ਨਹੀਂ ਘਟਿਆ ਕਿਸਾਨਾਂ ਦਾ ਜੋਸ਼ ! ਕੁੰਡਲੀ ਬਾਰਡਰ ਪਹੁੰਚੀਆਂ ਬੀਬੀਆਂ ਨੇ ਪਾਈ ਸਰਕਾਰ ਨੂੰ ਝਾੜ

By : GAGANDEEP

Published : Feb 6, 2021, 1:17 pm IST
Updated : Feb 6, 2021, 6:03 pm IST
SHARE ARTICLE
women and Hardeep Singh
women and Hardeep Singh

''ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਨਹੀਂ ਜਾਵਾਂਗੇ''

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ । ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਕੜਾਕੇ ਦੀ ਠੰਢ ,ਮੀਂਹ ਵਿਚ ਵੀ ਕਿਸਾਨ ਡਟੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹਨ।

BibiBibi and Hardeep Singh 

 ਵੱਡੀ ਗਿਣਤੀ ਵਿਚ ਲੋਕ ਇਥੇ ਪਹੁੰਚ ਰਹੇ ਹਨ ਤੇ ਸੰਘਰਸ਼ ਵਿਚ ਹਿੱਸਾ ਲੈ ਕੇ ਰਹੇ ਹਨ। ਲੋਕਾਂ ਵਿਚ ਜਜ਼ਬਾ ਪੂਰਾ ਭਰਿਆ ਹੋਇਆ ਹੈ। ਹਰਿਆਣਾ ਪੰਜਾਬ ਦੇ ਕਿਸਾਨ ਲਗਾਤਾਰ ਦਿੱਲੀ ਧਰਨੇ ਤੇ ਪਹੁੰਚ ਰਹੇ ਹਨ। ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਕੁੰਡਲੀ ਬਾਰਡਰ ਤੇ ਪਹੁੰਚੀਆਂ ਮਹਿਲਾਵਾਂ  ਜੋ ਕਿ ਖੰਨੇ ਤੋਂ ਆਈਆ ਹਨ ਨਾਲ ਗੱਲਬਾਤ ਕੀਤੀ ਗਈ।   ਉਹਨਾਂ ਨੇ ਕਿਹਾ ਕਿ ਉਹਨਾਂ ਦਾ 30 ਬੀਬੀਆਂ ਦਾ ਜੱਥਾ ਆਇਆ ਹੋਇਆ ਹੈ।

BibiBibi and Hardeep Singh 

ਉਹਨਾਂ ਕਿਹਾ ਕਿ ਹੁਣ ਤਾਂ ਮੋਦੀ ਨੂੰ ਮੰਨਣਾ ਚਾਹੀਦਾ ਹੈ ਬਹੁਤ ਦੁੱਖ ਹੁੰਦਾ ਬਜ਼ੁਰਗਾਂ, ਬੱਚਿਆਂ ਨੂੰ ਕੜਾਕੇ ਦੀ ਠੰਢ ਵਿਚ ਬੈਠੇ ਵੇਖ ਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਘਰਾਂ ਵਿਚ ਬੈਠ ਕੇ ਡਰ ਲੱਗਦਾ ਸੀ ਵੀ  ਉਥੇ ਕੀ ਹੁੰਦਾ ਹੋਵੇਗਾ ਪਰ  ਇਥੇ ਤਾਂ ਮੇਲੇ ਵਰਗਾ ਮਾਹੌਲ ਹੈ।  ਉਹਨਾਂ ਕਿਹਾ ਕਿ ਸਾਡੇ ਕੋਲ ਝੂਠੀਆਂ ਅਫਵਾਹਾਂ ਆਈਆਂ ਸਨ ਵੀ ਇਸ ਤਰ੍ਹਾਂ ਹੁੰਦਾ ਅਸੀਂ ਡਰ ਗਏ ਸੀ ਪਰ ਇਥੇ ਆ ਕੇ ਵੇਖਿਆ ਕਿ ਇਥੇ ਤਾਂ ਕੁੱਝ ਵੀ ਉਵੇਂ ਨਹੀਂ ਹੈ।

BibiBibi and Hardeep Singh 

ਬੀਬੀ ਮਨਜੀਤ ਕੌਰ ਨੇ ਦੱਸਿਆ ਕਿ  ਉਹਨਾਂ ਨੂੰ ਇੱਥੇ ਆ ਕੇ ਬਹੁਤ ਵਧੀਆਂ ਲੱਗਾ ਲੋਕ  ਬੜੇ ਪਿਆਰ ਨਾਲ ਰਹਿ ਰਹੇ ਹਨ। ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਕਰ ਰਹੇ ਹਨ।  ਸਰਕਾਰ ਇਹ ਕਾਲੇ ਕਾਨੂੰਨ ਵਾਪਸ ਲੈ ਲਵੇ। ਉਹਨਾਂ ਨੇ ਕਿਹਾ ਕਿ ਉਹਨਾਂ ਵਿਚ ਇੱਥੇ ਆ ਕੇ ਹੋਰ ਹਿੰਮਤ ਆਈ ਹੈ ਤੇ ਉਹ ਵੀ ਹੁਣ ਡਟ ਕੇ ਮੁਕਾਬਲਾ ਕਰਨਗੀਆਂ । ਖੰਨੇ ਤੋਂ 60 ਸਾਲਾ ਆਈ ਬਜ਼ੁਰਗ  ਨੇ ਕਿਹਾ ਕਿ  ਉਹਨਾਂ ਦਾ ਪੂਰਾ ਪਰਿਵਾਰ ਆਇਆ ਹੋਇਆ ਹੈ ਤੇ ਉਹਨਾਂ ਤੋਂ ਵੀ ਘਰ ਵਿਚ ਰਿਹਾ ਨਹੀਂ ਗਿਆ।

BibiBibi and Hardeep Singh 

 ਉਹਨਾਂ ਕਿਹਾ ਕਿ ਸਾਰੇ ਕਿਸਾਨਾਂ ਦੀ ਇਕਜੁਟਤਾ ਵੇਖ ਕੇ ਮਨ ਖੁਸ਼ ਹੋ ਗਿਆ ਤੇ ਹੁਣ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।  ਉਹਨਾਂ ਆਖਿਆ ਕਿ ਸਰਕਾਰ ਸਾਰਾ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਕੁੱਝ ਦੇਣਾ ਚਾਹੁੰਦੀ ਹੈ ਪਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ।  26 ਦੀ ਰਾਤ ਨੂੰ ਮਾਹੌਲ ਖਰਾਬ ਹੋ ਗਿਆ ਸੀ ਪਰ ਹੁਣ ਫਿਰ ਵਾਹਿਗੁਰੂ ਦੀ ਕਿਰਪਾ ਹੋ ਗਈ ਮਾਹੌਲ ਉਵੇਂ ਫਿਰ ਹੋ ਗਿਆ।

BibiBibi and Hardeep Singh 

ਲੋਕਾਂ ਵਿਚ ਡਰ ਵੱਧ ਗਿਆ ਸੀ ਪਰ ਅਸੀਂ ਚੜ੍ਹਦੀ ਕਲਾ ਵਿਚ ਸੀ, ਚੜ੍ਹਦੀ ਕਲਾ ਵਿਚ ਹਾਂ ਤੇ ਚੜ੍ਹਦੀ ਕਲਾ ਵਿਚ ਫਤਹਿ ਕਰ ਕੇ ਜਾਵਾਂਗੇ । ਉਥੇ ਪਹੁੰਚੇ ਕਿਸਾਨ ਨੇ ਕਿਹਾ ਕਿ  ਇਹਨਾਂ  ਬੀਬੀਆਂ,ਧੀਆਂ, ਮਾਵਾਂ ਨੂੰ ਲਿਆਉਣ ਦਾ ਮਕਸਦ ਇਹੀ ਸੀ ਕਿ ਇਹਨਾਂ ਦੇ ਮਨ ਵਿਚੋਂ ਡਰ ਕੱਢਿਆ ਜਾਵੇ।

BibiBibi and Hardeep Singh 

ਸਾਡੇ ਪਿੰਡ ਦੇ ਲੋਕਾਂ ਨੇ ਦਸਵੰਧ ਕੱਢ ਕੇ ਇਕ ਬੱਸ ਦੀ ਸੇਵਾ ਸ਼ੁਰੂ ਕੀਤੀ ਹੈ ਕਿ ਹਰ ਰੋਜ਼ ਸਾਡੇ ਬਲਾਕ ਵਿਚੋਂ ਇਕ ਬੱਸ ਦਿੱਲੀ ਜਾਇਆ ਕਰੇਗੀ ਕਿ ਉਸ ਵਿਚ 30 ਬੀਬੀਆਂ ਦਾ ਜੱਥਾ ਜਾਇਆ ਕਰੇਗਾ। ਉਹਨਾਂ ਨੇ ਕਿਹਾ ਸਾਰੇ ਰਾਜਾਂ ਦੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ।  ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਨਹੀਂ ਜਾਣਗੇ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement