ਪੁਲਿਸ ਮੁਕਾਬਲੇ ‘ਚ ਖਤਰਨਾਕ ਗੈਂਗਸਟਰ ਲਾਲੀ ਚੀਮਾ ਦੀ ਲੱਤ ‘ਚ ਵੱਜੀ ਗੋਲੀ, 1 ਸਾਥੀ ਸਮੇਤ ਗ੍ਰਿਫ਼ਤਾਰ
Published : Mar 27, 2019, 12:08 pm IST
Updated : Mar 27, 2019, 1:11 pm IST
SHARE ARTICLE
Lali Cheema
Lali Cheema

ਪੰਜਾਬ ਸਮੇਤ ਕਈ ਰਾਜਾਂ ਦਾ ਮੋਸਟਵਾਂਟੇਡ ਗੈਂਗਸਟਰ ਅਮਰਵੀਰ ਸਿੰਘ ਉਰਫ ਲਾਲੀ ਚੀਮਾ ਦੀ ਮੰਗਲਵਾਰ ਰਾਤ ਲੁਧਿਆਣਾ...

ਲੁਧਿਆਣਾ : ਪੰਜਾਬ ਸਮੇਤ ਕਈ ਰਾਜਾਂ ਦਾ ਮੋਸਟਵਾਂਟੇਡ ਗੈਂਗਸਟਰ ਅਮਰਵੀਰ ਸਿੰਘ ਉਰਫ ਲਾਲੀ ਚੀਮਾ ਦੀ ਮੰਗਲਵਾਰ ਰਾਤ ਲੁਧਿਆਣਾ ਦੇ ਡੇਹਲੋਂ ਚੌਂਕ ਵਿਚ ਓਕੂ (ਆਰਗਨਾਇਜਡ ਕਰਾਇਮ ਕੰਟਰੋਲ ਯੂਨਿਟ) ਦੇ ਨਾਲ ਮੁੱਠਭੇੜ ਹੋ ਗਈ। ਮੁੱਠਭੇੜ ਵਿੱਚ ਲਾਲੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲਾਲੀ ਅਤੇ ਉਸਦੇ ਸਾਥੀ ਕੁਲਦੀਪ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਲੀ ਨੂੰ ਸਿਵਲ ਹਸਪਤਾਲ ਤੋਂ ਨਿਜੀ ਹਸਪਤਾਲ ਵਿਚ ਰੇਫਰ ਕੀਤਾ ਗਿਆ ਹੈ। ਪੁਲਿਸ ਪਟਿਆਲਾ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਓਕੂ ਪ੍ਰਮੁੱਖ ਰਾਜ ਕੁਮਾਰ ਫਤਹਿ ਪ੍ਰਤਾਪ ਅੱਜ ਚੰਡੀਗੜ ਵਿੱਚ ਪ੍ਰੈਸ ਕਾਂਨਫਰੰਸ ਕਰਕੇ ਜਾਣਕਾਰੀ ਦੇਣਗੇ।

Encounter Encounter

ਆਪਰੇਸ਼ਨ ਦੀ ਭਿਨਕ ਲੱਗਣ ‘ਤੇ ਭੱਜ ਗਿਆ ਸੀ ਲਾਲੀ:- ਓਕੂ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਵਿੱਚ ਗੈਂਗਸਟਰ ਲਾਲੀ ਦੋਸਤਾਂ ਦੇ ਨਾਲ ਸਵਿਫਟ ਵਿਚ ਵਾਰਦਾਤ ਦੀ ਫਿਰਾਕ ਵਿੱਚ ਹੈ। ਟੀਮ ਦੇ ਆਪਰੇਸ਼ਨ ਦੀ ਭਿਨਕ ਲਾਲੀ ਨੂੰ ਲੱਗ ਗਈ ਅਤੇ ਉਹ ਪਟਿਆਲਾ ਤੋਂ ਭੱਜ ਗਿਆ। ਰਸਤੇ ਵਿੱਚ ਵੀ ਕਈ ਵਾਰ ਫਾਇਰਿੰਗ ਹੋਈ।

ArrestArrest

ਉਸਨੂੰ ਲੱਗਿਆ ਕਿ ਪੁਲਿਸ ਪਿੱਛਾ ਨਹੀਂ ਕਰ ਰਹੀ ਇਸ ਲਈ ਡੇਹਲੋਂ ਚੌਂਕ ਵਿਚ ਮੋਬਾਇਲ ਸਰਾਪ ਵਿਚ ਲਾਲੀ ਅਤੇ ਕੁਲਦੀਪ ਫੋਨ ਲੈਣ ਨੂੰ ਰੁਕੇ। ਉਦੋਂ ਪੁਲਿਸ ਪਹੁੰਚ ਗਈ। ਪੁਲਿਸ ਨੂੰ ਵੇਖ ਲਾਲੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।  ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਲਾਲੀ ਦੀ ਲੱਤ ਵਿੱਚ ਗੋਲੀ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

EncounterEncounter

10 ਤੋਂ ਜ਼ਿਆਦਾ ਕਤਲ ਕੇਸ:- ਪੁਲਿਸ ਰਿਕਾਰਡ ਦੇ ਮੁਤਾਬਕ ਲਾਲੀ ਚੀਮਾ ਦੇ ਵਿਰੁੱਧ 10 ਤੋਂ ਜ਼ਿਆਦਾ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ। 2018 ਵਿਚ ਲਾਲੀ ਨੇ ਸੁਲਤਾਨਪੁਰ ਲੋਧੀ ਦੇ ਇਕ ਕਾਂਗਰਸੀ ਐਮਐਲਏ ਨਵਤੇਜ ਚੀਮਾ ਨੂੰ ਗੋਲੀ ਮਾਰਨੇ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਕਈ ਰਾਜਾਂ ਦੀ ਪੁਲਿਸ ਉਸਨੂੰ ਭਾਲ ਰਹੀ ਸੀ। ਉਸਦਾ ਭਰਾ ਹਰਜੋਤ ਵੀ ਗੈਂਗਸਟਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement