
ਦੇਸ਼ 'ਚ ਕਈ ਵੱਡੀ ਸਿਆਸੀ ਰੈਲੀਆਂ ਅਤੇ ਪ੍ਰਦਰਸ਼ਨਾਂ ਦੇ ਗਵਾਹ ਰਹੇ ਰਾਮਲੀਲਾ ਮੈਦਾਨ ਵਿਚ ਇਨੀਂ ਦਿਨੀਂ ਬੀਜੇਪੀ ਕਰਮਚਾਰੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ...
ਨਵੀਂ ਦਿੱਲੀ : ਦੇਸ਼ 'ਚ ਕਈ ਵੱਡੀ ਸਿਆਸੀ ਰੈਲੀਆਂ ਅਤੇ ਪ੍ਰਦਰਸ਼ਨਾਂ ਦੇ ਗਵਾਹ ਰਹੇ ਰਾਮਲੀਲਾ ਮੈਦਾਨ ਵਿਚ ਇਨੀਂ ਦਿਨੀਂ ਬੀਜੇਪੀ ਕਰਮਚਾਰੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਗਲੇ ਕੁੱਝ ਦਿਨਾਂ ਲਈ ਰਾਮਲੀਲਾ ਮੈਦਾਨ ਭਗਵਾ ਗੜ੍ਹ ਅਤੇ ਦਿੱਲੀ ਬੀਜੇਪੀ ਦਾ ਕੈਂਪ ਦਫ਼ਤਰ ਬਣਨ ਜਾ ਰਿਹਾ ਹੈ। ਐਤਵਾਰ ਤੋਂ ਅਗਲੇ ਲਗਭੱਗ ਤਿੰਨ ਹਫ਼ਤੇ ਤੱਕ ਇਥੇ ਬੀਜੇਪੀ ਦੇ ਮੇਗਾ ਇਵੈਂਟ ਹੋਣ ਜਾ ਰਹੇ ਹਨ। ਐਤਵਾਰ ਨੂੰ ਬੀਜੇਪੀ ਨੇ ਦਲਿਤ ਸਮਾਜ ਨੂੰ ਅਪਣੇ ਪੱਖ ਵਿਚ ਜੁਟਾਉਣ ਲਈ ਭੀਮ ਮਹਾਸੰਗਮ ਦਾ ਪ੍ਰਬੰਧ ਕੀਤਾ ਹੈ। ਇਸ ਪ੍ਰੋਗਰਾਮ ਵਿਚ ਇਕ ਹੀ ਭਾਂਡੇ ਵਿਚ 5,000 ਕਿੱਲੋ ਖਿਚੜੀ ਤਿਆਰ ਕੀਤੀ ਗਈ।
5000 kg 'Khichdi' being cooked for BJP's 'Bhim Mahasangam Vijay Sankalp' rally in Delhi's Ram Leela Maidan later today. The rice and lentils have been collected from Dalit households. pic.twitter.com/PQloYm9wAy
— ANI (@ANI) January 6, 2019
ਇਸ ਦੇ ਜ਼ਰੀਏ ਸਮਾਜਿਕ ਸਮਰਸਤਾ ਦਾ ਸੁਨੇਹਾ ਦੇਣ ਦੀ ਤਿਆਰੀ ਹੈ। ਇਹ ਖਿਚੜੀ ਮਸ਼ਹੂਰ ਸ਼ੈਫ਼ ਵਿਸ਼ਨੂੰ ਮਨੋਹਰ ਨੇ ਤਿਆਰ ਕੀਤੀ। ਖਿਚੜੀ ਇਵੈਂਟ ਤੋਂ ਬਾਅਦ ਪਾਰਟੀ ਦੇ ਕਰਮਚਾਰੀ 11 ਅਤੇ 12 ਜਨਵਰੀ ਨੂੰ ਰਾਸ਼ਟਰੀ ਨੇਤਾਵਾਂ ਦੇ ਕਾਨਫਰੰਸ ਦੀ ਤਿਆਰੀ ਵਿਚ ਲੱਗ ਜਾਣਗੇ। ਇਸ ਪ੍ਰੋਗਰਾਮ ਵਿਚ ਦੇਸ਼ ਭਰ ਦੇ ਚੁੱਣੇ ਹੋਏ ਨੁਮਾਂਇੰਦੇ ਅਤੇ ਰਾਜ ਕਾਰਜਕਾਰੀ ਦੇ ਕਰਮਚਾਰੀ ਆਉਣਗੇ। ਇਸ ਤੋਂ ਬਾਅਦ 20 ਜਨਵਰੀ ਨੂੰ ਪਾਰਟੀ ਯੁਵਾ ਸੰਕਲਪ ਰੈਲੀ ਦਾ ਪ੍ਰਬੰਧ ਕਰਨ ਵਾਲੀ ਹੈ। ਇਸ ਪ੍ਰੋਗਰਾਮ ਵਿਚ ਪਾਰਟੀ ਦੇ ਨੇਤਾ ਨੌਜਵਾਨਾਂ ਨੂੰ ਸੰਬੋਧਿਤ ਕਰਣਗੇ।
BJP Khichdi
ਜਦੋਂ ਕਿ ਇਕ ਪ੍ਰੋਗਰਾਮ ਨੇਤਾਵਾਂ ਦੇ ਮੰਥਨ ਅਤੇ ਪਾਰਟੀ ਦੇ ਨਿਰਜਨ ਉਤੇ ਚਰਚਾ ਲਈ ਤੈਅ ਕੀਤਾ ਗਿਆ ਹੈ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਭੀਮ ਮਹਾਸੰਗਮ ਯੂਨਿਕ ਇਵੈਂਟ ਹੈ। 5,000 ਕਿੱਲੋ ਖਿਚੜੀ ਗਿਨੇਸ ਬੁੱਕ ਔਫ਼ ਵਰਲਡ ਰਿਕਾਰਡਸ ਵਿਚ ਅਪਣੀ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਮਨੋਹਰ ਨੇ ਨਾਗਪੁਰ ਵਿਚ 3,000 ਕਿੱਲੋ ਦੀ ਖਿਚੜੀ ਤਿਆਰ ਕੀਤੀ ਸੀ, ਜਿਸ ਨੂੰ ਰਿਕਾਰਡ ਬੁੱਕ ਵਿਚ ਜਗ੍ਹਾ ਮਿਲੀ ਸੀ। 15 ਫੁੱਟ ਚੌੜੇ ਅਤੇ 15 ਫੁੱਟ ਲੰਮੇ ਪਲੈਟਫਾਰਮ 'ਤੇ ਖਿਚੜੀ ਤਿਆਰ ਕੀਤੀ, ਜਿਸ ਦੇ ਲਈ ਕਈ ਗੈਸ ਸਟੋਵ ਲਗਾਏ ਗਏ।
BJP Khichdi
ਦਿੱਲੀ ਬੀਜੇਪੀ ਦੇ ਮੀਡੀਆ ਕੋਆਰਡੀਨੇਟਰ ਅਸ਼ੋਕ ਗੋਇਲ ਨੇ ਦੱਸਿਆ ਕਿ ਪਾਰਟੀ ਨੇ ਬੀਤੇ ਕੁੱਝ ਦਿਨਾਂ 'ਚ ਦਲਿਤ ਸਮਾਜ ਦੇ ਲੋਕਾਂ ਵਲੋਂ ਹੀ 10,000 ਕਿੱਲੋ ਚਾਵਲ ਅਤੇ ਦਾਲ ਇਕਠੇ ਕੀਤੇ ਗਏ। ਇਸ ਤੋਂ ਇਲਾਵਾ ਖਿਚੜੀ ਵਿਚ ਪੈਣ ਵਾਲੇ ਟਮਾਟਰ, ਅਦਰਕ, ਪਿਆਜ ਅਤੇ ਲੂਣ ਆਦਿ ਦਾ ਪ੍ਰਬੰਧ ਪਾਰਟੀ ਵਲੋਂ ਹੀ ਕੀਤਾ ਗਿਆ।