਸ ਦਰ ਅਸਲ ਵਿਚ 5 ਫੀਸਦੀ ਨਹੀਂ ਬਲਕਿ ਲਗਭਗ 1.5 ਫੀਸਦੀ ਤੋਂ ਵੀ ਘੱਟ ਹੈ।
Growth
ਉਹਨਾਂ ਨੇ ਕਿਹਾ, ‘ਪ੍ਰਧਾਨ ਮੰਤਰੀ ਅਰਥ ਵਿਵਸਥਾ ‘ਤੇ ਚੁੱਪ ਹਨ। ਉਹਨਾਂ ਨੇ ਇਸ ਨੂੰ ਅਪਣੇ ਮੰਤਰੀਆਂ ਲਈ ਛੱਡ ਦਿੱਤਾ ਹੈ ਕਿ ਉਹ ਜਨਤਾ ਨੂੰ ਝਾਂਸਾ ਦੇਣ। ਜਿਵੇਂ ਕਿ ਅਰਥ ਸ਼ਾਸਤਰੀ ਨੇ ਕਿਹਾ ਹੈ ਕਿ ਇਸ ਦਾ ਅਸਲ ਨਤੀਜਾ ਇਹ ਹੋਇਆ ਹੈ ਕਿ ਸਰਕਾਰ ਅਰਥ ਵਿਵਸਥਾ ਦੀ ਅਯੋਗ ਪ੍ਰਬੰਧਕ ਬਣ ਗਈ ਹੈ। ਮੌਜੂਦਾ ਆਰਥਕ ਸੁਸਤੀ ‘ਤੇ ਚਿਦੰਬਰਮ ਨੇ ਕਿਹਾ ਕਿ ਇਹ ਮਨੁੱਖ ਵੱਲੋਂ ਬਣਾਈ ਗਈ ਤ੍ਰਾਸਦੀ ਹੈ।
PM Narendra Modi
ਇਹ ਪੁੱਛੇ ਜਾਣ ‘ਤੇ ਕੀ ਚਿਦੰਬਰਮ ਸਰਕਾਰ ਨੂੰ ਅਰਥ ਵਿਵਸਥਾ ਦੇ ਮੁੱਦੇ ‘ਤੇ ਸਲਾਹ ਦੇਣਗੇ। ਚਿਦੰਬਰਮ ਨੇ ਕਿਹਾ, ‘ਪਹਿਲਾਂ ਇਸ ਦੀ ਗਰੰਟੀ ਦੋ ਕਿ ਕੀ ਸਰਕਾਰ ਸਾਡੀ ਗੱਲ ਸੁਣੇਗੀ, ਅਗਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਤਿਆਰ ਹਾਂ’। ਚਿਦੰਬਰਮ ਨੇ ਕਿਹਾ ਕਿ 8-9 ਮਹੀਨਿਆਂ ਦੇ ਅੰਦਰ ਹੀ ਆਰਬੀਆਈ ਨੇ ਵਿਕਾਸ ਦਰ ਨੂੰ 7.4 ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਹ ਅਜੀਬ ਹੈ।
Onion
ਚਿਦੰਬਰਮ ਨੇ ਕਸ਼ਮੀਰ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ, ਜਿਵੇਂ ਹੀ ਮੈਂ ਕੱਲ ਰਾਤ 8 ਵਜੇ ਅਜ਼ਾਦੀ ਦੀ ਹਵਾ ਵਿਚ ਸਾਹ ਲਿਆ, ਮੇਰਾ ਪਹਿਲਾ ਵਿਚਾਰ ਅਤੇ ਪ੍ਰਾਥਨਾ ਕਸ਼ਮੀਰ ਘਾਟੀ ਦੇ 75 ਲੱਖ ਲੋਕਾਂ ਲ਼ਈ ਸੀ, ਜਿਨ੍ਹਾਂ ਨੂੰ 4 ਅਗਸਤ 2019 ਤੋਂ ਅਪਣੀ ਬੁਨਿਆਦੀ ਅਜ਼ਾਨੀ ਤੋਂ ਵਾਂਝੇ ਕਰ ਦਿੱਤਾ ਗਿਆ ਹੈ।
Article 370
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।