1984 ਕਾਨਪੁਰ ਸਿੱਖ ਕਤਲੇਆਮ ਦੀ ਜਾਂਚ ਕਰਾਵੇਗੀ ਯੋਗੀ ਸਰਕਾਰ, ਤਿਆਰ ਕੀਤੀ SIT
Published : Feb 6, 2019, 9:34 am IST
Updated : Feb 6, 2019, 9:34 am IST
SHARE ARTICLE
1984
1984

1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਾਨਪੁਰ....

ਲਖਨਊ : 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਬੁੱਧਵਾਰ ਨੂੰ ਯੋਗੀ ਆਦਿਤਿਅਨਾਥ ਦੀ ਸਰਕਾਰ ਨੇ ਸਿੱਖ ਕਤਲੇਆਮ ਦੀ ਜਾਂਚ ਕਰਵਾਉਣ ਦਾ ਆਦੇਸ਼ ਦਿਤਾ ਹੈ ਅਤੇ ਇਸ ਦੇ ਲਈ ਇਕ SIT ਦਾ ਗਠਨ ਕੀਤਾ ਗਿਆ ਹੈ। ਐਸਆਈਟੀ ਦੀ ਅਗਵਾਈ ਸਾਬਕਾ ਡੀਜੀ ਅਤੁੱਲ ਕਰਨਗੇ।

Yogi AdityanathYogi Adityanath

ਸਾਬਕਾ ਡੀਜੀ ਅਤੁੱਲ ਤੋਂ ਇਲਾਵਾ ਇਸ ਐਸਆਈਟੀ ਵਿਚ ਰਿਟਾਇਰਡ ਮੁਨਸਫ਼ ਸੁਭਾਸ਼ ਚੰਦਰ ਅਗਰਵਾਲ, ਰਿਟਾਇਰਡ ਏਡੀ ਅਭਿਯੋਜਨ ਯੋਗੇਸ਼ਵਰ ਕ੍ਰਿਸ਼ਣ ਸ਼੍ਰੀਵਾਸਤਵ, ਇਕ ਐਸਐਸਪੀ ਅਤੇ ਐਸਪੀ ਨੂੰ ਵੀ ਸਕੱਤਰ ਦੇ ਤੌਰ ਉਤੇ ਸ਼ਾਮਲ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਸਾਲ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖਾਂ ਦੁਆਰਾ ਹੱਤਿਆ ਕੀਤੇ ਜਾਣ ਉਤੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਦਾ ਗੁੱਸਾ ਸਿੱਖਾਂ ਉਤੇ ਉਤਾਰਿਆ ਗਿਆ ਸੀ।

Indira GandhiIndira Gandhi

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ਭਰ ਵਿਚ ਹਿੰਸਾ ਦੀ ਹਾਲਤ ਹੋ ਗਈ ਸੀ। ਇਸ ਦੌਰਾਨ ਕਾਨਪੁਰ, ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਸਿੱਖ ਵਿਰੋਧੀ ਕਤਲੇਆਮ ਹੋਏ ਸਨ। ਦਿੱਲੀ ਤੋਂ ਬਾਅਦ ਸਭ ਤੋਂ ਵੱਡਾ ਕਤਲੇਆਮ ਕਾਨਪੁਰ ਵਿਚ ਹੀ ਹੋਇਆ ਸੀ। ਇਥੇ ਹੋਈ ਹਿੰਸਾ ਵਿਚ 127 ਸਿੱਖ ਮਾਰੇ ਗਏ ਸਨ।

Sajjan Kumar Sajjan Kumar

ਤੁਹਾਨੂੰ ਦੱਸ ਦਈਏ ਕਿ ਦਿੱਲੀ ਸਿੱਖ ਕਤਲੇਆਮ ਨੂੰ ਲੈ ਕੇ ਬੀਤੇ ਸਾਲ ਦਸੰਬਰ ਵਿਚ ਦਿੱਲੀ ਹਾਈ ਕੋਰਟ ਦਾ ਫੈਸਲਾ ਆਇਆ ਸੀ। ਜਿਸ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਸੀ। ਸੱਜਣ ਕੁਮਾਰ ਉਤੇ ਹਿੰਸਾ ਕਰਵਾਉਣ ਅਤੇ ਦੰਗਾ ਭੜਕਾਉਣ ਦਾ ਇਲਜ਼ਾਮ ਲੱਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement