ED office in Chandigarh: ਚੰਡੀਗੜ੍ਹ 'ਚ ਬਣੇਗਾ ਈਡੀ ਦਫ਼ਤਰ: ਉੱਤਰੀ ਖੇਤਰੀ ਦਫ਼ਤਰ ਦੀ ਇਮਾਰਤ 'ਤੇ ਖਰਚ ਹੋਣਗੇ 59.13 ਕਰੋੜ ਰੁਪਏ
Published : Dec 5, 2023, 9:49 am IST
Updated : Dec 5, 2023, 10:02 am IST
SHARE ARTICLE
ED office in Chandigarh
ED office in Chandigarh

ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਲਈ ਸੈਕਟਰ 38 ਵੈਸਟ ਵਿਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ।

ED office in Chandigarh: ਚੰਡੀਗੜ੍ਹ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉੱਤਰੀ ਖੇਤਰੀ ਦਫ਼ਤਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਲਈ ਸੈਕਟਰ 38 ਵੈਸਟ ਵਿਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਜ਼ਮੀਨ ਲੇਬਰ ਬਿਊਰੋ ਦਫ਼ਤਰ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਚਕਾਰ ਅਲਾਟ ਕੀਤੀ ਗਈ ਹੈ।

ਈਡੀ ਇਥੇ ਅਪਣਾ ਦਫ਼ਤਰ ਬਣਾਉਣ 'ਤੇ 59.13 ਕਰੋੜ ਰੁਪਏ ਖਰਚ ਕਰੇਗੀ। ਜਿਸ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਈਡੀ ਦੀ ਮੰਗ 'ਤੇ ਇਹ ਜਗ੍ਹਾ ਅਲਾਟ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਵਿਚ 220 ਕਰਮਚਾਰੀ ਹੋਣਗੇ, ਜਿਨ੍ਹਾਂ ਲਈ ਇਥੇ ਰਿਹਾਇਸ਼ੀ ਕਲੋਨੀ ਬਣਾਉਣ ਦੀ ਵੀ ਯੋਜਨਾ ਹੈ। ਈਡੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਦਫ਼ਤਰ ਜਲੰਧਰ ਵਿਚ ਮੌਜੂਦ ਹੈ, ਪਰ ਚੰਡੀਗੜ੍ਹ ਵਿਚ ਬਣਨ ਵਾਲਾ ਦਫ਼ਤਰ ਉੱਤਰੀ ਜ਼ੋਨ ਦਾ ਸੱਭ ਤੋਂ ਵੱਡਾ ਦਫ਼ਤਰ ਹੋਵੇਗਾ।

ਇਥੇ ਕੰਮ ਕਰਦੇ ਮੁਲਾਜ਼ਮਾਂ ਦੇ ਰਹਿਣ ਲਈ ਮਕਾਨਾਂ ਦੀ ਮੰਗ ਕੀਤੀ ਗਈ। ਹੁਣ ਇਨ੍ਹਾਂ ਮੁਲਾਜ਼ਮਾਂ ਲਈ ਫਲੈਟਾਂ ਨਾਲ ਕਰੀਬ 14890 ਵਰਗ ਮੀਟਰ ਜ਼ਮੀਨ ਤਿਆਰ ਕੀਤੀ ਜਾਵੇਗੀ।

ਹਾਲਾਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇਕ ਅਸਥਾਈ ਦਫ਼ਤਰ ਚੰਡੀਗੜ੍ਹ ਵਿਚ ਸਥਾਪਤ ਕੀਤਾ ਗਿਆ ਹੈ। ਇਹ ਆਰਜ਼ੀ ਦਫ਼ਤਰ ਸੈਕਟਰ 18 ਦੀ ਪ੍ਰੈਸ ਬਿਲਡਿੰਗ ਤੋਂ ਚਲਾਇਆ ਜਾ ਰਿਹਾ ਹੈ ਪਰ ਇਸ ਵੇਲੇ ਇਥੇ ਸਟਾਫ਼ ਬਹੁਤ ਘੱਟ ਹੈ। ਨਵੇਂ ਦਫ਼ਤਰ ਦੀ ਉਸਾਰੀ ਤੋਂ ਬਾਅਦ ਇਸ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਹ ਉਤਰੀ ਭਾਰਤ ਦਾ ਸੱਭ ਤੋਂ ਵੱਡਾ ਈਡੀ ਦਫ਼ਤਰ ਹੋਵੇਗਾ।

 (For more news apart from ED office will be built in Chandigarh, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement