
ਹਮਲਾ ਜੰਮੂ-ਸ਼੍ਰੀਨਗਰ ਹਾਈਵੇ ‘ਤੇ ਹੋਇਆ ਸੀ,ਅਤੇ ਇਸ ਜਗ੍ਹਾਂ ਤੋਂ 20 ਸਾਲ ਪੁਰਾਣੇ ਹਮਲਾਵਰ ........
ਸ਼੍ਰੀਨਗਰ- ਹਮਲਾ ਜੰਮੂ-ਸ਼੍ਰੀਨਗਰ ਹਾਈਵੇ ‘ਤੇ ਹੋਇਆ ਸੀ,ਅਤੇ ਇਸ ਜਗ੍ਹਾਂ ਤੋਂ 20 ਸਾਲ ਪੁਰਾਣੇ ਹਮਲਾਵਰ ਆਦਿਲ ਡਾਰ ਦਾ ਘਰ ਸਿਰਫ਼ 10 ਕਿਲੋਮੀਟਰ ਦੂਰ ਹੈ। ਕਾਕਪੋਰਾ ਪਿੰਡ ਵਿਚ ਆਪਣੇ ਘਰ ਤੋਂ ਇਕ ਸਾਲ ਪਹਿਲਾ ਫ਼ਰਾਰ ਹੋਣ ਤੋਂ ਬਾਅਦ ਆਦਿਲ ਡਾਰ ਜੈਸ਼-ਏ-ਮੁਹੰਮਦ ਵਿਚ ਸ਼ਾਮਿਲ ਹੋ ਗਏ ਸਨ, ਅਤੇ ਉਹਨਾਂ ਦੇ ਵੱਲੋਂ ਬੰਦੂਕ ਉਠਾ ਲਈ ਸੀ। ਡਾਰ ਦਾ ਘਰ ਦੋ ਮੰਜ਼ਲੀ ਇਮਾਰਤ ਹੈ, ਜਿੱਥੇ ਪਹਿਲੀ ਮੰਜ਼ਲ ਤੇ ਪਰਿਵਾਰ ਇਕੱਠਾ ਰਹਿੰਦਾ ਹੈ।
Asaadullah Naiku, father of Riyaz Naiku
ਜੁਬੈਰ ਅਹਿਮਦ ਦੇ ਅਨੁਸਾਰ ਇਹ ਕਿਸਾਨਾ ਦਾ ਪਰਿਵਾਰ ਹੈ, ਜੁਬੈਰ ਅਹਿਮਦ ਜਦ ਠੰਢ ਅਤੇ ਮੀਂਹ ਦੇ ਵਿਚ ਆਦਿਲ ਦੇ ਘਰ ਪਹੁੰਚੇ ਤਦ ਆਦਿਲ ਦੇ ਦੋ ਭਰਾਵਾਂ ਅਤੇ ਪਿਤਾ ਨੇ ਬੀਬੀਸੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਜੁਬੈਰ ਅਹਿਮਦ ਨੇ ਜਦੋਂ ਆਦਿਲ ਦੇ ਪਰਿਵਾਰ ਤੋਂ ਪੁੱਛਿਆ ਕਿ ਸੀਆਰਪੀਐਫ਼ ਦੇ 40 ਜਵਾਨਾਂ ਦੀ ਮੌਤ ਦਾ ਉਹਨਾਂ ਨੂੰ ਕੋਈ ਅਫ਼ਸੋਸ ਨਹੀਂ ਹੈ?
ਜਵਾਬ ਵਿਚ ਡਾਰ ਦੇ ਪਿਤਾ ਨੇ ਕਿਹਾ, “ਫੌਜੀ ਵੀ ਆਪਣਾ ਕੰਮ ਕਰਨ ਆਉਂਦੇ ਹਨ, ਸਾਡੇ ਪਰਵਾਰ ਵੀ ਉਹਨਾਂ ਦੇ ਨੁਕਸਾਨ ਤੋਂ ਪੀੜਤ ਹਨ, ਸਾਡੇ ਵਾਂਗ ਕੁੱਝ ਪਰਵਾਰਾਂ ਨੂੰ ਵੀ ਆਪਣੇ ਬੇਟਿਆ ਦੀਆਂ ਲਾਸ਼ਾਂ ਨਹੀਂ ਮਿਲੀਆਂ ਹੋਣਗੀਆ, ਅਸੀਂ ਵੀ ਉਹਨਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਹਾਂ,” ਆਦਿਲ ਦਾ ਸਬੰਧ ਜੈਸ਼ ਨਾਲ ਸੀ ਪਰ ਪੁਲਵਾਮਾ ਸਮੇਤ ਪੂਰੇ ਦੱਖਣੀ ਕਸ਼ਮੀਰ ਵਿਚ ਪਾਕਿਸਤਾਨ ਨਾਲ ਚਲਣ ਵਾਲੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈਬਾ ਦੀਆਂ ਗਤੀਵਿਧੀਆਂ ਘੱਟ ਹਨ।
Riyaz Naiku's grandmother
,ਜਾਣਕਾਰਾਂ ਦਾ ਕਹਿਣਾ ਹੈ ਕਿ ਦੱਖਣੀ ਕਸ਼ਮੀਰ ਵਿਚ ਹਿਜ਼ਬੁਲ ਮੁਜਾਹਿਦੀਨ ਸਭ ਤੋਂ ਜ਼ਿਆਦਾ ਸਰਗਰਮ ਹੈ .ਹਿਜ਼ਬ-ਉਲ-ਮੁਜਾਹਿਦੀਨ ਦੀ ਅਗਵਾਈ 33 ਸਾਲਾ ਤੋਂ ਰਿਆਜ਼ ਨਾਇਕੂ ਦੇ ਹੱਥਾਂ ਵਿਚ ਸੀ, ਨਾਇਕੂ ਦਾ ਨਾਮ ਘਾਟੀ ਦੇ ਮੋਸਟ ਵਾਂਟੇਡ ਲੋਕਾਂ ਦੀ ਲਿਸਟ ਵਿਚ ਸਭ ਤੋਂ ਉੱਤੇ ਹੈ।
ਕੌਣ ਹਨ ਰਿਆਜ਼ ਨਾਇਕੂ?
Adil Dar's father Ghulam Hassan Dar
ਨਾਇਕੂ ਪੁਲਵਾਮਾ ਦੇ ਬੇਗਪੂਰਾ ਪਿੰਡ ਦਾ ਰਹਿਣ ਵਾਲਾ ਹੈ, ਸੱਤ ਸਾਲ ਪਹਿਲਾਂ ਹਿਸਾਬ ਵਿਚ Graduation ਕਰਨ ਤੋਂ ਬਾਅਦ, ਨਾਇਕੂ ਨੇ ਹਥਿਆਰ ਚੱਕ ਲਏ। ਰਿਆਜ਼ ਨਾਇਕੂ ਦੇ ਪਰਵਾਰ ਨੇ ਹੁਣ ਮੰਨ ਲਿਆ ਹੈ ਕਿ ਹੁਣ ਨਾਇਕੂ ਦੀ ਲਾਸ਼ ਹੀ ਘਰ ਆਵੇਗੀ, ਨਾਇਕੂ ਦੇ ਪਿਤਾ ਅਸਦੁੱਲਾਹ ਨਾਇਕੂ ਕਹਿੰਦੇ ਹਨ ਕਿ ਜਦੋਂ ਵੀ ਕੋਈ ਐਨਕਾਊਂਟਰ ਹੁੰਦਾ ਹੈ ਉਨ੍ਹਾਂ ਨੂੰ ਲੱਗਦਾ ਹੈ ਉਨ੍ਹਾਂ ਦਾ ਪੁੱਤਰ ਮਰਨ ਵਾਲਿਆਂ ਵਿਚ ਸ਼ਾਮਲ ਹੋਵੇਗਾ।
ਵੱਖਵਾਦੀ ਦਾ ਸਹਿਯੋਗ ਅਤੇ ਪਿਤਾ ਦੀਆਂ ਭਾਵਨਾਵਾਂ ਦੇ ਵਿਚ ਦੀ ਕਸ਼ਮਕਸ਼ ਦੇ ਬਾਰੇ ਵਿਚ ਪੁੱਛੇ ਜਾਣ ਉੱਤੇ ਉਹ ਕਹਿੰਦੇ ਹੈ, ਇੱਕ ਮੁਸਲਮਾਨ ਹੋਣ ਦੇ ਨਾਤੇ, ਇਹ ਮਾਣ ਦੀ ਗੱਲ ਹੈ, ਅਸੀਂ ਇਹ ਨਹੀਂ ਕਹਾਂਗੇ ਕਿ ਇਹ ਗਲਤ ਹੈ, ਜੇਕਰ ਉਹ drugs ਜਾਂ ਗ਼ੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਹੁੰਦਾ, ਤਾਂ ਸਾਡਾ ਨਾਮ ਖ਼ਰਾਬ ਹੁੰਦਾ, ਪਰ ਸਾਨੂੰ ਮਾਣ ਹੈ ਕਿ ਉਹ ਠੀਕ ਕੰਮ ਕਰ ਰਿਹਾ ਹੈ।
ਕਿਵੇਂ ਸੋਚਦਾ ਹੈ ਕਸ਼ਮੀਰੀ ਸਮਾਜ ?
ਕਸ਼ਮੀਰ ਵਿਚ ਤੈਨਾਤ ਸਰਕਾਰੀ ਅਧਿਕਾਰੀ ਜਾਣਦੇ ਅਤੇ ਮੰਨਦੇ ਹਨ ਕਿ ਉੱਥੇ ਰਹਿਣ ਵਾਲੇ ਲੋਕਾਂ ਦੀ ਮਦਦ ਇਹਨਾਂ ਲੋਕਾਂ ਨੂੰ ਮਿਲਦੀ ਹੈ, ਡਾਰ ਦਾ ਪਰਵਾਰ ਹੋਵੇ ਜਾਂ ਨਾਇਕੂ ਦਾ, ਇਹ ਸਧਾਰਣ ਲੋਕ ਹਨ, ਪਰ ਇਹਨਾਂ ਦੇ ਬੱਚੇ ਜਦੋਂ ਬੰਦੂਕ ਚੁੱਕਦੇ ਹਨ ਜਾਂ ਮਾਰੇ ਜਾਂਦੇ ਹਨ ਤਾਂ ਸਮਾਜ ਵਿਚ ਉਨ੍ਹਾਂ ਨੂੰ ਉੱਚਾ ਦਰਜਾ ਮਿਲਦਾ ਹੈ, ਕੱਟੜਵਾਦੀਆਂ ਨੂੰ ਉੱਥੇ ਰਹਿਣ ਵਾਲੇ ਲੋਕਾਂ ਦਾ ਪੂਰਾ ਸਹਿਯੋਗ ਹੁੰਦਾ ਹੈ।
ਜੇਕਰ ਸਥਾਨਕ ਲੋਕ ਉਨ੍ਹਾਂ ਨੂੰ ਰਹਿਣ ਨਾ ਦੇਣ, ਉਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਨਾ ਕਰਨ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਾਵਧਾਨ ਨਾ ਕਰਨ ਤਾਂ ਹਿੰਸਕ ਅੰਦੋਲਨ ਜਾਰੀ ਨਹੀਂ ਰਹਿ ਸਕਦਾ। ਪਰ ਦੂਜੇ ਪਾਸੇ , ਸੁਰੱਖਿਆ ਬਲਾਂ ਦਾ ਸਥਾਨਕ ਲੋਕਾਂ ਵਿਚ ਸੂਚਨਾਵਾਂ ਦਾ ਵੱਡਾ ਨੈਟਵਰਕ ਵੀ ਹੈ.।
ਐਨਕਾਊਂਟਰ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਸਥਾਨਕ ਸੂਚਕ ਅਤਿਵਾਦੀਆਂ ਦੀਆਂ ਗਤੀਵਿਧੀਆਂ ਦੀ ਖ਼ਬਰ ਪੁਲਿਸ ਨੂੰ ਦਿੰਦਾ ਹੈ, ਅੱਖ-ਮਿਚੌਲੀ ਵਿਚ ਸਥਾਨਕ ਲੋਕਾਂ ਦੀ ਮਦਦ ਹੋਣ ਦੀ ਵਜ੍ਹਾ ਨਾਲ ਡਾਰ ਜਾਂ ਨਾਇਕੂ ਵਰਗੇ ਲੋਕ ਅਕਸਰ ਬਚ ਨਿਕਲਦੇ ਹਨ। ਐਨਕਾਉਂਟਰ ਦੇ ਸਮੇਂ ਪਿੰਡ ਵਾਲੇ ਕਦੇ ਉਨ੍ਹਾਂ ਨੂੰ ਫਰਾਰ ਹੋਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ ਜਾਂ ਫਿਰ ਪੁਲਿਸ ਦੇ ਸਾਹਮਣੇ ਉਹਨਾਂ ਦਾ ਪੱਖ ਲੈ ਕੇ ਖੜੇ ਹੋ ਜਾਂਦੇ ਹਨ ਤਾਂ ਕਦੇ ਪੱਥਰਬਾਜੀ ਕਰਨ ਲੱਗਦੇ ਹਨ।
Governor Satyapal Malik
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਅਪਾਲ ਮਲਿਕ ਤੋਂ ਪੁੱਛਿਆ ਗਿਆ ਕਿ ਕੀ ਹਾਲ ਫਿਲਹਾਲ ਕੱਟੜਵਾਦੀਆਂ ਦੀ ਰਣਨੀਤੀ ਵੀ ਬਦਲੀ ਦਿੱਤੀ ਹੈ? ਇਸਦੇ ਜਵਾਬ ਵਿਚ ਸਤਿਅਪਾਲ ਮਲਿਕ ਕਹਿੰਦੇ ਹਨ, ਜਿੱਥੋ ਤੱਕ ਮੇਰੀ ਜਾਣਕਾਰੀ ਹੈ ਕਿ ਪਾਕਿਸਤਾਨ ਵਿਚ ਬੈਠੇ ਹੋਏ ਇਨ੍ਹਾਂ ਦੇ ਜੋ ਪ੍ਰਧਾਨ ਹਨ, ਉਨ੍ਹਾਂ ਦਾ ਇੱਕ ਵਿਚਾਰ ਆਇਆ ਕਿ ਤੁਸੀਂ ਤਾਂ ਬਹੁਤ ਬੇਇੱਜ਼ਤੀ ਕਰਵਾ ਦਿੱਤੀ . ਕੁੱਝ ਵੱਡਾ ਕਰੋ,ਤਾਂ ਰਣਨੀਤੀ ਪਾਕਿਸਤਾਨ ਅਤੇ ਆਈਐਸਆਈ ਦੇ ਦਬਾਅ ਵਿਚ ਬਣਦੀ ਅਤੇ ਬਦਲਦੀ ਹੈ।
ਘਾਟੀ ਵਿਚ ਸਭ ਤੋਂ ਜਿਆਦਾ ਸਰਗਰਮ ਜੈਸ਼ -ਏ-ਮੁਹੰਮਦ,ਲਸ਼ਕਰ-ਏ-ਤੈਬਾ ਅਤੇ ਹਿਜਬੁਲ ਮੁਜਾਹਿਦੀਨ ਵੱਖ-ਵੱਖ ਇਸਲਾਮੀ ਵਿਚਾਰਧਾਰਾ ਦੇ ਸੰਗਠਨ ਹਨ, ਪਹਿਲੇ ਦੋ ਸੰਗਠਨ ਪਾਕਿਸਤਾਨੀ ਹਨ, ਭਾਰਤੀ ਕਸ਼ਮੀਰ ਵਿਚ ਇਨ੍ਹਾਂ ਦਾ ਵਜੂਦ ਹੈ ਜਿਸ ਵਿਚ ਕੁੱਝ ਸਥਾਨਕ ਅਤਿਵਾਦੀ ਹੁੰਦੇ ਹਨ, ਪਰ ਜਿਆਦਾਤਰ ਸਰਹੱਦ ਦੇ ਉਸ ਪਾਰ ਤੋਂ ਆਉਂਦੇ ਹਨ, ਇਸ ਤਿੰਨਾਂ ਸੰਗਠਨਾਂ ਨਾਲ ਮਿਲਕੇ ਬਣੀ ਜਹਾਦ ਲੜਾਈ ਕੌਂਸਲ ਪਾਕਿਸਤਾਨ ਵਿਚ ਹੈ।
Jamia Millia Islamia univercity
ਜਿਸ ਵਿਚ ਮਸੂਦ ਅਜਹਰ ਅਤੇ ਹਾਫਿਜ ਮੁਹੰਮਦ ਸਈਦ ਸ਼ਾਮਲ ਹਨ। ਵਿਚਾਰਧਾਰਾ ਦੇ ਆਪਸੀ ਮਤਭੇਦ ਦੇ ਬਾਵਜੂਦ ਇਨ੍ਹਾਂ ਦੇ ਵਿਚ ਅਕਸਰ ਅਪਰੇਸ਼ਨਲ ਤਾਲਮੇਲ ਦਿਖਾਈ ਦਿੰਦਾ ਹੈ, ਅਧਿਕਾਰੀ ਕਹਿੰਦੇ ਹਨ ਕਿ ਪੁਲਵਾਮਾ ਵਿਚ ਅਜਿਹਾ ਹੀ ਹੋਇਆ ਸੀ, ਕੀ ਅੱਗੇ ਵੀ ਇਸ ਤਰ੍ਹਾਂ ਦੇ ਵੱਡੇ ਹਮਲੇ ਹੋ ਸੱਕਦੇ ਹਨ? ਦਿੱਲੀ ਦੇ Jamia Millia Islamia ਯੂਨੀਵਰਸਿਟੀ ਦੇ ਅਇਮਾਨ ਮਾਜਿਦ ਨੇ ਕਸ਼ਮੀਰ ਵਿਚ ਵੱਖਵਾਦੀ ਹਿੰਸਾ ਉੱਤੇ ਡੂੰਘੀ ਰਿਸਰਚ ਕੀਤੀ ਹੈ।
ਉਹ ਕਹਿੰਦੇ ਹਨ,ਮੇਰੇ ਵਿਚਾਰ ਵਿਚ ਇਸ ਤਰ੍ਹਾਂ ਦੇ ਹਮਲੇ ਜਿਆਦਾ ਨਜ਼ਰ ਨਹੀਂ ਆਉਣਗੇ,ਮੀਡੀਆ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਕਸ਼ਮੀਰ ਵਿਚ ਫਿਰ ਤੋਂ ਹੋ ਸਕਦੇ ਹੈ ਪਰ ਮੈਂ ਸਮਝਦਾ ਹਾਂ ਕਿ ਪੁਲਵਾਮਾ ਵਰਗਾ ਵੱਡਾ ਹਮਲਾ ਕਦੇ-ਕਦੇ ਹੀ ਹੋਵੇਗਾ। ਪੁਲਵਾਮਾ ਹਮਲੇ ਦੀ ਜਾਂਚ ਜਾਰੀ ਹੈ, ਪਰ ਕੀ ਇਹ ਸਰਕਾਰ ਦੀ ਰਣਨੀਤੀ ਦੀ ਅਸਫ਼ਲਤਾ ਨੂੰ ਦਰਸਾਉਂਦਾ ਹੈ?
ਕਸ਼ਮੀਰ ਯੂਨੀਵਰਸਿਟੀ ਵਿਚ ਪੜਾਉਣ ਵਾਲੇ ਇਬਰਾਹਿਮ ਵਾਨੀ ਕਹਿੰਦੇ ਹਨ ਕਿ ਸਰਕਾਰ ਨੇ ਪਿਛਲੇ ਸਾਲ ਅਤਿਵਾਦ ਉੱਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ ਪਰ ਪੁਲਵਾਮਾ ਇਸਨੂੰ ਨਕਾਰਦਾ ਹੈ, 2018 ਵਿਚ ਦਾਅਵਾ ਕੀਤਾ ਗਿਆ ਕਿ ਬਹੁਤ ਸਾਰੇ ਅਤਿਵਾਦੀ ਮਾਰੇ ਗਏ ਹਨ ਅਤੇ ਵਿਚਾਰ ਸੀ, ਫੌਜੀ ਕਾਮਯਾਬੀ ਦਾ ਪਰ ਪੁਲਵਾਮਾ ਨੇ ਇਸਨੂੰ ਨਕਾਰਿਆ ਹੈ .
Air Force
ਅਧਿਕਾਰੀ ਜਾਣਦੇ ਹਨ ਕਿ ਮੁਠਭੇੜ ਵਿਚ ਇੱਕ ਅਤਿਵਾਦੀ ਮਰਦਾ ਹੈ ਤਾਂ ਦੂਜਾ ਖੜ੍ਹਾ ਹੋ ਜਾਂਦਾ ਹੈ, ਪੁਲਿਸ ਦੀ ਰਿਪੋਰਟ ਦੇ ਮੁਤਾਬਕ ਰਾਜ ਵਿਚ ਸਰਗਰਮ ਹਥਿਆਰਬੰਦ ਨੌਜਵਾਨਾਂ ਦੀ ਗਿਣਤੀ ਇਕ ਸਮੇਂ ਵਿਚ 150 ਤੋਂ 250 ਤੱਕ ਸੀਮਿਤ ਰਹਿੰਦੀ ਹੈ, ਅਤਿਵਾਦੀ ਜਾਣਦੇ ਹਨ ਕਿ ਇਹ ਗਿਣਤੀ ਸੁਰੱਖਿਆ ਬਲਾਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਉਲਝਾਏ ਰੱਖਣ ਲਈ ਕਾਫ਼ੀ ਹੈ।
ਦੱਖਣੀ ਕਸ਼ਮੀਰ ਵਿਚ ਹਮਲੇ ਜਿਆਦਾ ਹੁੰਦੇ ਹਨ ਜਿਨ੍ਹਾਂ ਵਿਚ ਸੁਰੱਖਿਆਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿਚ ਮੌਤਾਂ ਹੁੰਦੀਆਂ ਹਨ। ਇਹ ਮੈਦਾਨੀ ਇਲਾਕਾ ਹੈ ਜਿੱਥੇ ਜੰਗਲ ਵੀ ਘੱਟ ਹਨ ਇਸ ਲਈ ਇੱਥੇ ਸਥਾਨਕ ਹਿਜਬ-ਉਲ-ਮੁਜਾਹਿਦੀਨ ਜ਼ਿਆਦਾ ਸਰਗਰਮ ਹਨ। ਲਸ਼ਕਰ ਅਤੇ ਜੈਸ਼ ਦੇ ਅਤਿਵਾਦੀ ਇੱਥੇ ਮੁਸ਼ਕਲ ਵਿਚ ਪੈ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਕਸ਼ਮੀਰੀ ਭਾਸ਼ਾ ਨਹੀਂ ਆਉਂਦੀ ਹੈ।
.ਖੂਫੀਆ ਏਜੰਸੀਆਂ ਦੇ ਮੁਤਾਬਕ ਉੱਤਰੀ ਕਸ਼ਮੀਰ ਵਿਚ ਜੈਸ਼ ਅਤੇ ਲਸ਼ਕਰ ਦੇ ਅਤਿਵਾਦੀ ਜਿਆਦਾ ਹੁੰਦੇ ਹਨ ,ਉਹ ਇੱਥੋ ਦੇ ਪਹਾੜ ਅਤੇ ਜੰਗਲ ਦੇ ਰਸਤਿਆਂ ਤੋੰ ਵਾਕਿਫ਼ ਹੁੰਦੇ ਹੈ, ਉਹ ਫੌਜੀ ਤਰੀਕੇ ਤੋਂ ਟ੍ਰੇਂਡ ਹਨ ਅਤੇ ਹਿਜਬ ਦੇ ਲੜਕਿਆਂ ਦੇ ਮੁਕਾਬਲੇ ਜ਼ਿਆਦਾ ਤਜ਼ਰਬੇਕਰ ਹੁੰਦੇ ਹਨ। ਇਹਨਾਂ ਵਿਚ ਪਾਕਿਸਤਾਨ ਤੋਂ ਆਏ ਹੋਏ ਲੋਕ ਜ਼ਿਆਦਾ ਹੁੰਦੇ ਹਨ ,ਹਾਲ ਵਿਚ ਹੰਦਵਾੜਾ ਵਿਚ ਇੱਕ ਐਨਕਾਊਂਟਰ 72 ਘੰਟੇ ਚੱਲਿਆ ਜਿਸ ਵਿਚ ਸੁਰੱਖਿਆ ਬਲਾਂ ਦੀ ਮੌਤ ਜ਼ਿਆਦਾ ਹੋਈ, ਇਸਦਾ ਕਾਰਨ ਦੱਸਦੇ ਹੋਏ ਇੱਕ ਸੰਪਾਦਕ ਨੇ ਕਿਹਾ ਕਿ ਉੱਥੇ ਪਾਕਿਸਤਾਨੀ ਸਰਗਰਮ ਸਨ, ਉਨ੍ਹਾਂ ਉੱਤੇ ਕਾਬੂ ਪਾਉਣਾ ਮੁਸ਼ਕਲ ਹੈ।
ਕੀ ਹੈ ਅੱਗੇ ਦਾ ਰਸਤਾ ?
Kashmir
ਰਾਜਪਾਲ ਸਤਿਅਪਾਲ ਮਲਿਕ ਮੰਨਦੇ ਹਨ ਕਿ ਪੁਲਵਾਮਾ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਇਹ ਲੱਗ ਰਿਹਾ ਸੀ ਕਿ ਹਾਲਾਤ ਬਿਹਤਰ ਹੋ ਰਹੇ ਹਨ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਕਸ਼ਮੀਰ ਵਿਚ ਜਾਰੀ ਹਿੰਸਾ ਦਾ ਇੱਕ ਹੀ ਹੱਲ ਹੈ ਅਤੇ ਉਹ ਹੈ ਗੱਲਬਾਤ ਦੀ ਦੁਬਾਰਾ ਸ਼ੁਰੂਆਤ,ਪਰ ਉਨ੍ਹਾਂ ਦੇ ਅਨੁਸਾਰ, ਪਹਿਲਾਂ ਹਾਲਾਤ ਚੰਗੇ ਹੋਣ,ਪਾਕਿਸਤਾਨ ਅਤਿਵਾਦੀ ਨੂੰ ਸਹਿਯੋਗ ਦੇਣਾ ਬੰਦ ਕਰ ਦੇਣ ਤਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਸਕਦਾ ਹੈ। ਗ਼ੁਲਾਮ ਹਸਨ ਡਾਰ ਇੱਕ ਅਤਿਵਾਦੀ ਹਮਲਾਵਰ ਦੇ ਪਿਤਾ ਹਨ,ਉਹ ਵਾਰ-ਵਾਰ ਇਸ ਹਾਲਾਤ ਦਾ ਜ਼ਿੰਮੇਵਾਰ ਕੇਂਦਰ ਅਤੇ ਰਾਜ ਦੇ ਨੇਤਾਵਾਂ ਨੂੰ ਠਹਿਰਾਉਂਦੇ ਹਨ
. ਉਹ ਆਪਣੇ ਬੱਚੇ ਨੂੰ ਅਤਿਵਾਦੀ ਬਣਨ ਤੋਂ ਰੋਕ ਨਹੀਂ ਸਕੇ ਪਰ ਉਨ੍ਹਾਂ ਦੇ ਵਿਚਾਰ ਵਿਚ ਹਿੰਸਾ ਨੂੰ ਰੋਕਣ ਦਾ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਭਾਰਤ - ਪਾਕਿਸਤਾਨ- ਕਸ਼ਮੀਰ ਵਿਚ ਗੱਲਬਾਤ, ਡਾਰ ਦੇ ਅਨੁਸਾਰ ਅਖੀਰ ਵਿਚ ਹਿੰਸਾ ਵਿਚ ਮਰਦਾ ਹੈ ਇਨਸਾਨ,ਹਿੰਦੂ, ਸਿੱਖ ਅਤੇ ਮੁਸਲਮਾਨ ਸਾਰੇ ਇਨਸਾਨ ਹਨ,ਮਰਦਾ ਇੱਕ ਇਨਸਾਨ ਹੈ,ਨੇਤਾਵਾਂ ਲਈ ਚੰਗਾ ਹੁੰਦਾ ਕਿ ਉਹ ਐਨੇ ਸਵਾਰਥੀ ਨਾ ਹੁੰਦੇ ਅਤੇ ਕਸ਼ਮੀਰ ਸਮੱਸਿਆ ਦਾ ਹੱਲ ਕੱਢਦੇ। ਪੁਲਵਾਮਾ ਦੇ ਬਾਅਦ ਲਗਭਗ ਹਰ ਰੋਜ਼ ਚੱਲ ਰਹੇ ਐਨਕਾਊਂਟਰ ਤੋਂ ਇੰਝ ਲੱਗਦਾ ਹੈ ਕਿ ਹਿੰਸਾ ਦਾ ਅੰਤ ਨਜ਼ਦੀਕ ਨਹੀਂ ਹੈ ..