Love Marriage ਨੇ ਕਰਵਾ ਦਿੱਤਾ ਕਾਰਾ, 50 ਕਰੋੜ ਲਈ ਪਤਨੀ ਦੇ ਪਰਵਾਰ ਨੂੰ ਦਿੱਤੀ ਅਜਿਹੀ ਧਮਕੀ ਕਿ...
Published : Jan 6, 2020, 5:28 pm IST
Updated : Jan 6, 2020, 5:51 pm IST
SHARE ARTICLE
Love Marriage
Love Marriage

ਮੀਡੀਆ ਰਿਪੋਰਟਸ ਮੁਤਾਬਕ ਇੱਥੇ ਰੇਲਵੇ ਦੇ ਕਰਮਚਾਰੀਆਂ ਨੂੰ ਰੇਲ ਪੱਟੜੀ ਕੱਟੀ ਹੋਣ ਦੀ ਜਾਣਕਾਰੀ ਮਿਲੀ ਸੀ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮਓ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਇਸ ਲਈ ਰੇਲ ਦੀਆਂ ਪੱਟੜੀਆਂ ਕੱਟ ਦਿੱਤੀਆਂ ਕਿਉਂ ਕਿ ਉਹ ਅਪਣੀ ਲਵ ਮੈਰਿਜ ਹੋਣ ਤੋਂ ਬਾਅਦ ਬਹੁਤ ਪਰੇਸ਼ਾਨ ਸੀ।

PhotoPhotoਰੇਲਵੇ ਟ੍ਰੈਕ ਨੂੰ ਕੱਟਣ ਤੋਂ ਬਾਅਦ ਆਰੋਪੀ ਵਿਅਕਤੀ ਨੇ ਉੱਥੇ ਧਮਕੀ ਭਰਿਆ ਖ਼ਤ ਵੀ ਛੱਡਿਆ ਜੋ ਕਿ ਪਟੜੀ ਦੇ ਕੋਲ ਪਿਆ ਮਿਲਿਆ। ਇਸ ਖ਼ਤ ਵਿਚ ਪਤਨੀ ਨੂੰ ਪੇਕੇ ਨਾ ਭੇਜਣ ਦੀ ਸੂਰਤ ਵਿਚ ਵੱਡਾ ਨੁਕਸਾਨ ਕਰਨ ਦੀ ਚੇਤਾਵਨੀ ਦਿੱਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਰੇਲ ਦੀਆਂ ਪੱਟੜੀਆਂ ਕੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਉਸ ਦੀ ਲਵ ਮੈਰਿਜ ਹੋਈ ਹੈ।

PhotoPhoto ਧਮਕੀ ਭਰੇ ਖ਼ਤ ਵਿਚ ਪਤਨੀ ਦੇ ਪੇਕੇ ਵਾਲਿਆਂ ਨੂੰ 50 ਕਰੋੜ ਰੁਪਏ 2 ਦਿਨ ਵਿਚ ਦੇਣ ਦੀ ਮੰਗ ਕੀਤੀ ਗਈ ਹੈ। ਅਜਿਹਾ ਨਾ ਕਰਨ ਤੇ ਉਸ ਨੇ ਕੋਈ ਵੱਡਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਹੈ। ਘਟਨਾ ਯੂਪੀ ਦੇ ਮਊ ਦੇ ਰਤਨਪੁਰਾ ਰੇਲਵੇ ਸਟੇਸ਼ਨ ਦੇ ਨੇੜੇ ਦੀ ਹੈ।

MarriageMarriageਮੀਡੀਆ ਰਿਪੋਰਟਸ ਮੁਤਾਬਕ ਇੱਥੇ ਰੇਲਵੇ ਦੇ ਕਰਮਚਾਰੀਆਂ ਨੂੰ ਰੇਲ ਪੱਟੜੀ ਕੱਟੀ ਹੋਣ ਦੀ ਜਾਣਕਾਰੀ ਮਿਲੀ ਸੀ ਜਦ ਟੀਮ ਮੌਕੇ ਤੇ ਪਹੁੰਚੀ ਤਾਂ ਉੱਥੇ ਰੇਲ ਪੱਟੜੀ ਕੱਟੇ ਹੋਣ ਦੇ ਨਾਲ ਹੀ ਕੁੱਝ ਕਾਗਜ਼ ਦੇ ਟੁੱਕੜੇ ਵੀ ਖਿਲਰੇ ਹੋਏ ਪਏ ਸਨ। ਜਦੋਂ ਉਹਨਾਂ ਨੇ ਪੜਿਆ ਤਾਂ ਮਾਮਲੇ ਦਾ ਖੁਲਾਸਾ ਹੋਇਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ।

Railway LineRailway Line ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰੋਪੀ ਵਿਅਕਤੀ ਵਿਰੁਧ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਉੱਥੇ ਹੀ ਐਸਪੀ ਅਨੁਰਾਗ ਆਰਿਆ ਨੇ ਕਿਹਾ ਕਿ ਪੁਲਿਸ ਦੀ ਇਕ ਟੀਮ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਦਸ ਦਈਏ ਕਿ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਹੋਰ ਗੰਭੀਰ ਧਾਰਾਵਾਂ ਨਾਲ ਪੁਲਿਸ ਨੇ ਆਰੋਪ ਤੈਅ ਕੀਤੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttar Pradesh, Agra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement