
ਘੋਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਲਈ ਮਮਤਾ ਬੈਨਰਜੀ ਦਾ ਨਾਮ ਸੂਚੀ ਵਿਚ ਸੱਭ ਤੋਂ ਉਪਰ ਹੈ। ਇਹ ਚੰਗਾ ਹੋਵੇਗਾ ਕਿ ਇਕ ਬੰਗਾਲੀ ਪੀਐਮ ਬਣੇਗਾ।
ਕੋਲਕੱਤਾ : ਪੱਛਮੀ ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਮਤਭੇਦ ਹੋਣ ਦੇ ਬਾਵਜੂਦ ਭਾਜਪਾ ਦੇ ਰਾਜ ਮੁਖੀ ਦਿਲੀਪ ਘੋਸ਼ ਨੇ ਮਮਤਾ ਬੈਨਰਜੀ ਨੂੰ ਬੰਗਾਲੀ ਪ੍ਰਧਾਨ ਮੰਤਰੀ ਲਈ ਪਹਿਲੀ ਪੰਸਦ ਕਰਾਰ ਦਿਤਾ ਹੈ। ਮਮਤਾ ਬੈਨਰਜੀ ਦੇ ਜਨਮਦਿਨ ਮੌਕੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਘੋਸ਼ ਨੇ ਕਿਹਾ ਕਿ ਉਹ ਉਹਨਾਂ ਦੀ ਚੰਗੀ ਸਿਹਤ ਅਤੇ ਜਿੰਦਗੀ ਵਿਚ ਕਾਮਯਾਬੀ ਦੀ ਕਾਮਨਾ ਕਰਦੇ ਹਨ, ਕਿਉਂਕਿ ਸਾਡੇ ਰਾਜ ਦਾ ਭਵਿੱਖ ਉਹਨਾਂ ਦੀ ਕਾਮਯਾਬੀ 'ਤੇ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ
Mamta Banerjee
ਉਹ ਸਿਹਤਮੰਦਰ ਰਹਿਣ ਤਾਂ ਕਿ ਉਹ ਵਧੀਆ ਕੰਮ ਕਰ ਸਕਣ। ਸਿਹਤ ਪੱਖੋਂ ਉਹਨਾਂ ਨੂੰ ਫਿੱਟ ਰਹਿਣ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਲਈ ਮਮਤਾ ਬੈਨਰਜੀ ਦਾ ਨਾਮ ਸੂਚੀ ਵਿਚ ਸੱਭ ਤੋਂ ਉਪਰ ਹੈ। ਇਹ ਚੰਗਾ ਹੋਵੇਗਾ ਕਿ ਇਕ ਬੰਗਾਲੀ ਪੀਐਮ ਬਣੇਗਾ। ਜਯੋਤੀ ਬਸੂ ਅਜਿਹਾ ਨਹੀਂ ਕਰ ਸਕੇ ਪਰ ਮਮਤਾ ਬੈਨਰਜੀ ਅਜਿਹਾ ਕਰ ਸਕਦੇ ਹਨ। ਵਿਵਾਦ ਵਧਣ 'ਤੇ ਘੋਸ਼ ਨੇ ਕਿਹਾ ਕਿ ਮੈਨੂੰ ਇਕ ਸਵਾਲ ਪੁੱਛਿਆ ਗਿਆ ਸੀ ਜਿਸ ਦੇ ਜਵਾਬ ਵਿਚ ਮੈਂ ਕਿਹਾ ਸੀ ਕਿ
BJP
ਜੇਕਰ ਮਮਤਾ ਬੈਨਰਜੀ ਪੀਐਮ ਬਣਦੇ ਹਨ ਤਾਂ ਮੇਰੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਹਨ।ਮੈਂ ਸਿਰਫ ਇਹੀ ਕਿਹਾ ਸੀ। ਪਰ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦੇ ਪ੍ਰਧਾਨਮੰਤਰੀ ਉਮੀਦਵਾਰ ਦਾ ਨਾਮ ਦੱਸਣ ਤੇ ਕਿਹਾ ਸੀ ਕਿ 2019 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਇਸ 'ਤੇ ਫ਼ੈਸਲਾ ਕੀਤਾ ਜਾਵੇਗਾ। ਮਮਤਾ ਨੇ ਇਹ ਬਿਆਨ ਅਜਿਹੇ ਵੇਲ੍ਹੇ ਦਿਤਾ ਜਦ ਦਰਮੁਕ ਮੁਖੀ ਐਮ ਕੇ ਸਟਾਲਿਨ ਨੇ ਵਿਰੋਧੀ ਧਿਰ ਦੇ ਪੀਐਮ
DMK president MK stalin
ਉਮੀਦਵਾਰ ਦੇ ਤੌਰ 'ਤੇ ਰਾਹੁਲ ਗਾਂਧੀ ਦੇ ਨਾਮ ਦਾ ਐਲਾਨ ਕਰਨ ਦਾ ਮਤਾ ਪੇਸ਼ ਕੀਤਾ ਸੀ। ਉਹਨਾਂ ਨੇ ਮੀਡੀਆ ਨੂੰ ਕਿਹਾ ਸੀ ਕਿ 2019 ਵਿਚ ਲੋਕਸਭਾ ਚੋਣਾਂ ਤੋਂ ਬਾਅਦ ਇਸ 'ਤੇ ਫਿਰ ਤੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਕ ਵਾਰ ਗਠਜੋੜ ਨੂੰ ਜਿੱਤ ਮਿਲ ਜਾਵੇ, ਫਿਰ ਸਾਰੀਆਂ ਪਾਰਟੀਆਂ ਬੈਠ ਕੇ ਇਸ ਮਾਮਲੇ 'ਤੇ ਜੋ ਵੀ ਫ਼ੈਸਲਾ ਲੈਣਗੀਆਂ ਉਹ ਸਾਨੂੰ ਕਬੂਲ ਹੋਵੇਗਾ।