
ਪਾਕਿਸਤਾਨ ਜੈੱਟ ਜਹਾਜ਼ਾਂ ਦੇ ਭਾਰਤ ਵਿਚ ਘੁਸਪੈਠ ਤੋਂ ਬਾਅਦ ਚੰਡੀਗੜ੍ਹ ਅਤੇ ਅੰਮ੍ਰਿਤਸਰ ਏਅਰਪੋਰਟ ਦੀਆਂ ਸਾਰੀਆਂ ਕਮਰਸ਼ੀਅਲ...
ਚੰਡੀਗੜ੍ਹ : ਪਾਕਿਸਤਾਨ ਜੈੱਟ ਜਹਾਜ਼ਾਂ ਦੇ ਭਾਰਤ ਵਿਚ ਘੁਸਪੈਠ ਤੋਂ ਬਾਅਦ ਚੰਡੀਗੜ੍ਹ ਅਤੇ ਅੰਮ੍ਰਿਤਸਰ ਏਅਰਪੋਰਟ ਦੀਆਂ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੋਹ ਤੋਂ ਭਰੀਆਂ ਜਾਣ ਵਾਲੀਆਂ ਉਡਾਣਾਂ ਨੂੰ ਵੀ ਰੱਦ ਕਰ ਦਿਤਾ ਗਿਆ ਹੈ। ਸੂਤਰਾਂ ਮੁਤਾਬਕ ਪਾਕਿ ਜੈੱਟ ਨੌਸ਼ੇਰਾ ਸੈਕਟਰ ਵਿਚ ਦਾਖ਼ਲ ਹੋਏ ਸਨ। ਭਾਰਤੀ ਏਅਰਫੋਰਸ ਦੀ ਕਾਰਵਾਈ ਤੋਂ ਬਾਅਦ ਉਹ ਵਾਪਸ ਭੱਜੇ ਪਰ ਜਾਂਦੇ ਜਾਂਦੇ ਰਾਜੌਰੀ ਵਿਚ ਫ਼ੌਜ ਦੀ ਚੌਂਕੀ ਨੇੜੇ ਬੰਬ ਸੁੱਟ ਗਏ।
ਦੱਸ ਦਈਏ ਕਿ 14 ਫਰਵਰੀ ਨੂੰ ਜੰਮੂ ਦੇ ਪੁਲਵਾਮਾ ਵਿਖੇ ਹੋਏ ਅਤਿਵਾਦੀ ਹਮਲੇ ਵਿਚ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਦਾ ਜਵਾਬ ਦਿੰਦੇ ਹੋਏ ਮੰਗਲਵਾਰ ਨੂੰ ਭਾਰਤੀ ਏਅਰਫੋਰਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਘੁਸਪੈਠ ਕਰਕੇ ਜੈਸ਼ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਸੀ। ਇਸ ਵਿਚ 350 ਅਤਿਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।