Rahul Gandhi: ਰਾਹੁਲ ਗਾਂਧੀ ਨੇ ਕੁੱਤੇ ਦੀ ਥਾਲੀ 'ਚੋਂ ਬਿਸਕੁਟ ਚੁੱਕ ਕੇ ਕਾਂਗਰਸੀ ਆਗੂ ਨੂੰ ਦਿੱਤਾ, ਭਾਜਪਾ ਦਾ ਦਾਅਵਾ
Published : Feb 6, 2024, 2:18 pm IST
Updated : Feb 6, 2024, 3:36 pm IST
SHARE ARTICLE
 BJP Alleges Rahul Gandhi Gave Biscuit from Dog's Plate to Congress Leader
BJP Alleges Rahul Gandhi Gave Biscuit from Dog's Plate to Congress Leader

ਰਾਹੁਲ ਗਾਂਧੀ ਨੇ ਵੀ ਦਿੱਤਾ ਜਵਾਬ

Rahul Gandhi Video: ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕੁੱਤੇ ਦੀ ਥਾਲੀ ਵਿਚੋਂ ਬਿਸਕੁਟ ਚੁੱਕ ਕੇ ਕਾਂਗਰਸੀ ਆਗੂ ਨੂੰ ਦਿੱਤਾ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਅਜਿਹਾ ਦਾਅਵਾ ਕੀਤਾ ਹੈ।

ਅਮਿਤ ਮਾਲਵੀਆ ਨੇ ਵੀਡੀਓ ਦੇ ਨਾਲ ਸ਼ੇਅਰ ਕੀਤੀ ਪੋਸਟ 'ਚ ਲਿਖਿਆ, 'ਕੁਝ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਖੜਗੇ ਜੀ ਨੇ ਪਾਰਟੀ ਦੇ ਬੂਥ ਏਜੰਟਾਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਸੀ ਅਤੇ ਇੱਥੇ ਰਾਹੁਲ ਗਾਂਧੀ ਕੁੱਤੇ ਨੂੰ ਬਿਸਕੁਟ ਖੁਆ ਰਹੇ ਹਨ ਅਤੇ ਜਦੋਂ ਕੁੱਤੇ ਨੇ ਨਹੀਂ ਖਾਧਾ ਤਾਂ ਉਨ੍ਹਾਂ ਨੇ ਉਹੀ ਬਿਸਕੁਟ ਵਰਕਰ ਨੂੰ ਦੇ ਦਿੱਤੇ। ਜਿਸ ਪਾਰਟੀ ਦੇ ਪ੍ਰਧਾਨ ਅਤੇ ਕ੍ਰਾਊਨ ਪ੍ਰਿੰਸ ਆਪਣੇ ਪਾਰਟੀ ਵਰਕਰਾਂ ਨਾਲ ਕੁੱਤਿਆਂ ਵਾਂਗ ਸਲੂਕ ਕਰਦੇ ਹਨ, ਉਹਨਾਂ ਦਾ ਗਾਇਬ ਹੋਣਾ ਸੁਭਾਵਿਕ ਹੈ।   

 

 

ਭਾਜਪਾ ਨੇਤਾ ਪੱਲਵੀ ਸੀਟੀ ਨੇ ਵੀ ਵੀਡੀਓ ਨੂੰ ਲੈ ਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ 'ਚ ਲਿਖਿਆ, 'ਹੁਣ ਰਾਜਕੁਮਾਰ ਨੇ ਪਾਰਟੀ ਵਰਕਰ ਨੂੰ ਕੁੱਤੇ ਵੱਲੋਂ ਰੱਦ ਕੀਤੇ ਬਿਸਕੁਟ ਦਿੱਤੇ ਹਨ। ਉਹ ਪਾਰਟੀ ਵਰਕਰਾਂ, ਸਮਰਥਕਾਂ ਅਤੇ ਵੋਟਰਾਂ ਦਾ ਬਹੁਤ ਸਤਿਕਾਰ ਕਰਦੇ ਹਨ। ਪੱਲਵੀ ਸੀਟੀ ਨੇ ਉਸ ਦਿਨ ਨੂੰ ਵੀ ਯਾਦ ਕੀਤਾ ਜਦੋਂ ਰਾਹੁਲ ਗਾਂਧੀ ਨੇ ਹਿਮੰਤਾ ਬਿਸਵਾ ਸਰਮਾ ਨੂੰ ਉਸੇ ਪਲੇਟ ਵਿਚੋਂ ਬਿਸਕੁਟ ਆਫਰ ਕੀਤੇ ਸਨ ਜਿਸ ਵਿਚ ਉਨ੍ਹਾਂ ਦਾ ਪਾਲਤੂ ਕੁੱਤਾ ਖਾਂਦਾ ਸੀ। ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। 

ਇਸ ਦੇ ਨਾਲ ਹੀ ਦੱਸ ਦਈਏ ਕਿ ਰਾਹੁਲ ਗਾਂਧੀ ਨੇ ਵੀ ਇਸ ਵੀਡੀਓ ਨੂੰ ਲੈ ਕੇ ਪ੍ਰਤੀਕਿਰਿਆ ਦੇ ਦਿੱਤੀ ਹੈ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਇਸ ਵਿਚ ਕੀ ਮਸਲਾ ਹੈ? ਜਦੋਂ ਉਸ ਕੁੱਤੇ ਨੂੰ ਮੇਰੇ ਕੋਲ ਲਿਆਂਦਾ ਗਿਆ ਤਾਂ ਉਹ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ। ਉਹ ਕੰਬ ਰਿਹਾ ਸੀ। ਮੈਂ ਉਸ ਨੂੰ ਖਾਣ ਲਈ ਬਿਸਕੁਟ ਦਿੱਤਾ, ਉਸ ਨੇ ਨਹੀਂ ਖਾਧਾ ਤਾਂ ਮੈਂ ਉਹ ਬਿਸਕੁਟ ਵਰਕਰ ਨੂੰ ਦੇ ਦਿੱਤਾ ਤੇ ਕਿਹਾ ਕਿ  'ਭਾਈ ਜੀ, ਤੁਸੀਂ ਆਪ ਹੀ ਖਿਲਾ ਦਿਓ। ਬਾਅਦ ਵਿਚ ਕੁੱਤੇ ਨੇ ਉਹ ਬਿਸਕੁਟ ਖਾ ਲਿਆ।  ਕੁੱਤਿਆਂ ਨੇ ਭਾਜਪਾ ਵਾਲਿਆਂ ਦਾ ਕੀ ਨੁਕਸਾਨ ਕੀਤਾ ਹੈ?'' 

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement