
ਜਾਣੋ, ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ: ਗੁਜਰਾਤ ਪੁਲਿਸ ਦੀ ਏਟੀਐਸ ਵਿਚ ਸ਼ਾਮਲ ਇਹਨਾਂ ਲੜਕੀਆਂ ਨੇ ਬਹਾਦਰੀ ਵਾਲਾ ਕੰਮ ਕੀਤਾ ਹੈ। ਇਹਨਾਂ ਨੇ ਜੁਸਬ ਅੱਲਾਰੱਖਾ ਨਾਮ ਦੇ ਇਕ ਖ਼ਤਰਨਾਕ ਗੈਂਗਸਟਰ ਨੂੰ ਫੜਿਆ ਹੈ ਜਿਸ ਦਾ ਖੌਫ਼ ਗੁਜਰਾਤ ਦੇ ਜੂਨਾਗੜ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿਚ ਸੀ। ਇਸ ਗੈਂਗਸਟਰ ’ਤੇ ਹੱਤਿਆ ਦੇ 4 ਕੇਸ ਦਰਜ ਹਨ। ਪਰ ਇਕ ਮੁਠਭੇੜ ਤੋਂ ਬਾਅਦ ਇਹਨਾਂ ਔਰਤ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਕਾਬੂ ਕਰ ਹੀ ਲਿਆ।
Ahmedabad: A team of Gujarat Anti-Terrorism Squad (ATS) arrested gangster Jusab Allarakha, a native of Junagadh, yesterday. PSI Santok Odedra says "he has 4 cases of murder registered against him among other cases of loot and attacking Government officials". #Gujarat pic.twitter.com/A88Hp6OZ5T
— ANI (@ANI) May 5, 2019
ਹੁਣ ਇਹ ਅਪਰਾਧੀ ਜੇਲ੍ਹ ਵਿਚ ਹੈ। ਪੁਲਿਸ ਅਧਿਕਾਰੀ ਸੰਤੋਕ ਓਡੇਰਾ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਖ਼ਤਰਨਾਕ ਅਪਰਾਧੀ ਦੇ ਵਿਰੁੱਧ ਹੱਤਿਆ ਅਤੇ ਲੁੱਟ ਦੇ ਮਾਮਲੇ ਦਰਜ ਹਨ। ਇਸ ਨੇ ਇਕ ਵਾਰ ਗੁਜਰਾਤ ਪੁਲਿਸ ਦੇ ਵੱਡੇ ਅਧਿਕਾਰੀ ’ਤੇ ਵੀ ਹਮਲਾ ਕੀਤਾ ਸੀ। ਜੁਸਬ ਅੱਲਾਰੱਖਾ ਗੁਜਰਾਤ ਦਾ ਡਾਨ ਸੀ ਅਤੇ ਪੁਲਿਸ ਲਈ ਸਿਰਦਰਦ ਬਣਿਆ ਹੋਇਆ ਸੀ।
Photo
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਪਤਾ ਲਗਿਆ ਕਿ ਬੋਟਾਦ ਦੇ ਜੰਗਲ ਵਿਚ ਕੁੱਝ ਸ਼ੱਕੀ ਕੰਮ ਹੋ ਰਹੇ ਸਨ ਜਿਸ ਤੋਂ ਬਾਅਦ ਏਟੀਐਸ ਦੀ ਇਕ ਟੀਮ ਇਕੱਠੀ ਕੀਤੀ ਗਈ ਜਿਸ ਵਿਚ ਇਹਨਾਂ ਬਹਾਦੁਰ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ। ਪੁਲਿਸ ਦੀ ਟੀਮ ਅੱਗੇ ਗੈਂਗਸਟਰ ਦੀ ਇਕ ਨਾ ਚਲੀ ਅਤੇ ਉਸ ਨੂੰ ਜਾਨ ਬਚਾਉਣ ਲਈ ਸਮਰਪਣ ਕਰਨਾ ਪਿਆ।