ਪੰਜਾਬ ਵਿਚ ਹਲਕੇ ਮੀਂਹ ਨੇ ਹੀ ਘਰ ਬੈਠਾਏ ਲੋਕ ! ਜਾਣੋ ਮੌਸਮ ਦਾ ਹਾਲ
Published : Jan 6, 2020, 9:51 am IST
Updated : Jan 6, 2020, 9:53 am IST
SHARE ARTICLE
File Photo
File Photo

ਬਾਰਿਸ਼ ਕਾਰਨ ਇਕ ਵਾਰ ਫਿਰ ਪਾਰੇ ਵਿਚ ਕੀਤੀ ਗਈ ਗਿਰਾਵਟ ਦਰਜ

ਚੰਡੀਗੜ੍ਹ : ਅੱਜ ਸੋਮਵਾਰ ਦੀ ਸਵੇਰ ਦਾ ਚਾਨਣ ਪੰਜਾਬ ਵਿਚ ਹਲਕੀ ਬਾਰਿਸ਼ ਨਾਲ ਹੋਇਆ। ਸੂਬੇ ਦੇ ਕਈਂ ਸ਼ਹਿਰਾਂ ਵਿਚ ਬੂੰਦਾ-ਬਾਂਦੀ ਨਾਲ ਠੰਡੀਆ ਹਵਾਵਾਂ ਵੀ ਚੱਲੀਆ। ਜਿਸ ਨਾਲ ਠੰਡ ਵੀ ਵੱਧ ਗਈ ਹੈ ਅਤੇ ਪਾਰਾ ਵੀ ਹੇਠਾ ਡਿੱਗਿਆ ਹੈ।

File PhotoFile Photo

ਨਵੇਂ ਸਾਲ ਤੋਂ ਬਾਅਦ ਚੜਿਆ ਸੂਰਜ ਅੱਜ ਇਕ ਵਾਰ ਫਿਰ ਤੋਂ ਬੱਦਲਾਂ ਵਿਚਾਲੇ ਛਿਪ ਗਿਆ ਹੈ। ਅੱਜ ਮੋਹਾਲੀ. ਚੰਡੀਗੜ੍ਹ, ਪਟਿਆਲਾ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਤੜਕ ਸਵੇਰ ਹਲਕੀ ਬਾਰਿਸ਼ ਹੋਈ ਹੈ ਜਿਸ ਨਾਲ ਇਕ ਵਾਰ ਫਿਰ ਠੰਡ ਨੇ ਲੋਕਾਂ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਲਿਆ ਹੈ। ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

 File PhotoFile Photo

ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 7 ਅਤੇ 8 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੁੜ ਬਾਰਿਸ਼ ਹੋ ਸਕਦੀ ਹੈ। ਜਿਸ ਦੀ ਰਫ਼ਤਾਰ 2 ਤੋਂ 3 ਐਮ,ਐਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕੀ ਹਨੇਰੀ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਦਾ ਅਨੁਮਾਨ ਵੀ ਲਗਾਇਆ ਗਿਆ ਹੈ।

File PhotoFile Photo

ਦੱਸ ਦਈਏ ਕਿ ਨਵੇ ਸਾਲ ਦੀ ਸਵੇਰ ਸੂਰਜ ਦੀਆਂ ਕਿਰਨਾਂ ਨਾਲ ਚਮਕ ਉੱਠੀ ਸੀ ਜਿਸ ਨਾਲ ਲੋਕਾਂ ਨੂੰ ਪਿਛਲੇ ਪੰਦਰਾਂ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਰਹਾਤ ਮਿਲੀ ਸੀ। ਖੈਰ ਇਸ ਬਾਰਿਸ਼ ਦੇ ਨਾਲ ਜਿੱਥੇ ਇਕ ਪਾਸੇ ਠੰਡ ਵਧੀ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਿਸਾਨਾਂ ਦੇ ਚਹਿਰੇ 'ਤੇ ਖੁਸ਼ੀ ਵੀ ਹੈ ਕਿਉਂਕਿ ਇਸ ਨਾਲ ਕਣਕ ਦੀ ਫ਼ਸਲ ਨੂੰ ਇਕ ਨਵੀਂ ਊਰਜਾ ਮਿਲਦੀ ਹੈ ਪਰ ਭਾਰੀ ਬਾਰਿਸ਼ ਹੋਣ ਨਾਲ ਇਸ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement