ਏਅਰ ਸਟ੍ਰਾਈਕ ਦਾ ਸਬੂਤ ਮੰਗਣ ਵਾਲਿਆਂ ਨੂੰ ਜਹਾਜ਼ ਹੇਠਾਂ ਬੰਨਣਾ ਚਾਹੀਦੈ : ਵੀਕੇ ਸਿੰਘ
Published : Mar 6, 2019, 8:47 pm IST
Updated : Mar 6, 2019, 8:47 pm IST
SHARE ARTICLE
 VK Singh
VK Singh

ਨਵੀਂ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲਾਂ 'ਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ...

ਨਵੀਂ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲਾਂ 'ਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਰਾਰਾ ਜਵਾਬ ਦਿਤਾ ਹੈ। ਉਹਨਾਂ ਕਿਹਾ ਕਿ ਅਗਲੀ ਵਾਰ ਜਦੋਂ ਕੋਈ ਏਅਰ ਸਟ੍ਰਾਈਕ ਦਾ ਸਬੂਤ ਮੰਗੇ ਤਾਂ ਉਸ ਨੂੰ ਜਹਾਜ਼ ਹੇਠਾਂ ਬੰਨ੍ਹ ਕੇ ਲੈ ਜਾਓ, ਜਿਸ ਨਾਲ ਉਹ ਮਰਨ ਵਾਲੇ ਅਤਿਵਾਦੀਆਂ ਦੀ ਗਿਣਤੀ ਕਰ ਸਕੇ। ਉਹਨਾਂ ਕਿਹਾ ਕਿ ਤੁਹਾਨੂੰ ਕੀ ਲਗਦਾ ਹੈ ਕਿ 1000 ਕਿਲੋਗ੍ਰਾਮ ਦੇ ਬੰਬ ਧਮਾਕੇ ਤੋਂ ਬਾਅਦ ਅਤਿਵਾਦੀ ਮਾਰੇ ਨਹੀਂ ਗਏ ਹੋਣਗੇ ?

ਦਰਅਸਲ, ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਵਿਰੋਧੀ ਦਲ, ਕੇਂਦਰ ਸਰਕਾਰ ਕੋਲੋਂ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਸਵਾਲ ਪੁੱਛ ਰਹੇ ਹਨ। ਅਜਿਹੇ ਵਿਚ ਵੀਕੇ ਸਿੰਘ ਨੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਕਿ ਅਗਲੀ ਵਾਰ ਜਦੋਂ ਭਾਰਤ ਕੁੱਝ ਕਰੇ ਤਾਂ ਮੈਨੂੰ ਲਗਦਾ ਹੈ ਕਿ ਵਿਰੋਧੀ ਜਿਹੜੇ ਇਹ ਸਵਾਲ ਚੁੱਕਦੇ ਹਨ, ਉਹਨਾਂ ਨੂੰ ਹਵਾਈ ਜਹਾਜ਼ ਦੇ ਹੇਠਾਂ ਬੰਨ੍ਹ ਕੇ ਲੈ ਜਾਓ। ਜਦੋਂ ਬੰਬ ਚੱਲਣ ਤਾਂ ਉਹਨਾਂ ਨੂੰ ਉਥੇ ਹੀ ਉਤਾਰ ਦਿਓ ਤਾਂਕਿ ਉਹ ਟਾਰਗੇਟ ਕੀਤੀਆਂ ਥਾਵਾਂ ਨੂੰ ਦੇਖਣ ਅਤੇ ਵਾਪਸ ਆ ਜਾਣ।

Air StrikeAir Strikeਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਕੇ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਸੀ, ''ਰਾਤ 3.30 ਵਜੇ ਮੱਛਰ ਬਹੁਤ ਸਨ ਤਾਂ ਮੈਂ ਹਿੱਟ ਮਾਰਿਆ। ਹੁਣ ਮੱਛਰ ਕਿੰਨੇ ਮਰੇ, ਇਹ ਗਿਣਨ ਬੈਠਾ ਜਾਂ ਅਰਾਮ ਨਾਲ ਸੌਂ ਜਾਵਾਂ।'' ਇਸ ਦੌਰਾਨ ਵੀਕੇ ਸਿੰਘ ਨੇ ਕਿਹਾ ਕਿ ਹਵਾਈ ਫੌਜ ਨੇ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਕੀ 1000 ਕਿਲੋਗ੍ਰਾਮ ਦੇ ਬੰਬਾਂ ਨਾਲ ਮੌਤਾਂ ਨਹੀ ਹੋਣਗੀਆਂ ? ਜੇਕਰ ਮੌਤਾਂ ਹੋਈਆਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਕਰ ਸਕਦੇ ਹਾਂ ? ਉਹਨਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨੀਆਂ  ਮੰਦਭਾਗੀਆਂ ਹਨ। ਦੱਸਣਯੋਗ ਹੈ ਕਿ ਏਅਰ ਸਟ੍ਰਾਈਕ ਤੋਂ ਬਾਅਦ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਸਰਕਾਰ ਨੂੰ ਸਵਾਲ ਪੁਛਿਆ ਸੀ ਕਿ ਜਿਵੇਂ ਅਮਰੀਕਾ ਨੇ ਲਾਦੇਨ ਦੇ ਮਾਰੇ ਜਾਣ ਦੇ ਸਬੂਤ ਦਿਤੇ ਸਨ, ਉਂਝ ਹੀ ਕੇਂਦਰ ਸਰਕਾਰ ਨੂੰ ਵੀ ਸਬੂਤ ਦੇਣੇ ਚਾਹੀਦੇ ਹਨ।

ਇਸ ਤੋਂ ਇਲਾਵਾ ਕਪਿਲ ਸਿੱਬਲ, ਮਮਤਾ ਬੈਨਰਜੀ ਵਰਗੇ ਵੱਡੇ ਆਗੂਆਂ ਨੇ ਵੀ ਸਰਕਾਰ ਤੋਂ ਸਵਾਲ ਪੁਛੇ ਸਨ। ਹਲਾਂਕਿ ਇਹਨਾਂ ਸਵਾਲਾਂ ਤੋਂ ਬਾਅਦ ਬੀਜੇਪੀ ਆਗੂਆਂ ਨੇ ਵੀ ਵਿਰੋਧੀ ਆਗੂਆਂ ਖਿਲਾਫ਼ ਮੋਰਚਾ ਖੋਲਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੜੇਕਰ ਅਤੇ ਵੀਕੇ ਸਿੰਘ ਵਰਗੇ ਲੀਡਰ ਵਿਰੋਧੀ ਧਿਰ ਨੂੰ ਜਵਾਬ ਦੇ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement