
ਦੇਸ਼ੀ-ਵਿਦੇਸ਼ੀ ਸੈਲਾਨੀਆ ਦੇ ਆਉਣ 'ਤੇ ਵੀ ਪਾਬੰਦੀ ...........
ਸ਼੍ਰਬਸਤੀ - ਕੋਰੋਨਾਵਾਇਰਸ ਦੇ ਡਰ ਨਾਲ ਹੁਣ ਧਾਰਮਿਕ ਸਥਾਨ ਵੀ ਬੰਦ ਕੀਤੇ ਜਾ ਰਹੇ ਹਨ। ਇਹ ਮਾਮਲਾ ਹੈ ਉੱਤਰਪ੍ਰਦੇਸ਼ ਦਾ ਜਿੱਥੇ ਬੁੱਧ ਤੀਰਥ ਸਥਾਨ ਸ਼੍ਰਬਸਤੀ ਵਿਚ ਡੇਨ ਮਹਾਂਮੰਗ ਕੋਲ ਮੰਦਰ 'ਤੇ ਤਾਲਾ ਲਾ ਦਿੱਤਾ ਗਿਆ ਹੈ।
photoਮੰਦਿਰ ਪ੍ਰਸ਼ਾਸਨ ਦੁਆਰਾ ਦੂਜਾ ਨੋਟਿਸ ਇਹ ਵੀ ਲਾ ਦਿੱਤਾ ਹੈ ਕਿ ਮੰਦਿਰ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ। ਇਸ ਵਿਚ ਦੇਸ਼ੀ-ਵਿਦੇਸ਼ੀ ਸੈਲਾਨੀਆ ਦੇ ਆਉਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਹ ਸੱਭ ਕੋਰੋਨਾਵਾਇਰਸ ਕਾਰਨ ਹੋਇਆ ਹੈ। ਮੰਦਿਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਹਲਾਤਾਂ ਵਿਚ ਸੁਧਾਰ ਹੋਣ ਤੋਂ ਬਾਅਦ ਮੰਦਿਰ ਦੇ ਦਰਵਾਜੇ ਖੋਲ੍ਹ ਦਿੱਤੇ ਜਾਣਗੇ।
File Photo
ਉਪ-ਜ਼ਿਲ੍ਹਾ ਅਧਿਕਾਰੀ ਰਜ਼ੇਸ਼ ਮਿਸ਼ਰਾ ਨੇ ਦੱਸਿਆ ਕਿ ਸ਼੍ਰਬਸਤੀ ਬੁੱਧ ਸਥਾਨ ਹੈ ਜਿੱਥੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸੱਭ ਤੋਂ ਵੱਧ ਹੁੰਦੀ ਹੈ। ਇਸੇ ਕਰਕੇ ਇਸ ਮੰਦਿਰ ਨੂੰ ਬੰਦ ਕੀਤਾ ਗਿਆ ਹੈ।
Photo
ਦੱਸਣਯੋਗ ਹੈ ਕਿ ਅਜੇ ਤੱਕ ਇਸ ਜ਼ਿਲ੍ਹੇ ਵਿਚ ਕੋਰੋਨਾਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਫਿਰ ਵੀ ਜਾਗਰੂਕਤਾ ਦੇ ਕਾਰਨ ਅਜਿਹਾ ਕੀਤਾ ਗਿਆ ਹੈ ਕੁੱਝ ਸਮੇਂ ਬਾਅਦ ਇਸ ਨੂੰ ਸ਼ਰਧਾਲੂਆ ਲਈ ਖੋਲ੍ਹ ਦਿੱਤਾ ਜਾਵੇਗਾ।
photoਇੱਥੋਂ ਦੇ ਇਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਹਰ ਸਾਲ ਚੀਨ, ਜਾਪਾਨ, ਥਾਈਲੈਂਡ, ਸ੍ਰੀਲੰਕਾ, ਕੋਰੀਆ, ਮੀਆਂਮਾਰ ਸਮੇਤ ਕਈ ਦੇਸ਼ਾ ਦੇ ਦੋ ਲੱਖ ਤੋਂ ਵੱਧ ਬੁੱਧਭਿਕਸ਼ੂ ਤੇ ਬੁੱਧ ਧਰਮੀ ਲੋਕ ਆਉਦੇਂ ਹਨ। ਇੱਕਠ ਨੂੰ ਦੇਖਦੇ ਹੋਏ ਸਰਦੀਆਂ ਵਿਚ ਵਿਸ਼ੇਸ ਧਿਆਨ ਕੇਂਦਰ ਵੀ ਚਲਾਏ ਜਾਂਦੇ ਹਨ।