
ਸਕੀਮ ਵਿਚ ਇਕ ਕਪਲ (ਪਤੀ-ਪਤਨੀ) ਹਰ ਮਹੀਨੇ 200 ਰੁਪਏ ਨਿਵੇਸ਼ ਕਰ ਕੇ 72 ਹਜ਼ਾਰ ਰੁਪਏ ਦੀ ਪੈਂਸ਼ਨ ਪਾ ਸਕਦਾ ਹੈ।
ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਹਾਲ ਹੀ ਵਿਚ ਦੋ ਸੋਸ਼ਲ ਸਕਿਓਰਿਟੀ ਸਕੀਮ ਲਾਂਚ ਕੀਤੀ ਹੈ, ਜਿਸ ਵਿਚ ਇਕ ਕਪਲ (ਪਤੀ-ਪਤਨੀ) ਹਰ ਮਹੀਨੇ 200 ਰੁਪਏ ਨਿਵੇਸ਼ ਕਰ ਕੇ 72 ਹਜ਼ਾਰ ਰੁਪਏ ਦੀ ਪੈਂਸ਼ਨ ਪਾ ਸਕਦਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਇਸ ਸਾਲ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ (Pradhan Mantri Shram Yogi Maandhan, PM-SYM) ਅਤੇ ਕਾਰੋਬਾਰੀਆਂ ਤੇ ਅਪਣਾ ਵਪਾਰ ਕਰਨ ਵਾਲਿਆਂ ਲਈ ਨੈਸ਼ਨਲ ਪੈਂਸ਼ਨ ਸਕੀਮ ਲਾਂਚ ਕੀਤੀ ਸੀ।
Pradhan Mantri Shram Yogi Maan dhan
ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਲਈ ਸਿਰਫ਼ ਅਧਾਰ ਕਾਰਡ ਅਤੇ ਬੱਚਤ ਖਾਤਾ ਜਾਂ ਜਨਧਨ ਖਾਤੇ ਦੀ ਲੋੜ ਹੈ। ਇਹਨਾਂ ਯੋਜਨਾਵਾਂ ਲਈ ਰਜਿਸਟਰੇਸ਼ਨ ਕਰਾਉਣ ਵਿਚ ਸਿਰਫ਼ 2 ਤੋਂ 3 ਮਿੰਟ ਲੱਗਦੇ ਹਨ। ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਦੀ ਉਮਰ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਕਿਸ਼ਤ ਨੂੰ 55 ਤੋਂ 200 ਰੁਪਏ ਦੇ ਵਿਚ ਰੱਖਿਆ ਗਿਆ ਹੈ।
PM Narendra Modi
ਜੇਕਰ ਕਿਸੇ ਵਿਅਕਤੀ ਦੀ ਉਮਰ 30 ਸਾਲ ਹੈ ਤਾਂ ਉਸ ਨੂੰ ਪ੍ਰਤੀ ਮਹੀਨੇ ਕਰੀਬ 100 ਰੁਪਏ ਦੇਣੇ ਹੋਣਗੇ, ਇਸ ਤਰ੍ਹਾਂ ਵਿਅਕਤੀ ਇਕ ਸਾਲ ਵਿਚ 1200 ਰੁਪਏ ਅਤੇ ਪੂਰੇ ਸਮੇਂ ਦੌਰਾਨ 36,000 ਰੁਪਏ ਦਾ ਯੋਗਦਾਨ ਪਾਵੇਗਾ। ਹਾਲਾਂਕਿ ਜਦੋਂ ਉਹ 60 ਸਾਲ ਦਾ ਹੋ ਜਾਵੇਗਾ, ਉਸ ਨੂੰ ਸਲਾਨਾ 36,000 ਰੁਪਏ ਮਿਲਣਗੇ। ਉੱਥੇ ਹੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਸਾਥੀ ਨੂੰ 50 ਫੀਸਦੀ ਪੈਂਸ਼ਨ ਯਾਨੀ 1500 ਰੁਪਏ ਪ੍ਰਤੀ ਮਹੀਨੇ ਮਿਲਣਗੇ।
couple
ਜੇਕਰ ਪਤੀ ਪਤਨੀ ਦੋਵੇਂ ਯੋਜਨਾ ਦੇ ਪਾਤਰ ਹਨ ਤਾਂ ਦੋਵੇਂ ਇਸ ਨੂੰ ਚੁਣ ਸਕਦੇ ਹਨ। ਅਜਿਹੇ ਵਿਚ 60 ਸਾਲ ਦਾ ਹੋਣ ਤੋਂ ਬਾਅਦ ਉਹਨਾਂ ਨੂੰ ਸੰਯੁਕਤ ਤੌਰ ‘ਤੇ ਪ੍ਰਤੀ ਮਹੀਨੇ 6 ਹਜ਼ਾਰ ਰੁਪਏ ਮਿਲਣਗੇ। ਯੋਜਨਾ ਦਾ ਲਾਭ ਉਹਨਾਂ ਸਾਰੇ ਕਾਰੋਬਾਰੀਆਂ ਨੂੰ ਮਿਲੇਗਾ, ਜਿਨ੍ਹਾਂ ਦਾ ਜੀਐਸਟੀ ਦੇ ਤਹਿਤ ਸਲਾਨਾ ਟਰਨਓਵਰ 1.5 ਕਰੋੜ ਰੁਪਏ ਤੋਂ ਘੱਟ ਹੈ।
Pradhan Mantri Shram Yogi Maan dhan
60 ਸਾਲ ਦੀ ਉਮਰ ਪਾਰ ਹੋਣ ਤੋਂ ਬਾਅਦ ਕਾਰੋਬਾਰੀ ਜਾਂ ਉਸ ਦਾ ਪਰਿਵਾਰ ਘੱਟੋ ਘੱਟ 3000 ਰੁਪਏ ਮਾਸਿਕ ਪੈਂਸ਼ਨ ਦਾ ਹੱਕਦਾਰ ਹੋਵੇਗਾ। ਦੱਸ ਦਈਏ ਕਿ ਡੇਢ ਕਰੋੜ ਰੁਪਏ ਸਲਾਨਾ ਤੋਂ ਘੱਟੋ ਘੱਟ ਰਕਮ ਦਾ ਕਾਰੋਬਾਰ ਕਰਨ ਵਾਲੇ ਸਾਰੇ ਦੁਕਾਨਦਾਰ, ਸਵੈ-ਰੁਜ਼ਗਾਰ ਕਰਨ ਵਾਲੇ ਲੋਕ ਅਤੇ ਖੁਦਰਾ ਕਾਰੋਬਾਰੀ, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਉਹ ਸਾਰੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
Pension
ਕੀ ਹੈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ?
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਦੀ ਰਿਟਾਇਰਮੈਂਟ ਸੇਫਟੀ ਅਤੇ ਸਮਾਜਿਕ ਸੁਰੱਖਿਆ ਲਈ ਹੈ। ਇਸ ਵਿਚ ਜ਼ਿਆਦਾਤਰ ਰਿਕਸ਼ਾ ਚਾਲਕ, ਸਟ੍ਰੀਟ ਵੈਂਡਰ, ਮਿਡ-ਡੇ-ਮੀਲ ਵਰਕਰ, ਹੇਡ ਲੋਡਰ, ਇੱਟਾਂ ਦੇ ਭੱਠਿਆਂ ਕੰਮ ਕਰਨ ਵਾਲੇ, ਘਰੇਲੂ ਵਰਕਰ, ਵਾਸ਼ਰ ਮੈਨ, ਘਰ-ਘਰ ਕੰਮ ਕਰਨ ਵਾਲੇ, ਖੇਤੀਬਾੜੀ ਕਾਮੇ ਆਦਿ ਸ਼ਾਮਲ ਹਨ।
Unorganised sector
ਇਸ ਸਕੀਮ ਦੇ ਯੋਗ ਹੋਣ ਲਈ ਇਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ
-ਅਸੰਗਠਿਤ ਸੈਕਟਰ ਦਾ ਕਰਮਚਾਰੀ ਹੋਣਾ ਲਾਜਮੀ ਹੈ।
-ਉਮਰ 18 ਤੋਂ 40 ਸਾਲ ਵਿਚਕਾਰ ਹੋਣੀ ਚਾਹੀਦੀ ਹੈ।
- ਮਾਸਿਕ ਆਮਦਨ 15,000 ਰੁਪਏ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।