Advertisement
  ਖ਼ਬਰਾਂ   ਰਾਸ਼ਟਰੀ  06 Mar 2021  ਅਦਾਲਤਾਂ ਵਿੱਚ ਪਏ ਪੈਂਡਿੰਗ ਮਾਮਲਿਆਂ ਦੇ ਜਲਦੀ ਹੱਲ ਲਈ ਜੱਜਾਂ ਦੀ ਸਿਖਲਾਈ ਵਧਾਉਣ ਦੀ ਲੋੜ-ਰਾਸ਼ਟਰਪਤੀ

ਅਦਾਲਤਾਂ ਵਿੱਚ ਪਏ ਪੈਂਡਿੰਗ ਮਾਮਲਿਆਂ ਦੇ ਜਲਦੀ ਹੱਲ ਲਈ ਜੱਜਾਂ ਦੀ ਸਿਖਲਾਈ ਵਧਾਉਣ ਦੀ ਲੋੜ-ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ | Edited by : PARDEEP SINGH
Published Mar 6, 2021, 5:34 pm IST
Updated Mar 6, 2021, 10:47 pm IST
ਉਨ੍ਹਾਂ ਕਿਹਾ ਇਸ ਤੋਂ ਇਲਾਵਾ ਨਿਆਇਕ ਅਤੇ ਅਰਧ-ਨਿਆਂਇਕ ਅਧਿਕਾਰੀਆਂ ਦੀ ਸਿਖਲਾਈ ਵੀ ਜ਼ਰੂਰੀ ਹੈ।
Ram nath kovind
 Ram nath kovind

ਭੂਪਾਲ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਕ ਸਾਲਾਨਾ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਦਾਲਤਾਂ ਖ਼ਾਸ ਕਰਕੇ ਜ਼ਿਲ੍ਹਾ ਕਚਹਿਰੀਆਂ ਵਿੱਚ ਲੰਮੇ ਸਮੇਂ ਤੋਂ ਲਟਕੇ ਪਏ ਕੇਸਾਂ ਦੇ ਨਿਪਟਾਰਾ ਕਰਨ ਲਈ ਨਿਆਂਇਕ ਅਤੇ ਅਰਧ ਨਿਆਂਇਕ ਅਧਿਕਾਰੀਆਂ ਦੇ ਨਾਲ ਨਾਲ ਜੱਜਾਂ ਦੀ ਸਿਖਲਾਈ ਦਾ ਦਾਇਰਾ ਵਧਾਉਣ ਦੀ ਵੀ ਲੋੜ ਹੈ ।

Ramnath kovindRamnath kovindਆਲ ਇੰਡੀਆ ਸਟੇਟ ਜੂਡੀਸ਼ੀਅਲ ਅਕੈਡਮੀ ਦੇ ਡਾਇਰੈਕਟਰ ਰੀਟ੍ਰੀਟ ਵਿਚ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਿਰਕਤ ਕੀਤੀ । ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਪਾਲ ਆਨੰਦੀਬੇਨ ਪਟੇਲ ਅਤੇ ਚੀਫ਼ ਜਸਟਿਸ ਐਸ.ਏ. ਬੋਬੜੇ ਵੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਲ ਇਸ ਸਮਾਰੋਹ ਵਿੱਚ ਮੌਜੂਦ ਸਨ।

Ramnath kovindRamnath kovind

ਪ੍ਰੋਗਰਾਮ ਵਿਚ ਸੰਬੋਧਨ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅਦਾਲਤ ਵਿੱਚ ਵਿਚਾਰ ਅਧੀਨ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਜਲਦੀ ਕਰਨ ਲਈ ਜੱਜਾਂ ਦੀ ਸਿਖਲਾਈ ਨੂੰ ਵਧਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਨਿਆਇਕ ਅਤੇ ਅਰਧ-ਨਿਆਂਇਕ ਅਧਿਕਾਰੀਆਂ ਦੀ ਸਿਖਲਾਈ ਵੀ ਜ਼ਰੂਰੀ ਹੈ। ਇਹ ਇਸ ਲਈ ਹੈ ਕਿ ਲੰਬਿਤ ਪਏ ਕੇਸਾਂ ਦੇ ਨਤੀਜੇ ਜਲਦੀ ਆਉਂਦੇ ਹਨ ਤਾਂ ਲੋਕਾਂ ਨੂੰ ਜਲਦੀ ਇਨਸਾਫ ਮਿਲੇਗਾ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਵਿਚ ਇਸ ਦੀ ਵਿਸ਼ੇਸ਼ ਤੌਰ ’ਤੇ ਲੋੜ ਹੈ।

 

Advertisement
Advertisement
Advertisement