
ਪਾਕਿਸਤਾਨ ਕਿੰਨੀ ਵੀ ਨਾ-ਨੁਕਰ ਕਰੇ ਲਵੇ ਪਰ ਹੁਣ ਉਸਦੇ ਰੇਡੀਓ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਲਈ ਹੈ...
ਨਵੀਂ ਦਿੱਲੀ : ਪਾਕਿਸਤਾਨ ਕਿੰਨੀ ਵੀ ਨਾ-ਨੁਕਰ ਕਰੇ ਲਵੇ ਪਰ ਹੁਣ ਉਸਦੇ ਰੇਡੀਓ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਲਈ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦਾ ਐਫ਼-16 ਜੈਟ ਸੁੱਟਿਆ ਸੀ, ਇਸ ਗੱਲ ਦਾ ਦਾਅਵਾ ਭਾਰਤੀ ਹਵਾਈ ਫ਼ੌਜ ਨੇ ਕੀਤਾ ਹੈ। ਇੰਡੀਅਨ ਏਅਰਫੋਰਸ ਦੇ ਮੁਤਾਬਿਕ ਪਾਕਿਸਤਾਨੀ ਏਅਰਫੋਰਸ ਦੇ ਰੇਡੀਓ ਸੰਚਾਰ ਨੂੰ ਇੰਟਰਪੇਸਟ ਕਰਨ ਤੋਂ ਇਹ ਜਾਣਕਾਰੀ ਮਿਲੀ ਕਿ 27 ਫ਼ਰਵਰੀ ਨੂੰ ਉਸਦਾ ਐਫ਼-16 ਲੜਾਕੂ ਜਹਾਜ਼ ਅਪਣੇ ਏਅਰਬੇਸ ਪਰ ਵਾਪਸ ਨਹੀਂ ਮੁੜਿਆ ਸੀ।
F16
ਐਫ਼-16 ਜੈਟ ਨੇ ਭਾਰਤੀ ਸਰਹੱਦ ਵਿਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਇਹ ਜੈਟ ਪਾਕਿ-ਕਸ਼ਮੀਰ ਦੇ ਸਬਜਕੋਟ ਇਲਾਕੇ ਵਿਚ ਸੁੱਟਿਆ ਸੀ। ਅਮਰੀਕਾ ਦੀ ਇਕ ਪੱਤਰਕਾਰ ਨੇ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਭਾਰਤੀ ਮਿਗ ਬਾਇਸਨ ਜੈਟ ਨੇ ਪਾਕਿਸਤਾਨ ਦੇ ਐਫ਼-16 ਜੈਟ ਨੂੰ ਨਹੀਂ ਸੁੱਟਿਆ ਸੀ ਤੇ ਉਸਦਾ ਦਾਅਵਾ ਗਲਤ ਹੈ। ਪੱਤਰਕਾਰ ਦਾ ਦਾਅਵਾ ਹੈ ਕਿ ਅਧਿਕਾਰੀਆਂ ਨੇ ਇਸਲਾਮਾਬਾਦ ਵਿਚ ਐਫ਼-16 ਲੜਾਕੂ ਜਹਾਜ਼ਾਂ ਦੀ ਗਿਣਤੀ ਕੀਤੀ ਹੈ ਅਤੇ ਕੋਈ ਵੀ ਜਹਾਜ਼ ਘੱਟ ਨਹੀਂ ਹੈ।
Pakistan PM
ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਏਅਰਫੋਰਸ ਦੇ ਰੇਡੀਓ ਨੂੰ ਇੰਟਰਸੇਪਟ ਕੀਤਾ ਗਿਆ ਤਾਂ ਉਸ ਵਿਚ ਇਹ ਦਾਅਵਾ ਕੀਤਾ ਗਿਆ ਕਿ ਭਆਰਤ ਨੇ ਉਸਦਾ ਐਫ਼-16 ਲੜਾਕੂ ਜਹਾਜ਼ ਸੁੱਟਿਆ ਗਿਆ ਸੀ। ਅਮਰੀਕਾ ਨੇ ਐਫ਼-16 ਲੜਾਕੂ ਜਹਾਜ਼ ਪੂਰੇ ਏਸ਼ੀਆ ਵਿਚ ਸਿਰਫ਼ ਪਾਕਿਸਤਾਨ ਨੂੰ ਦਿੱਤੇ ਹਨ ਅਤੇ ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਪਾਕਿ ਇਨ੍ਹਾਂ ਦਾ ਪ੍ਰਯੋਗ ਦੂਜੇ ਦੇਸ਼ਾਂ ਦੇ ਵਿਰੁੱਧ ਨਹੀਂ ਕਰੇਗਾ।
Wing Commander Abhinandan
ਪਾਕਿਸਤਾਨ ਨੇ ਐਫ਼-16 ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋ ਕੇ ਘੂਸਪੈਠ ਕੀਤੀ ਪਰ ਵਿੰਗ ਕਮਾਂਡਰ ਨੇ ਉਸਦਾ ਪਿਛਾ ਕੀਤਾ ਤੇ ਉਸ ਨੂੰ ਮਾਰ ਸੁੱਟਿਆ। ਉਨ੍ਹਾਂ ਦਾ ਮਿਗ ਬਾਇਸਨ ਵੀ ਕ੍ਰੈਸ਼ ਹੋ ਗਿਆ ਸੀ ਤੇ ਉਹ ਗੁਲਾਮ ਕਸ਼ਮੀਰ ਵਿਚ ਗਿਰ ਗਏ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਫੜ੍ਹ ਲਿਆ ਸੀ।