
5 ਨੂੰ ਛੱਡ ਕੇ ਕਾਂਗਰਸ ਭਾਜਪਾ ਦੇ ਸਾਰੇ ਉਮੀਦਵਾਰ ਹਨ ਕਰੋੜਪਤੀ
ਨਵੀਂ ਦਿੱਲੀ: ਗੁਜਰਾਤ ਵਿਚ 26 ਲੋਕ ਸਭਾ ਸੀਟਾਂ ਲਈ ਚੁਣਾਂਵੀ ਮੈਦਾਨ ਵਿਚ ਉੱਤਰੇ ਭਾਜਪਾ ਅਤੇ ਕਾਂਗਰਸ ਦੇ ਪੰਜ ਉਮੀਦਵਾਰਾਂ ਨੂੰ ਛੱਡ ਕੇ ਸਾਰੇ ਉਮੀਦਵਾਰ ਕਰੋੜਪਤੀ ਹਨ। ਉਮੀਦਵਾਰਾਂ ਦੇ ਨਾਮਾਂਕਰਣ ਪੱਤਰਾਂ ਨਾਲ ਜਮ੍ਹਾਂ ਕੀਤੇ ਗਏ ਸਹੁੰ ਪੱਤਰਾਂ ਤੋਂ ਇਸ ਦਾ ਪਤਾ ਚੱਲਿਆ ਹੈ। ਇਕ ਕਰੋੜ ਰੁਪਏ ਤੋਂ ਘੱਟ ਆਮਦਨ ਵਾਲੇ ਪੰਜ ਵਿਚੋਂ ਚਾਰ ਉਮੀਦਵਾਰ ਆਦਿਵਾਸੀ ਸਮੁਦਾਇ ਨਾਲ ਸੰਬੰਧ ਰੱਖਦੇ ਹਨ।
ਦੋਵਾਂ ਦਲਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿਚ ਕਾਂਗਰਸ ਦੇ ਮੇਹਸਾਣਾ ਤੋਂ ਉਮੀਦਵਾਰ ਅੰਬਾਲਾਲ ਪਟੇਲ ਸ਼ਾਮਲ ਹਨ ਜਿਹਨਾਂ ਦੀ ਘੋਸ਼ਿਤ ਪੂੰਜੀ 69.9 ਕਰੋੜ ਰੁਪਏ ਹੈ। ਭਾਜਪਾ ਉਮੀਦਵਾਰ ਅਤੇ ਨਵਸਾਰੀ ਤੋਂ ਮੌਜੂਦਾ ਸਾਂਸਦ ਚੰਦਰਕਾਂਤ ਪਟੇਲ ਦੀ ਘੋਸ਼ਿਤ ਪੂੰਜੀ 44.6 ਕਰੋੜ ਰੁਪਏ ਹੈ। ਜਾਮਨਗਰ ਤੋਂ ਭਾਜਪਾ ਸਾਂਸਦ ਪੁਨਮ ਮਾਦਮ ਦੀ ਘੋਸ਼ਿਤ ਪੂੰਜੀ 42.7 ਕਰੋੜ ਰੁਪਏ ਹੈ। ਉਹ ਇਸ ਵਾਰ ਵੀ ਜਾਮਨਗਰ ਤੋਂ ਚੋਣ ਲੜ ਰਹੀ ਹੈ।
BJP
ਮੇਹਸਾਣਾ ਤੋਂ ਭਾਜਪਾ ਦੀ ਉਮੀਦਵਾਰ ਸ਼ਾਰਦਾਬੇਨ ਪਟੇਲ ਕੋਲ 44 ਕਰੋੜ ਰੁਪਏ ਦੀ ਪੂੰਜੀ ਹੈ। ਰਮੇਸ਼ ਧਾਢੁਕ ਨੇ 35.75 ਕਰੋੜ ਰੁਪਏ ਦੀ ਪੂੰਜੀ ਦੀ ਘੋਸ਼ਣਾ ਕੀਤੀ ਹੈ। ਕਾਂਗਰਸ ਦੇ ਤਿੰਨ ਅਤੇ ਭਾਜਪਾ ਦੇ ਦੋ ਉਮੀਦਵਾਰਾਂ ਦੀ ਘੋਸ਼ਿਤ ਪੂੰਜੀ ਇਕ ਕਰੋੜ ਰੁਪਏ ਤੋਂ ਘੱਟ ਹੈ। ਭਰੂਚ ਤੋਂ ਭਾਜਪਾ ਸਾਂਸਦ ਮਨਸੁਖ ਵਸਾਵਾ ਦੀ ਘੋਸ਼ਿਤ ਪੂੰਜੀ 68.35 ਲੱਖ ਰੁਪਏ, ਕਾਂਗਰਸ ਉਮੀਦਵਾਰ ਸ਼ੇਰਖਾਨ ਪਠਾਨ ਦੀ ਘੋਸ਼ਿਤ ਪੂੰਜੀ 33.4 ਲੱਖ ਰੁਪਏ ਹੈ।
ਕੱਛ ਤੋਂ ਕਾਂਗਰਸ ਉਮੀਦਵਾਰ ਨਰੇਸ਼ ਮਾਹੇਸ਼ਵਰੀ ਦੀ ਕੁਲ ਪੂੰਜੀ 38.13 ਲੱਖ ਰੁਪਏ, ਭਾਜਪਾ ਉਮੀਦਵਾਰ ਗੀਤਾਬੇਨ ਰਾਠਵਾ ਦੀ ਘੋਸ਼ਿਤ ਪੂੰਜੀ 86.3 ਲੱਖ ਰੁਪਏ ਅਤੇ ਕਾਂਗਰਸ ਉਮੀਦਵਾਰ ਜੀਤੂ ਚੌਧਰੀ ਦੀ ਕੁਲ ਘੋਸ਼ਿਤ ਪੂੰਜੀ 66.1 ਲੱਖ ਰੁਪਏ ਹੈ। ਕੁਲ ਪੂੰਜੀ ਵਿਚ ਉਮੀਦਵਾਰਾਂ ਉਹਨਾਂ ਦੇ ਜੀਵਨ ਸਾਥੀਆਂ ਅਤੇ ਨਿਰਭਰ ਵਿਅਕਤੀਆਂ ਦੀ ਚੱਲ ਅਤੇ ਅਚੱਲ ਸੰਪਤੀ ਵਿਚ ਸ਼ਾਮਲ ਹੁੰਦੀ ਹੈ। ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਲਈ 573 ਉਮੀਦਵਾਰ ਮੈਦਾਨ ਵਿਚ ਹਨ ਅਤੇ ਇੱਥੇ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ।