
ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਡਾਕਟਰ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਦਿਨ – ਰਾਤ ਲੱਗੇ ਹੋਏ ਹਨ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਡਾਕਟਰ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਦਿਨ – ਰਾਤ ਲੱਗੇ ਹੋਏ ਹਨ ਉੱਥੇ ਹੀ ਹੁਣ ਡਾਕਟਰਾਂ ਕੋਲ ਇਸ ਵਾਇਰਸ ਤੋਂ ਸੁਰੱਖਿਆ ਕਰਨ ਵਾਲੇ ਉਪਕਰਨਾ ਦੀ ਘਾਟ ਹੋ ਰਹੀ ਹੈ ਇਸ ਦੇ ਤਹਿਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਕਰੋਨਾ ਪੀੜਿਤਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਦੇ ਸਾਹਮਣੇ ਵੱਡੀ ਮੁਸੀਬਤ ਖੜੀ ਹੋ ਗਈ ਹੈ।
Coronavirus
ਹਸਪਤਾਲ ਵਿਚ ਮੰਗ ਅਨੁਸਾਰ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ ਕਿੱਟ), ਮਾਸਕ ਅਤੇ ਸੈਨੀਟਾਈਜ਼ਰ ਦੀ ਸਪਲਾਈ ਨਾ ਹੋਣ ਕਾਰਨ ਹੁਣ ਰੈਜ਼ੀਡਸ ਡਾਕਟਰ ਆਈਸ਼ੋਏਸ਼ਨ ਨੇ ਇਕ ਪੱਤਰ ਜਾਰੀ ਕਰਕੇ ਦਾਨ ਕਰਨ ਦੀ ਅਪੀਲ ਕੀਤੀ ਹੈ। ਦੱਸ ਦੱਈਏ ਕਿ ਇਸ ਪੱਤਰ ਅਨੁਸਾਰ ਕਰੋਨਾ ਵਾਇਰਸ ਨਾਲ ਲੜਨ ਲਈ ਤਕਰੀਬਨ 50 ਹਜ਼ਾਰ ਪੀਪੀਈ ਕਿੱਟਾਂ, 50 ਹਜ਼ਾਰ ਐੱਨ-95 ਮਾਸਕ, 3 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਲੱਗਭਗ 10 ਹਜ਼ਾਰ ਦੇ ਕਰੀਬ ਸਾਨੀਟਾਈਜ਼ਰ ਦੀਆਂ ਬੋਤਲਾਂ ਅਤੇ ਹੋਰ ਮੈਡੀਕਲ ਸਟਾਫ ਲੋੜੀਂਦਾ ਹੈ।
Coronavirus
ਇਸ ਪੱਤਰ ਦੇ ਅਨੁਸਾਰ ਸਫਦਰਜੰਗ ਹਸਪਤਾਲ ਨੂੰ ਕੋਰੋਨਾ ਖਿਲਾਫ ਚੱਲ ਰਹੀ ਯੁੱਧ ਵਿੱਚ ਨੋਡਲ ਸੈਂਟਰ ਬਣਾਇਆ ਗਿਆ ਹੈ। ਇਥੇ ਪੀੜਤ ਲੋਕਾਂ ਦੇ ਇਲਾਜ਼, ਅਲੱਗ-ਥਲੱਗ ਅਤੇ ਕੁਆਰੰਟੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਦੱਸਿਆ ਗਿਆ ਹੈ ਕਿ 500 ਫੈਕਲਟੀ ਮੈਂਬਰਾਂ ਦੇ ਨਾਲ 1700 ਰਿਹਾਇਸ਼ੀ ਡਾਕਟਰ ਅਤੇ 200 ਨਰਸਿੰਗ ਸਟਾਫ ਹਨ।
File
ਇਸ ਦੇ ਨਾਲ ਹੀ, ਹਾਲ ਹੀ ਵਿੱਚ, 807 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਬਲਾਕ ਵੀ ਕੋਵਿਡ -19 ਬਲਾਕ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਵੀ ਇਹ ਵੀ ਲਿਖਿਆ ਗਿਆ ਹੈ ਕਿ ਹਸਪਤਾਲ ਪ੍ਰਸ਼ਾਸਨ ਕੋਰੋਨਾ ਖਿਲਾਫ ਲੜਾਈ ਵਿਚ ਆਪਣਾ ਪੂਰਾ ਸਮਰਥਨ ਦੇ ਰਿਹਾ ਹੈ, ਪਰ ਫਿਰ ਵੀ ਜ਼ਰੂਰੀ ਸਮਾਨ ਦੀ ਸਪਲਾਈ ਮੰਗ ਅਨੁਸਾਰ ਨਹੀਂ ਹੋ ਰਹੀ। ਅਜਿਹੇ ਵਿਚ ਹਸਪਤਾਲ ਦੇ ਵੱਲ਼ੋਂ ਸਾਰਿਆਂ ਨੂੰ ਇਨ੍ਹਾਂ ਲੋੜੀਂਦੀਆਂ ਚੀਜਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।