
ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ...
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਦਿੱਲੀ ਦੀ ਰਾਉਜ ਐਵੀਨਿਊ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ, ਹਾਲਾਂਕਿ ਇਕ ਦਿਨ ਦੀ ਕਸਟਡੀ ਵਧਾਉਣ ਦੀ ਈਡੀ ਦੀ ਅਰਜੀ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ। ਈਡੀ ਨੇ ਚਿਦੰਬਰਮ ਦੀ 1 ਦਿਨ ਦੀ ਹੋਰ ਕਸਟਡੀ ਮੰਗੀ ਸੀ, ਪਰ ਕੋਰਟ ਨੇ ਈਡੀ ਨੂੰ ਮਿਲੀ 13 ਦਿਨ ਦੀ ਕਸਟਡੀ ਤੋਂ ਬਾਅਦ ਇਸਨੂੰ ਹੋਰ ਵਧਾਉਣ ਤੋਂ ਇਨਕਾਰ ਕਰ ਦਿੱਤਾ।
Chidamram
ਸੁਣਵਾਈ ਦੌਰਾਨ ਰਾਉਜ ਐਵੀਨਿਊ ਕੋਰਟ ‘ਚ ਈਡੀ ਨੇ ਕਿਹਾ ਕਿ ਚਿਦੰਬਰਮ ਤੋਂ ਜ਼ਿਆਦਾ ਸਮੇਂ ਤੱਕ ਪੁਛਗਿਛ ਨਹੀਂ ਹੋ ਸਕੀ। ਫਿਲਹਾਲ ਹੋਰ ਕੁਝ ਸਵਾਲਾਂ ਦੇ ਜਵਾਬ ਈਡੀ ਨੂੰ ਚਿਦੰਬਰਮ ਤੋਂ ਚਾਹੀਦੇ ਹਨ। ਇਸ ਲਈ ਇਕ ਦਿਨ ਦੀ ਕਸਟਡੀ ਨੂੰ ਵਧਾਇਆ ਜਾਵੇ। ਈਡੀ ਵੱਲੋਂ ਪੇਸ਼ ਹੋਏ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਕ ਦਿਨ ਦੀ ਕਸਟਡੀ ਹੋਰ ਵਧਾਉਣ ਲਈ ਕਾਨੂੰਨੀ ਅਧਿਕਾਰ ਸਾਡੇ ਕੋਲ ਹੈ ਅਤੇ ਕੋਰਟ ਨੂੰ ਅਸੀਂ ਕਾਰਨ ਵੀ ਲਿਖਤੀ ਰੂਪ ਵਿਚ ਦੇ ਰਹੇ ਹਾਂ। ਚਿਦੰਬਰਮ ਦੇ ਵਕੀਲ ਸਿਬਲ ਨੇ ਈਡੀ ਦੀ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੀ 14 ਦਿਨ ਦੀ ਕਸਟਡੀ ਦੌਰਾਨ ਕਿਸੇ ਦਾ ਆਹਮੋ-ਸਾਹਮਣਾ ਨਹੀਂ ਕਰਵਾਇਆ।
Chidamram with son Kartik
ਹਰ ਦਿਨ ਦੀ ਕਹਾਣੀ ਈਡੀ ਦੀ ਇਕ ਹੀ ਹੈ। ਕਪਿਲ ਸਿਬਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਹਰ ਵਾਰ ਕਸਟਡੀ ਵਧਾਉਣ ਦਾ ਇਕ ਹੀ ਕਾਰਨ ਦੱਸਿਆ ਜਾਂਦਾ ਹੈ। ਸਾਨੂੰ ਕੋਰਟ ਤੋਂ ਮੰਗ ਕਰਦੇ ਹਾਂ ਕਿ ਚਿਦੰਬਰਮ ਦੀ ਮੈਡੀਕਲ ਰਿਪੋਰਟ ਨੂੰ ਦੇਖਿਆ ਜਾਵੇ। ਈਡੀ ਨੇ ਅੱਗੇ ਕਿਹਾ ਕਿ ਅਸੀਂ ਆਈਐਨਐਕਸ ਮਾਮਲੇ ਵਿਚ ਕਈਂ ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਚਿਦੰਬਰਮ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹੈ, ਲਿਹਾਜਾ ਦੂਜੇ ਦੋਸ਼ੀਆਂ ਨੂੰ ਈਡੀ ਤੱਕ ਪਹੁੰਚਾਉਣ ‘ਚ ਰੋਕ ਵੀ ਸਕਦੇ ਹਨ।
21 ਅਗਸਤ ਨੂੰ ਹੋਏ ਸੀ ਗ੍ਰਿਫ਼ਤਾਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ‘ਚ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਬਕਾ ਕੇਂਦਰੀ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਕਾਰਤਿਕ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿਚ ਪੀਟਰ ਅਤੇ ਇੰਦਰਾਨੀ ਮੁਖਰਜੀ ਵੱਲੋਂ ਨਾਮ ਲਏ ਜਾਣ ਤੋਂ ਬਾਅਦ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਵਿਚ ਕੋਰਟ ਤੋਂ ਉਨ੍ਹਾਂ ਜਮਾਨਤ ਮਿਲ ਗਈ ਸੀ, ਪਰ ਮਨੀ ਲਾਂਡਰਿੰਗ ਮਾਮਲੇ ਵਿਚ ਉਹ ਫਿਲਹਾਲ ਈਡੀ ਦੀ ਹਿਰਾਸਤ ਵਿਚ ਹਨ ਅਤੇ ਤਿਹਾੜ ਜੇਲ ਵਿਚ ਬੰਦ ਹਨ। ਈਡੀ ਨੇ ਚਿਦੰਬਰਮ ਦੇ ਖਿਲਾਫ਼ 2017 ਦੇ ਮਨੀ ਲਾਂਡਰਿੰਗ ਮਾਮਲੇ ‘ਚ ਕੇਸ ਦਾਇਰ ਕੀਤਾ ਸੀ।
ਇਲਾਜ ਦੇ ਲਈ ਲੈ ਕੇ ਜਾਇਆ ਗਿਆ ਸੀ AIIMS
ਤਿਹਾੜ ਜੇਲ ਵਿਚ ਬੰਦ ਚਿਦੰਬਰਮ ਦੀ ਸਿਹਤ ‘ਚ ਵੀ ਗਿਰਾਵਟ ਹੋ ਰਹੀ ਹੈ, ਹਾਲ ਹੀ ‘ਚ ਉਨ੍ਹਾਂ ਨੂੰ ਦਿੱਲੀ ਦੇ ਏਮਜ ਲੈ ਜਾਇਆ ਗਿਆ ਸੀ। ਦੱਸਿਆ ਗਿਆ ਕਿ ਉਨ੍ਹਾਂ ਨੂੰ ਚੈਕਅੱਪ ਦੇ ਲਈ ਹਸਪਤਾਲ ਵਿਚ ਲੈ ਕੇ ਜਾਇਆ ਗਿਆ ਸੀ। ਕੋਰਟ ਦੇ ਨਿਰਦੇਸ਼ ਅਨੁਸਾਰ ਜਾਂਚ ਦੇ ਲਈ ਹੀ ਸਿਰਫ਼ ਏਮਜ ਹੀ ਲੈ ਜਾਇਆ ਸਕਦਾ ਹੈ।
ਈਡੀ ਨੂੰ ਕਦੋਂ ਮਿਲੀ ਹਿਰਾਸਤ
5 ਸਤੰਬਰ ਨੂੰ ਸਪੈਸ਼ਲ ਕੋਰਟ ਨੇ ਪੀ ਚਿਦੰਬਰਮ ਨੂੰ 14 ਦਿਨ ਦੇ ਲਈ ਸੀਬੀਆਈ ਦੀ ਹਿਰਾਸਤ ‘ਚ ਤਿਹਾੜ ਜੇਲ੍ਹ ਭੇਜ ਦਿੱਤਾ। 30 ਸਤੰਬਰ ਨੂੰ ਦਿੱਲੀ ਹਾਈਕੋਰਟ ਨੇ ਪੀ ਚਿਦੰਬਰਮ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ। 15 ਅਕਤੂਬਰ ਨੂੰ ਸਪੈਸ਼ਲ ਕੋਰਟ ਨੇ ਈਡੀ ਨੂੰ ਇਜਾਜਤ ਦਿੱਤੀ ਕਿ ਏਜੰਸੀ ਤਿਹਾੜ ਜੇਲ ਵਿਚ ਪੀ ਚਿਦੰਬਰਮ ਤੋਂ ਪੁਛਗਿਛ ਕਰ ਸਕਦੀ ਹੈ, ਨਾਲ ਹੀ ਜੇਕਰ ਜਰੂਰਤ ਪਈ ਤਾਂ ਹਿਰਾਸਤ ‘ਚ ਲੈ ਸਕਦੀ ਹੈ।