
ਸੀਡੀਐਸ ਵੱਲੋਂ ਦੂਜੀ ਸੈਨਾਵਾਂ ਨੂੰ ਵੀ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ
ਨਵੀਂ ਦਿੱਲੀ : ਰੱਖਿਆ ਵਿਭਾਗ ਅਗਲੇ ਵਿੱਤੀ ਸਾਲ ਵਿਚ ਤਕਨੀਕੀ ਅਹੁਦਿਆਂ ਅਤੇ ਗੈਰ-ਲੜਾਕੂ ਭੂਮਿਕਾ ਨਿਭਾ ਰਹੇ ਸੈਨਾ ਦੇ ਜਵਾਨਾਂ ਦੀ ਸੇਵਾਮੁਕਤ ਹੋਣ ਦੀ ਉੱਮਰ 58 ਸਾਲ ਕਰਨ ਦਾ ਫ਼ੈਸਲਾ ਲੈ ਸਕਦਾ ਹੈ ਜਿਸ ਨਾਲ ਲਗਭਗ 4 ਲੱਖ ਸੈਨਿਕਾ ਨੂੰ ਫਾਇਦਾ ਹੋਵੇਗਾ ਅਤੇ ਇਸ ਦੇ ਲਈ ਜਰੂਰੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਗਈ ਹੈ।
File Photo
ਉਮਰ ਸੀਮਾ ਵਿਚ ਵਾਧੇ ਨਾਲ ਸਰਕਾਰ ਅਤੇ ਜਵਾਨ ਦੋਣਾਂ ਨੂੰ ਲਾਭ ਹੋਵੇਗਾ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਨੁਸਾਰ ਹੁਣ ਸੈਨਿਕ 17-18 ਸਾਲ ਸੇਵਾ ਦੇਣ ਤੋਂ ਬਾਅਦ ਰਿਟਾਇਰ ਹੋ ਜਾਂਦੇ ਹਨ ਅਤੇ ਰਿਟਾਇਰਮੈਂਟ ਵੇਲੇ ਉਨ੍ਹਾਂ ਦੀ ਉੱਮਰ 40 ਸਾਲ ਤੋਂ ਨੀਚੇ-ਨੀਚੇ ਰਹਿੰਦੀ ਹੈ ਅਤੇ ਸਰਕਾਰ ਫਿਰ ਉਨ੍ਹਾਂ ਨੂੰ 34 ਤੋਂ 35 ਸਾਲ ਪੈਂਸਨ ਦਿੰਦੀ ਹੈ ਪਰ ਹੁਣ ਨਵੀਂ ਯੋਜਨਾ ਅਨੁਸਾਰ ਉਨ੍ਹਾਂ ਨੂੰ 34-35 ਸਾਲ ਸੇਵਾ ਦਾ ਮੌਕਾ ਮਿਲੇਗਾ ਅਤੇ ਉਹ 17-18 ਸਾਲ ਪੈਂਸ਼ਨ ਪ੍ਰਾਪਤ ਕਰੇਗਾ।
File Photo
ਮੀਡੀਆ ਰਿਪੋਰਟਾ ਅਨੁਸਾਰ ਸਰਕਾਰ ਕੋਲ ਪੈਨਸ਼ਨ ਦਾ ਖਰਚਾ ਵੱਧ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਇਸ ਵਿਚ ਵਾਧਾ ਹੀ ਹੋ ਰਿਹਾ ਹੈ ਅਤੇ ਅਗਲੇ ਬਜਟ ਵਿਚ ਪੈਨਸ਼ਨ ਦੇ ਲਈ ਲਗਭਗ 1.33 ਲੱਖ ਕਰੋੜ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਪੈਨਸ਼ਨ ਦੇ ਵੱਧ ਰਹੇ ਖਰਚੇ ਨੂੰ ਵੇਖਦੇ ਹੋਏ ਇਹ ਕਦਮ ਚੁੱਕਿਆ ਜਾ ਰਿਹਾ ਹੈ।
File Photo
ਰਿਪੋਰਟਾ ਮੁਤਾਬਕ ਸੀਡੀਐਸ ਚੀਫ਼ ਰਾਵਤ ਨੇ ਦੱਸਿਆ ਹੈ ਕਿ ਪਹਿਲੇ ਪੜਾਅ ਅੰਦਰ ਇਕ ਤਿਹਾਈ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਨੂੰ 58 ਸਾਲ ਕਰਨ ਦੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਦਾਇਰੇ ਵਿਚ ਤਕਨੀਕੀ ਅਹੁਦਿਆਂ,ਮੈਡੀਕਲ ਸੇਵਾਂਵਾ, ਗੈਰ-ਲੜਾਕੂ ਭੂਮਿਕਾ ਨਿਭਾ ਰਹੇ ਜਵਾਨਾ ਨੂੰ ਲਿਆਇਆ ਜਾਵੇਗਾ।
File Photo
ਸੀਡੀਐਸ ਵੱਲੋਂ ਦੂਜੀ ਸੈਨਾਵਾਂ ਨੂੰ ਵੀ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਏਅਰਫੋਰਸ ਅਤੇ ਇੰਡੀਅਨ ਨੇਵੀ ਵਿਚ ਵੀ ਇਹ ਵਿਵਸਥਾ ਲਾਗੂ ਹੋਵੇਗੀ ਜਿਸ ਦੇ ਲਈ ਦੋਣਾਂ ਬਲਾਂ ਨੂੰ ਸੰਵਭਾਵਨਾਵਾਂ ਤਲਾਸ਼ਨ ਦੇ ਲਈ ਕਿਹਾ ਗਿਆ ਹੈ।