
ਭੋਪਾਲ ਤੋਂ ਬੀਜੇਪੀ ਸਾਂਸਦ ਪਰੱਗਿਆ ਸਿੰਘ ਠਾਕੁਰ ਦੀ ਤਬੀਅਤ ਖਰਾਬ ਹੋਣ...
ਨਵੀਂ ਦਿੱਲੀ: ਭੋਪਾਲ ਤੋਂ ਬੀਜੇਪੀ ਸਾਂਸਦ ਪਰੱਗਿਆ ਸਿੰਘ ਠਾਕੁਰ ਦੀ ਤਬੀਅਤ ਖਰਾਬ ਹੋਣ ’ਤੇ ਏਅਰਲਿਫਟ ਰਾਹੀਂ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਰੱਗਿਆ ਸਿੰਘ ਨੂੰ ਸਾਹ ਲੈਣ ਵਿਚ ਤਕਲੀਫ਼ ਦੱਸੀ ਗਈ ਸੀ। ਸਾਂਸਦ ਦੇ ਦਫਤਰ ਤੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
Prgya Singh Thakur
ਇਹ ਇਕ ਮਹੀਨੇ ਵਿਚ ਦੂਜੀ ਵਾਰ ਹੈ, ਜਦੋਂ ਪਰੱਗਿਆ ਠਾਕੁਰ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ ਹੈ। 19 ਫਰਵਰੀ 2021 ਨੂੰ ਉਨ੍ਹਾਂ ਨੂੰ ਅਜਿਹੀ ਹੀ ਤਕਲੀਫ਼ ਤੋਂ ਬਾਅਦ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਦਸੰਬਰ 2020 ਵਿਚ ਵੀ ਪਰੱਗਿਆ ਸਿੰਘ ਨੂੰ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ। ਉਦੋਂ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਪਰੱਗਿਆ ਠਾਕੁਰ 2008 ਦੇ ਮਾਲੇਗਾਓਂ ਬੰਬ ਬਲਾਸਟ ਕੇਸ ਵਿਚ ਆਰੋਪੀ ਵੀ ਹਨ।
BJP
ਇਸ ਕੇਸ ਵਿਚ ਐਨਆਈਏ ਨੇ ਉਨ੍ਹਾਂ ਨੂੰ 2007 ਵਿਚ ਸਿਹਤ ਕਾਰਨਾਂ ਉਤੇ ਹੀ ਜਮਾਨਤ ਦਿੱਤੀ ਸੀ। ਪਰੱਗਿਆ ਸਿੰਘ ਨੇ 2019 ਵਿਚ ਲੋਕ ਸਭਾ ਚੋਣਾਂ ਵਿਚ ਭੋਪਾਲ ਤੋਂ ਕਾਂਗਰਸੀ ਦਿਗਵਿਜੈ ਸਿੰਘ ਨੂੰ ਲਗਪਗ 3.6 ਲੱਖ ਵੋਟਾਂ ਨਾਲ ਹਰਾਇਆ ਸੀ। ਇਹ ਪਹਿਲੀ ਵਾਰ ਹੈ ਕਿ ਅਤਿਵਾਦੀ ਦੇ ਕੇਸ ਵਿਚ ਕੋਈ ਆਰੋਪੀ ਦੇਸ਼ ਦਾ ਸਾਂਸਦ ਬਣਿਆ ਹੋਵੇਗਾ।