
ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਹੋਈ ਚੋਣ ਵਿਚ ਐਨਡੀਏ ਉਮੀਦਵਾਰ ਹਰੀਵੰਸ਼ ਨਰਾਇਣ ਸਿੰਘ ਨੂੰ ਜਿੱਤ ਮਿਲੀ ਹੈ। ਤਿੰਨ ਵਾਰ ਹੋਈ ਵੋਟਿੰਗ ਵਿਚ ਉਨ੍ਹਾਂ ਨੂੰ 125 ਵੋਟਾਂ...
ਨਵੀਂ ਦਿੱਲੀ : ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਹੋਈ ਚੋਣ ਵਿਚ ਐਨਡੀਏ ਉਮੀਦਵਾਰ ਹਰੀਵੰਸ਼ ਨਰਾਇਣ ਸਿੰਘ ਨੂੰ ਜਿੱਤ ਮਿਲੀ ਹੈ। ਤਿੰਨ ਵਾਰ ਹੋਈ ਵੋਟਿੰਗ ਵਿਚ ਉਨ੍ਹਾਂ ਨੂੰ 125 ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਬੀਕੇ ਹਰੀ ਪ੍ਰਸਾਦ ਨੂੰ 105 ਵੋਟਾਂ ਮਿਲੀਆਂ। ਹਰੀਵੰਸ਼ ਦੀ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿਤੀ। ਉਥੇ ਵਿਰੋਧੀਆਂ ਨੇ ਵੀ ਹਰੀਵੰਸ਼ ਨੂੰ ਵਧਾਈ ਦਿਤੀ।
NDA Candidate Harivansh Narayan Singhਵੋਟਿੰਗ ਤੋਂ ਪਹਿਲਾਂ ਹੀ ਹਰੀਵੰਸ਼ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ। ਬੀਜੂ ਜਨਤਾ ਦਲ ਨੇ ਹਰੀਵੰਸ਼ ਦਾ ਸਮਰਥਨ ਕਰਨ ਦੇ ਸੰਕੇਤ ਦੇ ਕੇ ਜਿੱਥੇ ਵਿਰੋਧੀ ਧਿਰ ਦੀਆਂ ਉਲਟਫੇਰ ਕਰਨ ਦੀਆਂ ਉਮੀਦਾਂ ਨੂੰ ਝਟਕਾ ਦਿਤਾ ਹੈ, ਉਥੇ ਹੀ ਭਾਜਪਾ ਤੋਂ ਨਾਰਾਜ਼ ਸ਼ਿਵ ਸੈਨਾ ਨੇ ਹਰੀਵੰਸ਼ ਦੇ ਸਮਰਥਨ ਵਿਚ ਪ੍ਰਸਤਾਵ ਦੇ ਕੇ ਐਨਡੀਏ ਨੂੰ ਸਿਆਸੀ ਰਾਹਤ ਦਿਤੀ ਹੈ। ਰਾਜ ਸਭਾ ਵਿਚ ਅੰਕੜਿਆਂ ਦੇ ਗਣਿਤ ਦੇ ਹਿਸਾਬ ਨਾਲ ਐਨਡੀਏ ਉਮੀਦਵਾਰ ਦੇ ਪੱਖ ਵਿਚ ਕਰੀਬ 126 ਸਾਂਸਦਾਂ ਦਾ ਸਮਰਥਨ ਦਿਸ ਰਿਹਾ ਹੈ ਤਾਂ ਕਾਂਗਰਸ ਉਮੀਦਵਾਰ ਹਰੀ ਪ੍ਰਸਾਦ ਦੇ ਖ਼ਾਤੇ ਵਿਚ ਜ਼ਿਆਦਾ ਤੋਂ ਜ਼ਿਆਦਾ 111 ਸਾਂਸਦਾਂ ਦੀਆਂ ਵੋਟਾਂ ਹੀ ਆਈਆਂ।
Rajya Sabhaਐਨਡੀਏ ਉਚ ਸਦਨ ਵਿਚ ਬਹੁਮਤ ਦੇ ਅੰਕੜਿਆਂ ਵਿਚ ਕਮੀ ਦੇ ਬਾਵਜੂਦ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਨਜ਼ਰ ਆ ਰਹੀ ਸੀ, ਜਦਕਿ ਦੂਜੇ ਪਾਸੇ ਕਾਂਗਰਸ ਨੂੰ ਸਦਨ ਦੇ ਅੰਦਰ ਐਂਟੀ ਭਾਜਪਾ ਮੋਰਚਾ ਦੇ ਵਿਰੁਧ ਕਾਂਗਰਸ ਦੇ ਅਪਣੇ ਨਾਮਜ਼ਦ ਉਮੀਦਵਾਰ ਦੇ ਪੱਖ ਵਿਚ ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਵਿਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਕਾਮਯਾਬ ਨਹੀਂ ਹੋ ਸਕੀ। ਕਾਂਗਰਸ ਪਾਰਟੀ ਵਲੋਂ ਬੀ ਕੇ ਹਰੀਪ੍ਰਸਾਦ ਨੂੰ ਉਮੀਦਵਾਰ ਦੇ ਤੌਰ 'ਤੇ ਉਤਾਰਨਾ ਵਿਰੋਧੀ ਏਕਤਾ ਦਾ ਲਿਟਮਸ ਟੈਸਟ ਸਾਬਤ ਹੋ ਸਕਦਾ ਹੈ।
NDA Candidate Harivansh Narayan Singhਇਸ ਚੋਣ ਤੋਂ ਬਾਅਦ ਵਿਰੋਧੀ ਧਿਰ ਦੀ ਤਸਵੀਰ ਸਾਫ਼ ਹੋ ਗਈ ਹੈ ਕਿ ਕਿਹੜੀ-ਕਿਹੜੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੇ ਵਿਰੁਧ ਕਾਂਗਰਸ ਦੇ ਨਾਲ ਖੜ੍ਹੀ ਰਹਿੰਦੀ ਹੈ ਅਤੇ ਕਿਹੜੀ ਨਹੀਂ। ਹਾਲਾਂਕਿ ਕਾਂਗਰਸ ਇਸ ਅਹੁਦੇ 'ਤੇ ਕਿਸੇ ਸਹਿਯੋਗੀ ਪਾਰਟੀ ਦੇ ਮੈਂਬਰ ਨੂੰ ਉਤਾਰਨਾ ਚਾਹੁੰਦੀ ਸੀ ਪਰ ਕੋਈ ਇਸ ਦੇ ਲਈ ਤਿਆਰ ਨਹੀਂ ਹੋਇਆ।