
ਲੌਕਡਾਊਨ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਇਸੇ ਦੌਰਾਨ ਸਰਕਾਰ ਈਐਸਆਈ ਸੀ ਯੋਜਨਾ ਦਾ ਘੇਰਾ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਇਸੇ ਦੌਰਾਨ ਸਰਕਾਰ ਈਐਸਆਈ ਸੀ ਯੋਜਨਾ ਦਾ ਘੇਰਾ ਵਧਾਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ਸੂਤਰਾਂ ਅਨੁਸਾਰ ਘੱਟ ਤਨਖ਼ਾਹ ਵਾਲੇ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਮੈਡੀਕਲ ਅਤੇ ਨਕਦ ਲਾਭ ਦੇਣ ਲਈ ਸਰਕਾਰ ਈਐਸਆਈਸੀ ਦੇ ਤਹਿਤ ਕਵਰੇਜ ਦੀ ਸੀਮਾ ਵਧਾ ਸਕਦੀ ਹੈ।
Photo
ਕਿਰਤ ਮੰਤਰਾਲੇ ਨੇ ਕਵਰੇਜ ਲਈ ਕਰਮਚਾਰੀਆਂ ਦੀ ਮੌਜੂਦਾ ਤਨਖਾਹ ਸੀਮਾ ਵਧਾਉਣ ਲਈ ਵਿੱਤ ਮੰਤਰਾਲੇ ਨੂੰ ਪ੍ਰਸਤਾਵ ਦਿੱਤਾ ਹੈ। ਸੂਤਰਾਂ ਅਨੁਸਾਰ ਕਰਮਚਾਰੀਆਂ ਦੀ ਕਵਰੇਜ ਲਈ ਤਨਖਾਹ ਦੀ ਹੱਦ ਵਧਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਿਰਤ ਮੰਤਰਾਲੇ ਨੇ ਇਹ ਪ੍ਰਸਤਾਵ ਵਿੱਤ ਮੰਤਰਾਲੇ ਨੂੰ ਭੇਜਿਆ ਹੈ। ਇਸ ਪ੍ਰਸਤਾਵ ਦੇ ਤਹਿਤ ਤਨਖਾਹ ਦੀ ਹੱਦ 21000 ਰੁਪਏ ਤੋਂ ਵਧਾ ਕੇ 30,000 ਰੁਪਏ ਕਰ ਦਿੱਤੀ ਗਈ ਹੈ।
Photo
ਜਿਨ੍ਹਾਂ ਕਰਮਚਾਰੀਆਂ ਦੀ ਕੁੱਲ ਤਨਖਾਹ 30,000 ਰੁਪਏ ਹੈ, ਉਹਨਾਂ ਕਰਮਚਾਰੀਆਂ ਨੂੰ ਈਐਸਆਈ ਕਵਰੇਜ ਦਾ ਲਾਭ ਮਿਲੇਗਾ। ਈਐਸਆਈਸੀ ਸਕੀਮ ਅਧੀਨ ਬਿਮਾਰ ਪੈਣ ਦੀ ਸਥਿਤੀ ਵਿਚ ਤਨਖਾਹ ਦੀ ਸੁਰੱਖਿਆ ਵੀ ਦਿੱਤੀ ਜਾਵੇਗੀ। ਸਕੀਮ ਦਾ ਘੇਰਾ ਵਧਾਉਣ ਨਾਲ ਕੰਪਨੀਆਂ 'ਤੇ ਬੋਝ ਘੱਟ ਹੋਵੇਗਾ। ਇਸ ਦੇ ਨਾਲ ਹੀ ਤਾਲਾਬੰਦੀ ਵਿਚ ਮੈਡੀਕਲ ਕਵਰ ਦਾ ਬੋਝ ਘੱਟ ਹੋਵੇਗਾ।
Cash
ਇਸ ਸਮੇਂ ਲਗਭਗ 12.50 ਲੱਖ ਕੰਪਨੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਦੱਸ ਦਈਏ ਕਿ ਈਐਸਆਈਸੀ ਯੋਜਨਾ ਦਾ ਲਾਭ ਉਹਨਾਂ ਕਰਮਚਾਰੀਆਂ ਨੂੰ ਮਿਲਦਾ ਹੈ, ਜਿਨ੍ਹਾਂ ਦੀ ਤਨਖਾਹ 21 ਹਜ਼ਾਰ ਤੋਂ ਘੱਟ ਹੋਵੇ ਅਤੇ ਘੱਟ ਤੋਂ ਘੱਟ 10 ਕਰਮਚਾਰੀਆਂ ਵਾਲੀ ਕੰਪਨੀ ਵਿਚ ਕੰਮ ਕਰਦੇ ਹੋਣ। ਇਸ ਤੋਂ ਪਹਿਲਾਂ ਸਾਲ 2016 ਤੱਕ ਤਨਖ਼ਾਹ ਦੀ ਸੀਮਾ 15 ਹਜ਼ਾਰ ਰੁਪਏ ਸੀ।
Photo
ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਗਏ 5 ਵੱਡੇ ਐਲਾਨ
1. ਈਐਸਆਈਸੀ ਨੇ ਐਲਾਨ ਕੀਤਾ ਹੈ ਕਿ ਤਾਲਾਬੰਦੀ ਦੇ ਚਲਦੇ ਜੋ ਵੀ ਕੰਪਨੀਆਂ ਕਰਮਚਾਰੀਆਂ ਦਾ ਸਲਾਨਾ ਯੋਗਦਾਨ ਜਮਾਂ ਨਹੀਂ ਕਰ ਸਕਦੀਆਂ ਹਨ, ਉਸ ਦੇ ਬਾਵਜੂਦ ਕਰਮਚਾਰੀਆਂ ਲਈ ਮੈਡੀਕਲ ਸਹੂਲਤਾਂ ਰੋਕੀਆਂ ਨਹੀਂ ਜਾਣਗੀਆਂ।
Photo
2.ਜੇਕਰ ਕਰਮਚਾਰੀਆਂ ਦਾ ਮੈਡੀਕਲ ਕਾਰਡ ਐਕਸਪਾਇਰ ਹੋ ਗਿਆ ਹੈ ਤਾਂ ਉਹ ਅਪਣੇ ਪੁਰਾਣੇ ਕਾਰਡ ਜ਼ਰੀਏ ਵੀ ਲਾਭ ਲੈ ਸਕਦੇ ਹਨ। ਯੋਗਦਾਨ ਜਮਾਂ ਨਾ ਹੋਣ ਦੇ ਬਾਵਜੂਦ ਵੀ 30 ਜੂਨ 2020 ਤੱਕ ਕਰਮਚਾਰੀਆਂ ਨੂੰ ਸੇਵਾਵਾਂ ਦੇਣ ਦਾ ਐਲਾਨ ਕੀਤਾ ਗਿਆ ਹੈ।
3. ਲੌਕਡਾਊਨ ਦੌਰਾਨ ESIC ਨੇ ਕਰਮਚਾਰੀਆਂ ਨੂੰ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਦਵਾਈਆਂ ਖਰੀਦਣ ਦੀ ਸਹੂਲਤ ਦਿੱਤੀ ਗਈ ਹੈ।
Photo
4. ਜਿਨ੍ਹਾਂ ESIC ਹਸਪਤਾਲਾਂ ਨੂੰ ਕੋਵਿਡ ਹਸਪਤਾਲਾਂ ਵਿਚ ਬਦਲ ਦਿੱਤਾ ਗਿਆ ਹੈ, ਉਹਨਾਂ ਹਸਪਤਾਲਾਂ ਵਿਚ ਇਲਾਜ ਕਰਨ ਵਾਲੇ ਕਰਮਚਾਰੀਆਂ ਲਈ ਹੋਰ ਹਸਪਤਾਲਾਂ ਨਾਲ ਸਮਝੌਤਾ ਕੀਤਾ ਗਿਆ ਹੈ।
5. ਕਰਮਚਾਰੀ ਰਾਜ ਬੀਮਾ ਨਿਗਮ ਨੇ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਲਈ ਯੋਗਦਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ 15 ਮਈ 2020 ਤੱਕ ਵਧਾ ਦਿੱਤੀ ਹੈ।