ਬੁਲੰਦ ਹੈ ਵਿੰਗ ਕਮਾਂਡਰ ਅਭਿਨੰਦਨ ਦਾ ਹੌਂਸਲਾ, ਜਲਦ ਉਡਾਉਣਾ ਚਾਹੁੰਦੈ ਜਹਾਜ਼
Published : Mar 4, 2019, 10:40 am IST
Updated : Mar 4, 2019, 10:40 am IST
SHARE ARTICLE
Wing Commander Abhinandan
Wing Commander Abhinandan

2 ਦਿਨ ਤੱਕ ਪਾਕਿਸਤਾਨ ਦੀ ਕੈਦ ਵਿਚ ਰਹਿਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਭਾਰਤ ਪਰਤ ਆਏ ਹਨ। ਭਾਰਤ ਪਰਤਣ ਤੋਂ ਬਾਅਦ ਫੌਜੀ ਹਸਪਤਾਲ....

ਨਵੀਂ ਦਿੱਲੀ :  2 ਦਿਨ ਤੱਕ ਪਾਕਿਸਤਾਨ ਦੀ ਕੈਦ ਵਿਚ ਰਹਿਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਭਾਰਤ ਪਰਤ ਆਏ ਹਨ। ਭਾਰਤ ਪਰਤਣ ਤੋਂ ਬਾਅਦ ਫੌਜੀ ਹਸਪਤਾਲ ‘ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਹਵਾਈ ਫੌਜ ਦੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਕਾਕਪਿਟ ਵਿਚ ਪਰਤਣਾ ਚਾਹੁੰਦੇ ਹੈ। ਐਤਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਨੇ ਹਵਾਈ ਫੌਜ  ਦੇ ਸੀਨੀਅਰ ਕਮਾਂਡਰਾਂ ਅਤੇ ਇਲਾਜ ਕਰ ਰਹੇ ਡਾਕਟਰਾਂ ਨੂੰ ਕਿਹਾ ਕਿ ਉਹ ਜਲਦ ਜਹਾਜ਼ ਉੜਾਣਾ ਸ਼ੁਰੂ ਕਰਨਾ ਚਾਹੁੰਦੇ ਹਨ।

Air strikeAir strike

ਬੁੱਧਵਾਰ ਨੂੰ ਉਹ ਪਾਕਿਸਤਾਨੀ ਹਵਾਈ ਫੌਜ ਨਾਲ ਹਵਾਈ ਮੁਕਾਬਲੇ ਦੌਰਾਨ ਐਫ-16 ਲੜਾਕੂ ਜੇਟ ਨੂੰ ਮਾਰ ਸੁੱਟਣ ਵਾਲੇ ਹਵਾਈ ਫੌਜ  ਦੇ ਪਹਿਲੇ ਪਾਇਲਟ ਬਣ ਗਏ ਸਨ। ਇਸ ਮੁਕਾਬਲੇ ਦੌਰਾਨ ਉਨ੍ਹਾਂ  ਦੇ  ਮਿਗ -21 ਨੂੰ ਵੀ ਮਾਰ ਸੁੱਟਿਆ ਗਿਆ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਹ ਸ਼ੁੱਕਰਵਾਰ ਰਾਤ ਨੂੰ ਪਰਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਰਿਸਰਚ ਅਤੇ ਰੇਫਰਲ ਹਸਪਤਾਲ  ਦੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ  ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਇਕ ਫੌਜੀ ਅਧਿਕਾਰੀ ਨੇ ਕਿਹਾ, ਇਹ ਕੋਸ਼ਿਸ਼ ਰਹੀ ਹੈ ਕਿ ਉਹ ਜਲਦ ਹੀ ਕਾਕਪਿਟ ਵਿਚ ਪਰਤਣਗੇ।

 Wing Commander AbhinandanWing Commander Abhinandan

ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਿਆਚਾਰ ਤੋਂ ਗੁਜਰਨ ਦੇ ਬਾਵਜੂਦ ਉਨ੍ਹਾਂ ਦਾ ਜਜਬਾ ਕਾਫ਼ੀ ਉੱਚਾ ਹੈ। ਉਹ ਸ਼ੁੱਕਰਵਾਰ ਨੂੰ ਰਾਤ ਕਰੀਬ ਪੌਣੇ ਬਾਰਾਂ ਵਜੇ ਹਵਾਈ ਫੌਜ ਦੀ ਉਡਾਨ ਰਾਹੀਂ ਰਾਜਧਾਨੀ ਪਰਤੇ ਸਨ। ਉਸ ਤੋਂ ਲਗਪਗ ਢਾਈ ਘੰਟੇ ਪਹਿਲਾਂ ਉਹ ਅਟਾਰੀ ਵਾਘਾ ਸਰਹੱਦ ਤੋਂ ਭਾਰਤ ਵਿੱਚ ਪੁੱਜੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement