
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਹੁਣ ਤਕ ਕੋਵਿਡ-19 ਦੇ ਕਮਿਊਨਿਟੀ ਫੈਲਾਅ ਨੂੰ ਰੋਕਣ ਵਿਚ ਕਾਮਯਾਬ ਰਿਹਾ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ
ਨਵੀਂ ਦਿੱਲੀ, 5 ਮਈ : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਹੁਣ ਤਕ ਕੋਵਿਡ-19 ਦੇ ਕਮਿਊਨਿਟੀ ਫੈਲਾਅ ਨੂੰ ਰੋਕਣ ਵਿਚ ਕਾਮਯਾਬ ਰਿਹਾ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਲੋਕਾਂ ਦੀਆਂ ਆਦਤਾਂ ਬਦਲੀਆਂ ਹਨ ਅਤੇ ਉਹ ਇਨ੍ਹਾਂ ਨੂੰ ਬਰਕਰਾਰ ਰੱਖਣ। ਉਨ੍ਹਾਂ ਕਿਹਾ ਕਿ ਜੇ ਭਾਰਤੀ ਅਪਣੇ ਰੋਜ਼ਾਨਾ ਕੰਮਾਂ ਵਿਚ ਹੱਥ ਧੋਣ, ਸਾਹ ਸਬੰਧੀ ਅਤੇ ਵਾਤਾਵਰਣ ਸਬੰਧੀ ਸਫ਼ਾਈ ਦੀ ਆਦਤ ਨੂੰ ਹਮੇਸ਼ਾ ਕਾਇਮ ਰਖਦੇ ਹਨ ਤਾਂ ਕੋਰੋਨਾ ਵਾਇਰਸ ਸੰਕਟ ਦੇ ਖ਼ਤਮ ਹੋਣ ਮਗਰੋਂ ਭਵਿੱਖ ਵਿਚ ਜਦ ਦੇਸ਼ ਮਹਾਮਾਰੀ ਦੇ ਇਸ ਸਮੇਂ ਨੂੰ ਵੇਖੇਗਾ ਤਾਂ ਇਨ੍ਹਾਂ ਆਦਤਾਂ ਨੂੰ ਉਹ ਬੁਰੇ ਵਕਤ ਵਿਚ ਮਿਲਿਆ ਵਰਦਾਨ ਮੰਨ ਸਕਦਾ ਹੈ।
ਤਾਲਾਬੰਦੀ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਰਥਚਾਰੇ ਵਾਂਗ ਹੀ ਸਿਹਤ 'ਤੇ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ ਮਹਾਮਾਰੀ ਦੇ ਮਾਮਲੇ ਬੇਹੱਦ ਤੇਜ਼ੀ ਨਾਲ ਵੱਧ ਕੇ 46433 ਤਕ ਪਹੁੰਚ ਜੋ ਇਕ ਦਿਨ ਪਹਿਲਾਂ ਹੀ 42836 ਮਾਮਲੇ ਸਨ। ਇਕ ਹੀ ਦਿਨ ਵਿਚ ਲਾਗ ਦੇ 3597 ਨਵੇਂ ਮਾਮਲੇ ਸਾਹਮਣੇ ਆਏ। ਮ੍ਰਿਤਕਾਂ ਦੀ ਗਿਣਤੀ 1389 ਸੀ ਜੋ ਵੱਧ ਕੇ 1568 ਹੋ ਗਈ।
File photo
ਹਰਸ਼ਵਰਧਨ ਨੇ ਕਿਹਾ, 'ਇਕ ਵਾਰ ਜਿਵੇਂ ਹੀ ਵਾਇਰਸ ਦੀ ਮਾਰ ਘੱਟ ਹੋਵੇਗੀ ਅਤੇ ਸੰਕਟ ਖ਼ਤਮ ਹੋਵੇਗਾ ਤਾਂ ਲੋਕ ਇਸ ਦੌਰ ਵਿਚ ਅਪਣਾਈਆਂ ਗਈਆਂ ਚੰਗੀਆਂ ਨੂੰ ਆਦਤਾਂ ਨੂੰ ਬੁਰੇ ਸਮੇਂ ਵਿਚ ਮਿਲੇ ਵਰਦਾਨ ਵਾਂਗ ਯਾਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਭਾਰਤ ਖ਼ੁਦ ਨੂੰ ਕੋਰੋਨਾ ਵਾਇਰਸ ਦੇ ਕਮਿਊਨਿਟੀ ਪਸਾਰ ਦੇ ਗੇੜ ਵਿਚ ਜਾਣ ਤੋਂ ਰੋਕਣ ਵਿਚ ਕਾਮਯਾਬ ਰਿਹਾ ਹੈ।
ਹਰਸ਼ਵਰਧਨ ਨੇ ਕਿਹਾ, 'ਹੁਣ ਤਕ ਅਸੀਂ ਜਾਣ ਚੁਕੇ ਹਾਂ ਕਿ ਕੋਰੋਨਾ ਵਾਇਰਸ ਨਾਲ ਸਿੱਝਣਾ ਆਸਾਨ ਨਹੀਂ। ਇਸ ਬੁਰੇ ਸਮੇਂ ਵਿਚ ਜਿਸ ਤਰ੍ਹਾਂ ਅਸੀਂ ਹੱਥ ਧੋਣ, ਸਾਹ ਸਬੰਧੀ ਅਤੇ ਸਾਫ਼ ਸਫ਼ਾਈ ਆਦਿ ਮਾਪਦੰਡਾਂ ਦੀ ਬਿਹਤਰ ਤਰੀਕੇ ਨਾਲ ਪਾਲਣਾ ਕਰ ਰਹੇ ਹਾਂ, ਜੇ ਇਸ ਨੂੰ ਸਮਾਜ ਅਪਣੀ ਆਦਤ ਵਿਚ ਸ਼ਾਮਲ ਰਖਦਾ ਹੈ ਤਾਂ ਇਹ ਨਵਾਂ ਹਾਂਪੱਖੀ ਬਦਲਾਅ ਹੋਵੇਗਾ। ਉਨ੍ਹਾਂ ਕਿਹਾ ਕਿ ਪੀਪੀਈ ਕਿੱਟ ਅਤੇ ਐਨ 95 ਮਾਸਕ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ। ਨਾਲ ਹੀ ਟੈਸਟ ਸਹੂਲਤਾਂ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। (ਏਜੰਸੀ)