
ਫਿਲਮ ਨਿਰਮਾਤਾ ਦੇ ਅਨੁਸਾਰ, 'ਔਰਤਾਂ ਨੂੰ ਆਪਣੇ ਨਾਲ ਕੰਡੋਮ ਰੱਖਣਾ ਚਾਹੀਦਾ ਹੈ ਅਤੇ ਬਲਾਤਕਾਰ' 'ਚ ਸਹਿਯੋਗ ਦੇਣਾ ਚਾਹੀਦਾ ਹੈ
ਨਵੀਂ ਦਿੱਲੀ- ਫ਼ਿਲਮਕਾਰ ਡੇਨਿਅਲ ਸ਼ਰਵਣ ਨੇ ਰੇਪ ਪੀੜਤਾਂਵਾਂ ਨੂੰ ਲੈ ਕੇ ਇਕ ਬੇਹੁਦਾ ਬਿਆਨ ਦਿੱਤਾ ਹੈ। ਜਿਸ ਨਾਲ ਪੂਰੇ ਸੋਸ਼ਲ ਮੀਡੀਆ ਵਿਚ ਹੰਗਾਮਾ ਮੱਚਿਆ ਹੋਇਆ ਹੈ।
ਦੇਸ਼ ਨੂੰ ਹਿਲਾ ਦੇਣ ਵਾਲੇ ਵੈਟੇਨਰੀ ਡਾਕਟਰ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਦੇ ਪ੍ਰਸੰਗ ਵਿਚ, ਸ਼ਰਵਣ ਨੇ ਸੋਸ਼ਲ ਮੀਡੀਆ 'ਤੇ ਕਈ ਬਿਆਨ ਦਿੱਤੇ, ਜਿਸ ਨੂੰ ਸਿਰਫ ਬੇਰਹਿਮ ਅਤੇ ਸੰਵੇਦਹੀਨ ਕਿਹਾ ਜਾ ਸਕਦਾ ਹੈ।
ਫਿਲਮ ਨਿਰਮਾਤਾ ਦੇ ਅਨੁਸਾਰ, 'ਔਰਤਾਂ ਨੂੰ ਆਪਣੇ ਨਾਲ ਕੰਡੋਮ ਰੱਖਣਾ ਚਾਹੀਦਾ ਹੈ ਅਤੇ ਬਲਾਤਕਾਰ' 'ਚ ਸਹਿਯੋਗ ਦੇਣਾ ਚਾਹੀਦਾ ਹੈ। ਇੱਕ ਨਿਊਜ਼ ਏਜੰਸੀ ਅਨੁਸਾਰ, ਸ਼ਰਵਣ ਨੇ ਫੇਸਬੁੱਕ 'ਤੇ ਕਿਹਾ ਕਿ ਔਰਤਾਂ ਨੂੰ ਪੁਲਿਸ ਬੁਲਾਉਣ ਦੀ ਬਜਾਏ ਕੰਡੋਮ ਨਾਲ ਰੱਖਣਾ ਚਾਹੀਦਾ ਹੈ ਅਤੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਬਲਾਤਕਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਬਲਾਤਕਾਰੀਆਂ ਨੂੰ ਕੰਡੋਮ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਮਾਰਿਆ ਨਾ ਜਾਵੇ।
ਦੱਸ ਦਈਏ ਕਿ ਫ਼ਿਲਮ ਨਿਰਮਾਤਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣਾ ਬਿਆਨ ਪੋਸਟ ਕਰਨ ਤੋਂ ਬਾਅਦ ਇਹ ਪੋਸਟ ਡਲੀਟ ਕਰ ਦਿੱਤੀ।