
2000-2001 ਤੋਂ 2004-05 ਤੱਕ 5.50 ਕਰੋੜ ਰੁਪਏ ਦੀ ਲਾਗਤ ਨਾਲ ਡਿਊਲ ਡੈਸਕ ਖਰੀਦੇ ਗਏ ਸਨ।
ਚੰਡੀਗੜ੍ਹ: ਹਰਿਆਣਾ ਸਰਕਾਰ ਨੇ 18 ਸਾਲਾਂ ਬਾਅਦ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਸਮੇਂ ਸਕੂਲਾਂ ਲਈ ਖਰੀਦੇ ਗਏ ਡਿਊਲ ਡੈਸਕਾਂ ਦੀ ਜਾਂਚ ਖੋਲ੍ਹ ਦਿੱਤੀ ਹੈ। ਇਸ ਦੀ ਜਾਂਚ ਵਿੱਤ ਵਿਭਾਗ ਦੇ ਸਕੱਤਰ ਵਜ਼ੀਰ ਸਿੰਘ ਗੋਇਤ ਨੂੰ ਸੌਂਪੀ ਗਈ ਹੈ। ਸਾਰੇ ਜ਼ਿਲ੍ਹਿਆਂ ਵਿਚ 2000-2001 ਤੋਂ 2004-05 ਤੱਕ 5.50 ਕਰੋੜ ਰੁਪਏ ਦੀ ਲਾਗਤ ਨਾਲ ਡਿਊਲ ਡੈਸਕ ਖਰੀਦੇ ਗਏ ਸਨ। ਹਰੇਕ ਡੈਸਕ ਦੀ ਕੀਮਤ 439 ਰੁਪਏ ਸੀ। ਉਸ ਸਮੇਂ ਆਈਏਐਸ ਸੰਜੀਵ ਕੁਮਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਨ।
ਇਹ ਵੀ ਪੜ੍ਹੋ: ਬੇਕਾਬੂ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ: ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਸੂਤਰਾਂ ਦਾ ਕਹਿਣਾ ਹੈ ਕਿ ਆਡਿਟ ਜਨਰਲ ਨੇ 2007-08 ਦੀ ਆਪਣੀ ਰਿਪੋਰਟ ਵਿਚ ਖਰੀਦ ਵਿਚ ਬੇਨਿਯਮੀਆਂ ਦਾ ਖੁਲਾਸਾ ਕੀਤਾ ਸੀ। ਏਜੀ ਨੇ ਦੱਸਿਆ ਸੀ ਕਿ ਡਿਊਲ ਡੈਸਕ ਦੀ ਗੁਣਵੱਤਾ ਠੀਕ ਨਹੀਂ ਹੈ ਪਰ ਮਾਮਲਾ ਦਬਾ ਦਿੱਤਾ ਗਿਆ ਸੀ। ਹੁਣ ਸਿੱਖਿਆ ਵਿਭਾਗ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੋ ਗਿਆ ਹੈ। ਇੱਥੇ ਆਈਏਐਸ ਵਜ਼ੀਰ ਸਿੰਘ ਗੋਇਤ ਅਪ੍ਰੈਲ ਵਿਚ ਸੇਵਾਮੁਕਤ ਹੋਣ ਮਗਰੋਂ ਜਾਂਚ ਮੁਕੰਮਲ ਕਰਨ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਜਨਮ ਦਿਨ ਮੌਕੇ ਪਰਿਵਾਰ ਨੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਰੋਕਿਆ, ਲੜਕੀ ਨੇ ਚੁੱਕਿਆ ਖ਼ੌਫਨਾਕ ਕਦਮ
ਸਿੱਖਿਆ ਵਿਭਾਗ ਤੋਂ ਪੂਰੀ ਰਿਪੋਰਟ ਮੰਗੀ ਗਈ ਹੈ। ਹੁਣ ਐਲੀਮੈਂਟਰੀ ਸਿੱਖਿਆ ਵਿਭਾਗ ਵੱਲੋਂ 13 ਜ਼ਿਲ੍ਹਿਆਂ ਦੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਵਿੱਤ ਸਕੱਤਰ ਆਈਏਐਸ ਵਜ਼ੀਰ ਸਿੰਘ ਗੋਇਤ ਨੇ ਜਾਣਕਾਰੀ ਮੰਗੀ ਹੈ। ਇਹ ਜਾਣਕਾਰੀ ਸੋਮਵਾਰ ਤੱਕ ਡਾਕ ਰਾਹੀਂ ਮੰਗੀ ਗਈ ਹੈ। ਦੱਸ ਦੇਈਏ ਕਿ ਅੰਬਾਲਾ, ਜੀਂਦ, ਕੈਥਲ, ਸਿਰਸਾ, ਗੁੜਗਾਓਂ, ਫਤਿਹਾਬਾਦ, ਪਾਣੀਪਤ, ਯਮੁਨਾਨਗਰ, ਸੋਨੀਪਤ, ਫਰੀਦਾਬਾਦ, ਕੁਰੂਕਸ਼ੇਤਰ, ਕਰਨਾਲ ਅਤੇ ਰੋਹਤਕ ਵਿਚ ਡਿਊਲ ਡੈਸਕ ਖਰੀਦਦਾਰੀ ਵਿਚ ਗੜਬੜੀ ਹੋਈ ਹੈ।
ਇਹ ਵੀ ਪੜ੍ਹੋ: ਅੰਦਰੂਨੀ ਬੀਮਾਰੀਆਂ ਦੇ ਸੂਚਕ ਹੁੰਦੇ ਹਨ ਸਰੀਰ ’ਤੇ ਪਏ ਨਿਸ਼ਾ
ਇਸ ਦੌਰਾਨ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ 2000-01 ਤੋਂ 2004-5 ਤੱਕ ਖਰੀਦੇ ਗਏ ਡਿਊਲ ਡੈਸਕਾਂ ਦਾ ਪੂਰਾ ਵੇਰਵਾ ਦਿੱਤਾ ਜਾਵੇ। 2005-06 ਵਿਚ ਪ੍ਰਾਇਮਰੀ ਵਿਚ ਕਿੰਨੇ ਬੱਚੇ ਸਨ। ਇਸ ਤੋਂ ਇਲਾਵਾ ਸਟਾਕ ਰਜਿਸਟਰ ਰੱਖਿਆ ਸੀ ਜਾਂ ਨਹੀਂ। ਡਿਊਲ ਡੈਸਕ ਦੇ ਭੁਗਤਾਨ ਦੀ ਤਾਰੀਕ, ਸਪਲਾਈ ਅਦਿ ਸਬੰਧੀ ਜਾਣਕਾਰੀ ਮੰਗੀ ਗਈ ਹੈ।