Weather Update: ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ! ਇਸ ਦਿਨ ਆ ਸਕਦਾ ਹੈ ਮੀਂਹ!
Published : Jan 3, 2020, 5:23 pm IST
Updated : Jan 3, 2020, 5:31 pm IST
SHARE ARTICLE
Punjab Weather Update
Punjab Weather Update

ਉਧਰ ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਧੁੱਪ ਨਿਕਲੀ ਪਰ ਸੀਤ ਲਹਿਰ ਕਾਰਨ ਠੰਢ...

ਜਲੰਧਰ: ਦੋ ਦਿਨ ਹਲਕੀ ਧੁੱਪ ਤੋਂ ਬਾਅਦ ਸੂਬੇ ਵਿਚ ਸ਼ੁੱਕਰਵਾਰ ਤੋਂ ਮੌਸਮ ਮੁੜ ਬਦਲੇਗਾ। ਚੰਡੀਗੜ੍ਹ ਮੌਸਮ ਵਿਭਾਗ ਦੀ ਮੰਨੀਏ ਤਾਂ ਇਕ ਹਫ਼ਤੇ ਤਕ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਜਲੰਧਰ ਤੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਕਈ ਥਾਈਂ ਸ਼ੁੱਕਰਵਾਰ ਨੂੰ ਬਾਰਿਸ਼ ਹੋ ਸਕਦੀ ਹੈ। ਅੱਠ ਜਨਵਰੀ ਤਕ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ।

Rain Rain ਉਧਰ ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਧੁੱਪ ਨਿਕਲੀ ਪਰ ਸੀਤ ਲਹਿਰ ਕਾਰਨ ਠੰਢ ਬਰਕਰਾਰ ਰਹੀ। ਵੀਰਵਾਰ ਨੂੰ ਫ਼ਰੀਦਕੋਟ ਸੂਬੇ ਵਿਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਰਿਹਾ। ਕਪੂਰਥਲਾ ਤੇ ਜਲੰਧਰ ਦਾ ਪਾਰਾ ਵੀ 3.0 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਪੰਜਾਬ ਦੇ ਕੁੱਝ ਇਲਾਕਿਆਂ ਵਿਚ 3 ਤੋਂ 5 ਜਨਵਰੀ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। 10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ।

Rain Rainਕੜਾਕੇ ਦੀ ਧੁੱਪ ਨਿਕਲਣ ਨਾਲ ਸ਼ੀਤ ਲਹਿਰ ਵਿਚ ਠੱਲ ਪਈ ਹੈ ਤੇ ਤਾਪਮਾਨ ਵਿਚ ਵੀ ਬਦਲਾਅ ਹੋਏ ਹਨ। ਪਰ ਇਹ ਹਾਲਾਤ ਜ਼ਿਆਦਾ ਸਮੇਂ ਤਕ ਇਸ ਤਰ੍ਹਾਂ ਦੇ ਨਹੀਂ ਰਹਿਣਗੇ। ਠੰਡ ਫਿਰ ਤੋਂ ਵਧ ਸਕਦੀ ਹੈ। ਸੰਘਣੀ ਧੁੰਦ ਪੈਣ ਦੇ ਆਸਾਰ ਹੈ। ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ 6 ਤਰੀਕ ਨੂੰ ਬਾਰਿਸ਼ ਦੀ ਸੰਭਾਵਨਾ ਹੈ। 6 ਜਨਵਰੀ ਨੂੰ ਲਗਭਗ 50 ਪ੍ਰਤੀਸ਼ਤ ਜਾਂ 50 ਤੋਂ ਉਪਰ ਇਲਾਕਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਹਨ। ਉਤਰਾਖੰਡ ਵਿਚ ਵੀ ਬਾਰਿਸ਼ ਹੋ ਸਕਦੀ ਹੈ।

Rain Rain ਉੱਚੀਆਂ ਪਹਾੜੀਆਂ ਤੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ ਹਲਕੀ ਬਾਰਿਸ਼ ਆ ਸਕਦੀ ਹੈ। ਪੱਛਮੀ ਰਾਜਸਥਾਨ ਵਿਚ ਸ਼ੀਤ ਲਹਿਰ ਚਲਦੀ ਰਹੇਗੀ ਜਿਸ ਨਾਲ 4 ਤੋਂ ਸੁਧਾਰ ਹੋਵੇਗਾ। 5 ਨੂੰ ਮੌਸਮ ਠੀਕ ਰਹੇਗਾ ਪਰ 6 ਤਰੀਕ ਨੂੰ ਮੀਂਹ ਦੇ ਨਾਲ ਨਾਲ ਗੜੇ ਆ ਸਕਦੇ ਹਨ।

Rain Rainਹਰਿਆਣਾ ਵਿਚ ਤਾਪਮਾਨ 1.3 ਡਿਗਰੀ ਤੇ ਆ ਗਿਆ ਹੈ ਅਤੇ ਪੰਜਾਬ ਵਿਚ ਫਰੀਦਕੋਟ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਾਨ 2 ਡਿਗਰੀ ਰਿਹਾ ਸੀ। ਲਗਭਗ ਸਾਰੇ ਇਲਾਕਿਆਂ ਦੇ ਮੌਸਮ ਵਿਚ ਸੁਧਾਰ ਹੋਇਆ ਹੈ। ਚੰਡੀਗੜ੍ਹ, ਫਰੀਦਕੋਟ, ਪਠਾਨਕੋਟ, ਅੰਮ੍ਰਿਤਸਰ, ਮੋਗਾ, ਮੁਕਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ ਵਿਚ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement