31 ਸਾਲਾਂ ਬਾਅਦ ਬੰਦ ਹੋਣ ਜਾ ਰਿਹਾ ਆਲ ਇੰਡੀਆ ਰੇਡੀਓ ਦਾ ਨੈਸ਼ਨਲ ਚੈਨਲ
Published : Jan 6, 2019, 3:30 pm IST
Updated : Jan 6, 2019, 3:30 pm IST
SHARE ARTICLE
Radio
Radio

ਇੰਟਰਨੈਟ ਦੇ ਜਮਾਨੇ ਵਿਚ ਰੇਡੀਓ ਦਾ ਹੌਲੀ - ਹੌਲੀ ਪਤਨ ਹੋ ਰਿਹਾ ਹੈ। ਹਾਲਾਂਕਿ FM ਰੇਡੀਓ ਦਾ ਬਹੁਤ ਪ੍ਰਚਲਨ ਹੈ ਪਰ  AM ਰੇਡੀਓ ਲਗਭੱਗ ਪੂਰੀ ਤਰ੍ਹਾਂ ਮਰ ਚੁੱਕਿਆ ...

ਨਵੀਂ ਦਿੱਲੀ : ਇੰਟਰਨੈਟ ਦੇ ਜਮਾਨੇ ਵਿਚ ਰੇਡੀਓ ਦਾ ਹੌਲੀ - ਹੌਲੀ ਪਤਨ ਹੋ ਰਿਹਾ ਹੈ। ਹਾਲਾਂਕਿ FM ਰੇਡੀਓ ਦਾ ਬਹੁਤ ਪ੍ਰਚਲਨ ਹੈ ਪਰ  AM ਰੇਡੀਓ ਲਗਭੱਗ ਪੂਰੀ ਤਰ੍ਹਾਂ ਮਰ ਚੁੱਕਿਆ ਹੈ। ਅਜਿਹੇ ਵਿਚ ਰੇਡੀਓ ਦੇ Golden Era ਦੇ ਕਿੰਗ ਆਲ ਇੰਡੀਆ ਰੇਡੀਓ (AIR) ਦਾ ਸਫਰ 31 ਸਾਲਾਂ ਤੋਂ ਬਾਅਦ ਪੂਰੀ ਤਰ੍ਹਾਂ ਥਮਨ ਜਾ ਰਿਹਾ ਹੈ। ਸਰਕਾਰੀ ਪ੍ਰਸਾਰਣਕਰਤਾ ਪ੍ਰਸਾਰ ਭਾਰਤੀ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।

RadioRadio

ਇਸ ਤੋਂ ਇਲਾਵਾ 5 ਸ਼ਹਿਰਾਂ ਵਿਚ ਇਸ ਦੇ ਟ੍ਰੇਨਿੰਗ ਅਕੈਡਮੀ ਨੂੰ ਵੀ ਬੰਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਸਾਰ ਭਾਰਤੀ ਦਾ ਕਹਿਣਾ ਹੈ ਕਿ ਲਾਗਤ ਵਿਚ ਕਟੌਤੀ ਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ। AIR ਤੋਂ ਫਾਇਦਾ ਤਾਂ ਦੂਰ ਚਲਾਉਣ ਦਾ ਖਰਚ ਵੀ ਨਹੀਂ ਨਿਕਲ ਪਾ ਰਿਹਾ ਹੈ। FM ਰੇਡੀਓ ਦੇ ਚਲਣ ਤੋਂ ਬਾਅਦ AM ਰੇਡੀਓ ਦੇ ਬਹੁਤ ਘੱਟ ਲਿਸਨਰ ਰਹਿ ਗਏ ਹਨ। ਮੰਨਿਆ ਜਾਂਦਾ ਹੈ ਕਿ 10 ਤੋਂ 15 ਫ਼ੀ ਸਦੀ ਲਿਸਨਰ ਹੀ AM ਰੇਡੀਓ ਨੂੰ ਸੁਣਦੇ ਹਨ। ਲਿਸਨਰ ਨਾ ਹੋਣ ਦੀ ਵਜ੍ਹਾ ਨਾਲ ਇਸ਼ਤਿਹਾਰ ਨਹੀਂ ਮਿਲ ਪਾਉਂਦਾ ਹੈ।

FM/AM RadioFM/AM Radio

ਕਮਾਈ ਦਾ ਜਰਿਆ ਇਕਮਾਤਰ ਇਸ਼ਤਿਹਾਰ ਹੀ ਹੈ। ਆਲ ਇੰਡੀਆ ਰੇਡੀਓ ਨੂੰ 1988 ਵਿਚ ਹਿੰਦੀ, ਉਰਦੂ ਅਤੇ ਇੰਗਲਿਸ਼ ਵਿਚ ਲਾਂਚ ਕੀਤਾ ਗਿਆ ਸੀ। ਸ਼ੁਰੂ ਵਿਚ ਇਸ ਨੂੰ 12 ਘੰਟੇ (6.50PM to 6.50AM) ਰਾਤ ਭਰ ਵੱਜਣ ਵਾਲਾ ਰੇਡੀਓ ਸਟੇਸ਼ਨ ਬਣਾਇਆ ਗਿਆ ਸੀ। AIR ਨੇ ਇਸ ਦੇ ਜਰੀਏ ਨਾਈਟ ਸ਼ਿਫਟ ਕੰਮ ਕਰਨ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਟਾਰਗੇਟ ਕੀਤਾ ਸੀ।

Radio ListenerRadio Listener

18 ਮਈ 1988 ਨੂੰ ਹਿੰਦੀ ਵਿਚ ਇਸ ਚੈਨਲ ਨੂੰ ਆਨ ਏਅਰ ਕੀਤਾ ਗਿਆ ਸੀ। AIR ਪ੍ਰਜੇਂਟਰਾਂ ਨੇ ਅਪਣਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ 80 ਅਤੇ 90 ਦੇ ਦਹਾਕੇ ਵਿਚ ਰੇਡੀਓ 'ਤੇ ਕੰਮ ਕਰਨ ਦਾ ਬਹੁਤ ਵੱਖਰਾ ਅਤੇ ਸ਼ਾਨਦਾਰ ਅਨੁਭਵ ਰਿਹਾ। ਵਿਦਿਆਰਥੀਆਂ ਅਤੇ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਲਈ ਵੱਖ - ਵੱਖ ਪ੍ਰੋਗਰਾਮ ਚਲਾਏ ਜਾਂਦੇ ਸਨ। ਲਿਸਨਰ ਖ਼ਤ ਦੇ ਜਰੀਏ ਅਪਣੀ ਗੱਲ ਪਹੁੰਚਾਉਂਦੇ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement