
ਲੋਕਸਭਾ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਦੇ ਬਾਗੀ ਨੇਤਾ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ...
ਨਵੀਂ ਦਿੱਲੀ : ਲੋਕਸਭਾ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਦੇ ਬਾਗੀ ਨੇਤਾ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਪਟਨਾ ਸਾਹਿਬ ਤੋਂ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਅੱਜ ਦਿੱਲੀ ‘ਚ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਬੀਜੇਪੀ ਦੇ ਸਥਾਪਨਾ ਦਿਨ ਦੇ ਦਿਨ ਹੀ ਉਨ੍ਹਾਂ ਨੇ ਭਾਜਪਾ ਦਾ ਹੱਥ ਛੱਡ ਦਿੱਤਾ। ਦੱਸ ਦਈਏ ਕਿ ਸ਼ਤਰੂਘਨ ਸਿਨਹਾ ਨੂੰ ਬੀਜੇਪੀ ਨੇ ਟਿਕਟ ਨਹੀਂ ਦਿੱਤੀ ਸੀ। ਸ਼ਤਰੁਘਨ ਸਿਨਹਾ ਪਿਛਲੀਆਂ ਲੋਕ ਸਭਾ ਚੋਣਾਂ ਵਚ ਪਟਨਾ ਸਾਹਿਬ ਤੋਂ ਬੀਜੇਪੀ ਦੇ ਟਿਕਟ ਤੋਂ ਚੋਣ ਜਿੱਤੇ ਸੀ।
Shatrughan Sinha
ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਬਾਗੀ ਰੁੱਖ ਅਖਤਿਆਰ ਕਰ ਰੱਖਿਆ ਸੀ। ਪਿਛਲੇ ਦਿਨਾਂ ‘ਚ ਬੀਜੇਪੀ ਨੇ ਉਨ੍ਹਾਂ ਦੀ ਥਾਂ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੂੰ ਪਟਨਾ ਸਾਹਿਬ ਤੋਂ ਅਪਣਾ ਉਮੀਦਵਾਰ ਐਲਾਨਿਆ ਸੀ। ਹਾਲ ਹੀ ਦੇ ਕੁਝ ਮਹੀਨਿਆਂ ਵਿਚ ਸਿਨਹਾ ਨੇ ਕਈ ਮੌਕਿਆਂ ‘ਤੇ ਕਾਂਗਰਸ ਪ੍ਰਧਾਨ ਦੀ ਤਾਰੀਫ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਤਰੂਘਨ ਸਿਨਹਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਲਗਾਤਾਰ ਪ੍ਰੇਸ਼ਾਨੀਆਂ ਚੱਲ ਰਹੀਆਂ ਸੀ।
Shatrughan Sinha
ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਭਾਜਪਾ ਦੇ ਅੰਸੁਤਸ਼ਟ ਨੇਤਾ ਮੰਨਿਆ ਜਾ ਰਿਹਾ ਹੈ। ਸ਼ਤਰੂਘਨ ਸਿਨਹਾ ਦੇ ਪਟਨਾ ਸਾਹਿਬ ਤੋਂ ਭਾਜਪਾ ਦੇ ਸੰਸਦ ਹਨ। ਲੋਕ ਸਭਾ 2019 ਦੀਆਂ ਚੋਣਾਂ ਵਿਚ ਪਾਰਟੀ ਨੇ ਇਸ ਸੀਟ ਤੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੂੰ ਉਤਾਰ ਦਿੱਤਾ ਹੈ।
Shatrughan Sinha joining congress
ਟਿੱਪਣਿਆਂ :- ਬਿਹਾਰ ਵਿੱਚ 40 ਸੀਟਾਂ, 7 ਪੜਾਵਾਂ ਵਿਚ ਮਤਦਾਨ, 11 ਅਪ੍ਰੈਲ: ਜਮੁਈ ਔਰੰਗਾਬਾਦ, ਗਿਆ, ਨਵਾਦਾ, 18 ਅਪ੍ਰੈਲ : ਬਾਂਕਿਆ, ਕਿਸ਼ਨਗੰਜ, ਕਟਿਹਾਰ, ਪੂਰਣਿਆ, ਭਾਗਲਪੁਰ, 23 ਅਪ੍ਰੈਲ : ਖਗੜਿਆ, ਝੰਝਾਰਪੁਰ, ਸੁਪੌਲ, ਅਰਰਿਆ, ਮਧੇਪੁਰਾ, 29 ਅਪ੍ਰੈਲ : ਦਰਭੰਗਾ, ਉਜਿਆਰਪੁਰ, ਸਮਸਤੀਪੁਰ, ਬੇਗੂਸਰਾਏ, ਮੁੰਗੇਰ,
6 ਮਈ : ਮਧੁਬਨੀ, ਮੁਜੱਫਰਪੁਰ, ਸਾਰਨ, ਹਾਜੀਪੁਰ, ਸੀਤਾਮੜੀ, 12 ਮਈ : ਪੂਰਵੀ ਚੰਪਾਰਣ, ਪੱਛਮ ਵਾਲਾ ਚੰਪਾਰਣ, ਸ਼ਿਵਹਰ, ਵੈਸ਼ਾਲੀ, ਗੋਪਾਲਗੰਜ, ਸਿਵਾਨ, ਮਹਾਰਾਜਗੰਜ, ਵਾਲਮੀਕਿਨਗਰ, 19 ਮਈ : ਨਾਲੰਦਾ, ਪਟਨਾ ਸਾਹਿਬ, ਪਾਟਲਿਪੁਤਰ, ਆਰਾ, ਬਕਸਰ, ਸਾਸਾਰਾਮ, ਕਾਰਾਕਟ, ਜਹਾਨਾਬਾਦ