
ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਦਲਿਤਾਂ ਨੂੰ ਸਾਧਣ ਦੀ ਕਵਾਇਦ.....
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਦਲਿਤਾਂ ਨੂੰ ਸਾਧਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ ਬੀਜੇਪੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਨੂੰ ਭੀਮ ਮਹਾਸੰਗਮ ਵਿਜੇ ਸੰਕਲਪ - 2019 ਰੈਲੀ ਕਰਨ ਜਾ ਰਹੀ ਹੈ, ਇਸ ਵਿਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਸ਼ਾਮਲ ਹੋ ਸਕਦੇ ਹਨ। ਰੈਲੀ ਵਿਚ ਭਾਗ ਲੈਣ ਪਾਰਟੀ ਕਰਮਚਾਰੀਆਂ ਦੇ ਵਿਚ ਪੰਜ ਹਜ਼ਾਰ ਕਿੱਲੋ ਖਿਚੜੀ ਪਕਾ ਕੇ ਵੰਡੀ ਜਾਵੇਗੀ।
Amit Shah
ਇਸ ਨੂੰ ਸਮਰਸਤਾ ਖਿਚੜੀ ਦਾ ਨਾਮ ਦਿਤਾ ਗਿਆ ਹੈ। ਬੀਜੇਪੀ ਕਰਮਚਾਰੀਆਂ ਨੇ ਦਿੱਲੀ ਦੇ ਸਾਰੇ 14 ਜਿਲ੍ਹੀਆਂ ਦੇ ਤਿੰਨ ਲੱਖ ਪਰਵਾਰਾਂ ਦੇ ਘਰ-ਘਰ ਜਾ ਕੇ ਚੌਲ, ਦਾਲ, ਲੂਣ ਅਤੇ ਹੋਰ ਸਮੱਗਰੀ ਨੂੰ ਇਕੱਠਾ ਕੀਤਾ ਹੈ। ਇਸ ਅਨਾਜ ਨਾਲ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਪੰਜ ਹਜ਼ਾਰ ਕਿੱਲੋ ਖਿਚੜੀ ਪੱਕੇਗੀ। ਪੂਰੀ ਖਿਚੜੀ ਇਕ ਹੀ ਕੜਾਹੇ ਵਿਚ ਪੱਕੇਗੀ ਅਤੇ ਸਮਰਸਤਾ ਰੈਲੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਚ ਵੰਡੀ ਜਾਵੇਗੀ। ਦੱਸ ਦਈਏ ਕਿ ਪਿਛਲੇ ਲੋਕਸਭਾ ਦੇ ਸਮੇਂ ਦੂਜੇ ਦਲਾਂ ਤੋਂ ਕਈ ਅਨੁਸੂਚੀਤ ਜਾਤੀਆਂ ਦੇ ਨੇਤਾਵਾਂ ਨੇ ਬੀਜੇਪੀ ਦਾ ਹੱਥ ਫੜਿਆ ਸੀ।
Amit Shah
ਪਰ ਵਿਧਾਨਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦਲਿਤਾਂ ਦਾ ਇਕ ਵੱਡਾ ਸ਼ੈਕਸਨ ਅਪਣੇ ਨਾਲ ਲੈਣ ਵਿਚ ਸਫ਼ਲ ਰਹੀ ਸੀ। ਇਹੀ ਵਜ੍ਹਾ ਹੈ ਕਿ ਬੀਜੇਪੀ ਨੇ ਦਲਿਤਾਂ ਨੂੰ ਇਕ ਵਾਰ ਫਿਰ ਸਾਧਣ ਦੀ ਰਣਨੀਤੀ ਬਣਾਈ ਹੈ। ਰਾਮਲੀਲਾ ਮੈਦਾਨ ਵਿਚ ਪੰਜ ਹਜ਼ਾਰ ਕਿੱਲੋਂ ਦੀ ਖਿਚੜੀ ਬਣਾਉਣ ਲਈ ਨਾਗਪੁਰ ਤੋਂ ਸ਼ੈਫ ਵਿਸ਼ਨੂੰ ਮਨੋਹਰ ਨੂੰ ਸੱਦਾ ਦਿਤਾ ਗਿਆ ਹੈ। ਮਨੋਹਰ ਅਪਣੀ ਟੀਮ ਦੇ ਨਾਲ 20 ਫੁੱਟ ਚੋੜੇ ਅਤੇ ਛੇ ਫੁੱਟ ਡੂੰਘੇ ਭਾਂਡੇ ਵਿਚ ਖਿਚੜੀ ਬਣਾਉਣਗੇ। ਇਹ ਵਿਸਵ ਰਿਕਾਰਡ ਹੋਵੇਗਾ। ਹਾਲਾਂਕਿ ਉਹ ਕੁਝ ਮਹੀਨੇ ਪਹਿਲਾਂ ਨਾਗਪੁਰ ਵਿਚ ਤਿੰਨ ਹਜ਼ਾਰ ਕਿੱਲੋ ਖਿਚੜੀ ਬਣਾਉਣ ਦਾ ਰਿਕਾਰਡ ਬਣਾ ਚੁੱਕੇ ਹਨ।