
ਆਪਣੇ ਕਾਰਜਕਾਲ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ...
ਨਵੀਂ ਦਿੱਲੀ : ਆਪਣੇ ਕਾਰਜਕਾਲ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, ਪੰਜ ਸਾਲਾਂ ਦੇ ਤਜੁਰਬੇ ਨੇ ਮੇਰੇ ਇਸ ਵਿਸ਼ਵਾਸ ਨੂੰ ਬਹੁਤ ਵਧਾ ਦਿੱਤਾ ਹੈ ਕਿ ਸਾਡੇ ਕੋਲ ਵਿਕਸਿਤ ਦੇਸ਼ ਦੇ ਸਾਰੇ ਗੁਣ ਹਨ। ਪ੍ਰਧਾਨ ਮੰਤਰੀ ਨਰਿੰਦਰ ਨੇ ਗੱਲਬਾਤ ‘ਚ ਸਿਆਸਤ ਤੋਂ ਲੈ ਕੇ ਰਾਸ਼ਟਰਨੀਤੀ ਤਕ ਦੇ ਸਾਰੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਇਹ ਵਿਸ਼ਵਾਸ ਆਉਣ ਵਾਲੇ ਪੰਜ ਸਾਲਾਂ ਚ ਦੇਸ਼ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਲਾਭਦਾਇਕ ਹੋਵੇਗਾ।
BJP
ਗ਼ਰੀਬ ਦਾ ਵਿਕਾਸ, ਮੱਧਮ ਵਰਗ ਦਾ ਵਿਸ਼ਵਾਸ ਅਤੇ ਜਨਹਿੱਸੇਦਾਰੀ ‘ਚ ਸਾਰੀ ਸਮੱਸਿਆਵਾਂ ਦਾ ਹੱਲ ਹੈ। ਪਿਛਲੇ ਕੁਝ ਸਾਲਾਂ ਚ ਭਾਰਤ ਸਭ ਤੋਂ ਤੇਜ਼ ਗਤੀ ਨਾਲ ਕਰਨ ਵਾਲੀ ਅਰਥਵਿਵਸਥਾ ਹੈ। ਸਾਲ 1991 ਮਗਰੋਂ ਦੀ ਸਰਕਾਰਾਂ ਨਾਲ ਤੁਲਨਾ ਕਰੀਏ ਤਾਂ ਅਸਲ ਚ ਸਾਡੀ ਸਰਕਾਰ ਦੇ ਸਮੇਂ ਔਸਤ ਵਿਕਾਸ ਬੇਹਤਰੀਨ ਰਿਹਾ ਹੈ। ਕੀ ਇਹ ਜ਼ਿਆਦਾ ਰੋਜ਼ਗਾਰਾਂ ਦੇ ਬਿਨਾਂ ਸੰਭਵ ਹੈ? ਸੰਸਥਾਨਾਂ ਖਿਲਾਫ਼ ਇਕ ਫ਼ੈਸ਼ਨ ਚਲਿਆ ਹੈ।
Narendra Modi and Amit Shah
ਤੁਸੀਂ ਚੋਣ ਹਾਰ ਜਾਓ ਤਾਂ ਈਵੀਐਮ ਨੂੰ ਗਾਲਾਂ ਦਿਓ, ਤੁਹਾਡੇ ਮੁਤਾਬਕ ਫੈਸਲਾ ਨਾ ਹੋਵੇ, ਤਾਂ ਚੀਫ਼ ਜਸਟਿਸ ਖਿਲਾਫ਼ ਮਹਾਦੋਸ਼ ਦੀ ਗੱਲ ਕਹੋ, ਮੀਡੀਆ ਤੁਹਾਡੇ ਮੁਤਾਬਕ ਨਾ ਹੋਵੇ, ਤਾਂ ਉਸ ਨੂੰ ਵਿਕਿਆ ਹੋਇਆ ਕਰਾਰ ਦਿਓ। ਕੁਝ ਲੋਕਾਂ ਰਿਓੜੀਆਂ ਵੰਡ ਕੇ ਜਨਤਾ ਨੂੰ ਖੁਸ਼ ਕਰਨ ਦੇ ਕੰਮ ਕਰਦੇ ਰਹੇ ਹਨ, ਪਰ ਦੇਸ਼ ਦੀ ਜਨਤਾ ਸ਼ਾਨਦਾਰ ਹੈ ਭਿਖਾਰੀ ਨਹੀਂ। ਨੋਟਬੰਦੀ ਇਕ ਅਜਿਹਾ ਨਾਸੂਰ, ਜਿਸ ਨੂੰ ਅੱਜ ਤਕ ਕੋਈ ਹੱਥ ਲਗਾਉਣ ਦੀ ਹਿੰਮਤ ਨਹੀਂ ਕਰਦਾ ਸੀ। ਅਸੀਂ ਅਜਿਹਾ ਸਿਆਸੀ ਲਾਹਾ ਲੈਣ ਲਈ ਨਹੀਂ, ਦੇਸ਼ਹਿੱਤ ਲਈ ਕੀਤਾ।