ਟਾਈਟਲਰ ਵਿਰੁਧ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ 'ਦਿਲਚਸਪ ਮੋੜ' ਆਵੇਗਾ : ਪੀੜਤਾਂ ਦੇ ਵਕੀਲ
Published : Dec 24, 2018, 11:29 am IST
Updated : Dec 24, 2018, 11:29 am IST
SHARE ARTICLE
Jagdish Tytler
Jagdish Tytler

ਹਾਈ ਕੋਰਟ ਦੇ ਫ਼ੈਸਲੇ ਨਾਲ ਹੋਰ ਪੀੜਤਾਂ ਤੇ ਉਨ੍ਹਾਂ ਦੇ ਵਕੀਲਾਂ ਨੂੰ ਵੀ ਆਸ ਬੱਝੀ, ਪਰ ਟਾਈਟਲਰ ਦੇ ਵਕੀਲਾਂ ਦਾ ਦਾਅਵਾ ਕਿ ਉਸ ਵਿਰੁਧ ਕੋਈ ਮਾਮਲਾ ਹੀ ਨਹੀਂ ਬਣਦਾ.......

ਨਵੀਂ ਦਿੱਲੀ  : ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੀੜਤਾਂ ਦੀ ਪੈਰਵੀਂ ਕਰਨ ਵਾਲੇ ਵਕੀਲਾਂ ਨੂੰ ਜਗਦੀਸ਼ ਟਾਈਟਲਰ ਵਿਰੁਧ ਮਾਮਲੇ ਵਿਚ 'ਦਿਲਚਸਪ ਮੋੜ' ਆਉਣ ਦੀ ਉਮੀਦ ਹੈ ਜਿਨ੍ਹਾਂ ਨੂੰ ਸੀਬੀਆਈ ਕਲੀਨਚਿਟ ਦੇ ਚੁਕੀ ਹੈ। ਇਨ੍ਹਾਂ ਵਕੀਲਾਂ ਦਾ ਕਹਿਣਾ ਹੈ ਕਿ ਟਾਈਟਲਰ ਵਿਰੁਧ ਇਨਸਾਫ਼ ਦਾ ਪਹੀਆ ਘੁੰਮਣ ਲੱਗਿਆ ਹੈ ਅਤੇ ਵਿਵਾਦਤ ਕਾਰੋਬਾਰੀ ਅਭਿਸ਼ੇਕ ਵਰਮਾ 'ਤੇ ਝੂਠ ਫੜਨ ਵਾਲੀ ਜਾਂਚ ਦੀ ਰੀਪੋਰਟ ਦਾ ਇੰਤਜ਼ਾਰ ਕਰ ਰਹੇ ਹਨ।

ਵਰਮਾ ਗਵਾਹ ਦੇ ਤੌਰ 'ਤੇ ਟਾਈਟਲਰ ਵਿਰੁਧ ਮਾਮਲੇ ਦਾ ਸਮਰਥਨ ਕਰਨਾ ਚਾਹੁੰਦੇ ਹਨ। ਟਾਈਟਲਰ ਵਿਰੁਧ ਮਾਮਲੇ ਵਿਚ ਸਿੱਖ ਕਤਲੇਆਮ ਪੀੜਤਾਂ ਦੀ ਪੈਰਵੀਂ ਕਰਨ ਵਾਲੇ ਐਚ.ਐਸ. ਫੂਲਕਾ ਅਤੇ ਵਕੀਲ ਕਾਮਨਾ ਵੋਹਰਾ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ, ਉਮੀਦ ਹੈ ਕਿ ਉਨ੍ਹਾਂ ਨੂੰ ਵੀ ਇਨਸਾਫ਼ ਮਿਲੇਗਾ। ਫੂਲਕਾ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੂਜੇ ਮਾਮਲੇ ਵਿਚ ਸੱਜਣ ਕੁਮਾਰ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਹੋਰ ਵੱਧ ਗਈਆਂ ਹਨ।

H. S. PhoolkaH. S. Phoolka

ਉਨ੍ਹਾਂ ਕਿਹਾ,''ਇਹ ਸਾਡੇ ਲਈ ਇਕ ਜ਼ਬਰਦਸਤ ਉਪਲਬੱਧੀ ਹੈ। ਇਸ ਫ਼ੈਸਲੇ ਨੇ ਦੂਜੇ ਲੋਕਾਂ ਵਿਰੁਧ ਸਾਡੇ ਮਾਮਲੇ ਨੂੰ ਜ਼ਿਆਦਾ ਮਜ਼ਬੂਤ ਬਣਾ ਦਿਤਾ ਹੈ।''ਵਕੀਲ ਕਾਮਨਾ ਵੋਹਰਾ ਨੇ ਭਾਸ਼ਾ ਨੂੰ ਕਿਹਾ,''ਹੁਣ (ਟਾਈਟਲਰ ਦੇ) ਮਾਮਲੇ ਵਿਚ ਥੋੜ੍ਹਾ ਦਿਲਚਸਪ ਮੌੜ ਆ ਸਕਦਾ ਹੈ।'' ਕਾਂਗਰਸ ਨੇਤਾ ਟਾਈਟਲਰ ਨੇ ਸਿੱਖ ਕਤਲੇਆਮ ਵਿਚ ਅਪਣੀ ਭੂਮਿਕਾ ਤੋਂ ਹਮੇਸ਼ਾ ਇਨਕਾਰ ਕੀਤਾ ਹੈ। ਸੀਬੀਆਈ ਉਨ੍ਹਾਂ ਨੂੰ ਤਿੰਨ ਵਾਰ ਕਲੀਨਚਿਟ ਦੇ ਚੁਕੀ ਹੈ ਪ੍ਰੰਤੂ ਅਦਾਲਤ ਨੇ ਮਾਮਲਾ ਬੰਦ ਕਰਨ ਦੀ ਰੀਪੋਰਟ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਏਜੰਸੀ ਨੂੰ ਅੱਗੇ ਮਾਮਲੇ ਦੀ ਜਾਂਚ ਕਰਨ ਅਤੇ ਸਥਿਤੀ ਰੀਪੋਰਟ ਸੌਂਪਣ ਦਾ ਨਿਰਦੇਸ਼ ਦਿਤਾ ਸੀ।

ਵਰਮਾ ਦਾ ਲਾਈ ਡਿਟੇਕਟਰ ਟੈਸਟ ਹੋ ਚੁਕਿਆ ਹੈ ਅਤੇ ਕਾਂਗਰਸ ਨੇਤਾ ਨੇ ਇਸ ਤੋਂ ਇਨਕਾਰ ਕਰ ਦਿਤਾ ਸੀ। ਵਰਮਾ ਨੇ ਦਾਅਵਾ ਕੀਤਾ ਸੀ ਕਿ ਟਾਈਟਲਰ ਨੇ ਪੁਲਬੰਗਸ਼ ਮਾਮਲੇ ਨਾਲ ਜੁੜੇ ਘਟਨਾਕ੍ਰਮ ਦੇ ਬਾਰੇ ਵਿਚ ਉਸ ਨੂੰ ਦਸਿਆ ਸੀ। ਫ਼ਿਲਹਾਲ ਟਾਈਟਲਰ ਦੇ ਵਕੀਲ ਅਰੁਣਾਭ ਚੌਧਰੀ ਨੇ ਕਿਹਾ ਕਿ ਕਾਂਗਰਸ ਨੇਤਾ ਵਿਰੁਧ ਕੋਈ ਮਾਮਲਾ ਨਹੀਂ ਹੈ ਅਤੇ ਸੀਬੀਆਈ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਤਿੰਨ ਵਾਰ ਕਲੋਜਰ ਰੀਪੋਰਟ ਦੇ ਚੁਕੀ ਹੈ।

Kamna VohraKamna Vohra

ਉਨ੍ਹਾਂ ਕਿਹਾ,''ਐਡੀਸ਼ਨਲ ਮੁੱਖ ਮੈਟ੍ਰੋਪੋਲਿਟਨ ਜੱਜ ਨੇ ਮਾਮਲੇ ਵਿਚ ਅੱਗੇ ਜਾਂਚ ਦੇ ਨਿਰਦੇਸ਼ ਦਿਤੇ ਸੀ। ਸਾਨੂੰ ਨਹੀਂ ਪਤਾ ਕੀ ਚਲ ਰਿਹਾ ਹੈ। ਉਨ੍ਹਾਂ ਵਿਰੁਧ ਕੋਈ ਮਾਮਲਾ ਨਹੀਂ ਹੈ। ਸੀਬੀਆਈ ਨੇ ਕਿਹਾ ਹੈ ਕਿ ਟਾਈਟਲਰ ਵਿਰੁਧ ਕੋਈ ਭਰੋਸੇਯੋਗ ਗਵਾਹ ਨਹੀਂ ਹੈ। ਸੀਬੀਆਈ ਨੇ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਹੈ।'' (ਪੀ.ਟੀ.ਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement