
ਰਾਖੀ ਸਾਵੰਤ ਹਮੇਸ਼ਾ ਕੁਝ ਅਜਿਹਾ ਕਰਦੀ ਹੈ ਕਿ ਜਿਸ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵਿਵਾਦ, ਲੜਾਈ-ਝਗੜੇ, ਕੰਟਰੋਵਰਸੀ..
ਮੁੰਬਈ : ਰਾਖੀ ਸਾਵੰਤ ਹਮੇਸ਼ਾ ਕੁਝ ਅਜਿਹਾ ਕਰਦੀ ਹੈ ਕਿ ਜਿਸ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵਿਵਾਦ, ਲੜਾਈ-ਝਗੜੇ, ਕੰਟਰੋਵਰਸੀ ਤੇ ਅਟਪਟੇ ਬਿਆਨਾਂ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਸ੍ਰੀਕੇਟ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਹਾਲਾਂਕਿ ਉਨ੍ਹਾਂ ਦੇ ਪਤੀ ਰਿਤੇਸ਼ ਨੂੰ ਅਜੇ ਤਕ ਕਿਸੇ ਨੇ ਦੇਖਿਆ ਨਹੀਂ ਹੈ ਪਰ ਰਾਖੀ ਰਿਤੇਸ਼ ਦੀ ਦੌਲਤ ਤੇ ਚੰਗਾਈ ਦੇ ਗੁਣ ਰਾਖੀ ਹਮੇਸ਼ਾ ਗਾਉਂਦੀ ਰਹਿੰਦੀ ਹੈ। ਹੁਣ ਰਾਖੀ ਸਾਵੰਤ ਨੇ ਨਵੇਂ ਟਵਿੱਸਟ ਦਾ ਖੁਲਾਸਾ ਕੀਤਾ ਹੈ।
rakhi sawant
ਹੁਣ ਨਵੇਂ ਲਵ ਨਾਲ ਜ਼ਿੰਦਗੀ ਜਿਉਂਦੀ ਹੈ ਰਾਖੀ
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵਾਂ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਉਹ ਕਹਿੰਦੀ ਹੈ, 'ਮੈਂ ਤੁਹਾਡੇ ਲੋਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ 'ਚ ਨਵਾਂ ਲਵਰ ਆ ਗਿਆ ਹੈ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦੀ ਹਾਂ। ਜਿਸ ਨਾਲ ਮੈਂ ਖਾਂਦੀ, ਸੌਂਦੀ ਹੈ। ਇੰਜੁਆਏ ਕਰਦੀ ਹੈ, ਤੇ ਜਿੰਦਗੀ ਜਿਉਂਦੀ ਹੈ।
ਮੈਂ ਆਪਣੇ ਨਵੇਂ ਲਵਰ ਨਾਲ ਹੀ ਸਾਰਾ ਸਮਾਂ ਬਿਤਾਉਂਦੀ ਹੈ। ਹੁਣ ਮੇਰੇ ਕੋਲ ਰਿਤੇਸ਼ ਲਈ ਟਾਈਮ ਨਹੀਂ ਹੈ। ਫਿਰ ਰਾਖੀ ਕਹਿੰਦੀ ਹੈ ਕਿ ਉਨ੍ਹਾਂ ਦਾ ਨਵਾਂ ਲਵ ਪੋਕਰ ਹੈ। ਉਹ ਦਿਨ ਭਰ ਪੋਕਰ ਹੀ ਖੇਡਦੀ ਹੈ। ਉਹ ਪੋਕਰ ਖੇਡ ਕੇ ਪੈਸੇ ਵੀ ਕਮਾ ਰਹੀ ਹੈ। ਤੇ ਜਲਦ ਹੀ ਕੋਈ ਵੱਡਾ ਹੱਥ ਮਾਰਨ ਵਾਲੀ ਹੈ। ਤੁਸੀਂ ਇਹ ਵੀਡੀਓ ਦੇਖ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।