
ਇਹ ਕਿਸਾਨ ਅੰਦੋਲਨ ਹੁਣ ਤੱਕ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਹੈ...
ਨਵੀਂ ਦਿੱਲੀ: ਇਹ ਕਿਸਾਨ ਅੰਦੋਲਨ ਹੁਣ ਤੱਕ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਹੈ, ਸ਼ਾਇਦ ਹੀ ਅਜਿਹਾ ਅੰਦੋਲਨ ਵੇਖਿਆ ਹੋਵੇਗਾ, ਜਿੱਥੇ ਅੰਦੋਲਨਕਾਰੀਆਂ ਨੇ ਬੇਗਾਨੀ ਥਾਂ ‘ਤੇ ਸਾਂਤਮਈ ਢੰਗ ਨਾਲ ਅੰਦੋਲਨ ਕੀਤਾ ਤੇ ਲੋਕਾਂ ਦੀ ਭਲਾਈ ਕੀਤੀ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬੀ ਵੱਡੀ ਗਿਣਤੀ ‘ਚ ਮੌਜੂਦ ਹਨ।
Kissan Protest
ਕਿਸਾਨ ਅੰਦੋਲਨ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬੀਆਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਅੰਦੋਲਨ ਵਾਲੀ ਥਾਂ ‘ਤੇ ਕਈਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ‘ਤੇ ਤਕਨੀਕੀ ਮਾਹਰਾਂ, ਪੰਜਾਬੀਆਂ, ਕਿਸਾਨਾਂ, ਡਾਕਟਰਾਂ, ਦਰਜੀਆਂ, ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
Kissan Protest
ਕਿਸਾਨ ਅੰਦੋਲਨ ਦੇ ਚਲਦਿਆਂ ਭਾਰਤ ਦੇ ਲੋਕਾਂ ਨੇ ਜਾਤ-ਪਾਤ ਨੂੰ ਪਿਛੇ ਛੱਡ ਕੇ ਸਮਾਜਿਕ ਦੂਰੀਆਂ ਭੁਲਾ ਕੇ ਕਿਸਾਨ ਅੰਦੋਲਨ ‘ਚ ਆਪਣੇ ਘਰਾਂ ਨਾਲੋਂ ਵੀ ਵੱਧ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ ‘ਚ ਕਿਤੇ ਦਰਜੀ ਕਿਸਾਨਾਂ ਦੀ ਸੇਵਾ ਲਈ ਫਟੇ ਕੱਪੜਿਆਂ ਦੀ ਸਿਲਾਈ, ਕੱਪੜਿਆਂ ਨੂੰ ਧੋਣ ਦੀ ਸੇਵਾ, ਹੇਅਰ ਕਟਿੰਗ, ਜੁੱਤੀਆਂ ਦੀ ਮੁਰੰਮਤ, ਲੰਗਰ ਸੇਵਾ, ਡਾਕਟਰੀ ਸੇਵਾ, ਪਾਣੀ ਦੀ ਸੇਵਾ, ਹੋਰ ਕਈਂ ਤਰ੍ਹਾਂ ਦੀਆਂ ਸੇਵਾਂ ਕਿਸਾਨਾਂ ਵੱਲੋਂ ਅੰਦੋਲਨ ‘ਚ ਕੀਤੀਆਂ ਜਾ ਰਹੀਆਂ ਹਨ।
Kissan Protest
ਦਿੱਲੀ ‘ਚ ਕਿਸਾਨੀ ਅੰਦੋਲਨ ਲਗਾਤਾਰ ਲਗਪਗ 2 ਮਹੀਨੇ ਤੋਂ ਚੱਲ ਰਿਹਾ ਹੈ, ਕਿਸਾਨ ਲਗਾਤਾਰ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ। ਦਿੱਲੀ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਕਿਸਾਨ ਭਰਾ ਇਸ ਕੜਾਕੇ ਦੀ ਠੰਡ ਅਤੇ ਮੀਂਹ ਦੇ ਵਿਚ ਕਿਸਾਨੀ ਅੰਦੋਲਨ ‘ਚ ਡਟੇ ਹੋਏ ਹਨ।