
ਘਰ ਵਿਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
ਬਾੜਮੇਰ: ਰਾਜਸਥਾਨ ਦੇ ਬਾੜਮੇਰ 'ਚ ਵਿਆਹ ਤੋਂ 4 ਦਿਨ ਪਹਿਲਾਂ ਇਕ ਲਾੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਸਨ। ਇਸੇ ਦੌਰਾਨ ਲਾੜੀ ਨੇ ਘਰ ਦੇ ਕਮਰੇ ਵਿਚ ਚੁੰਨੀ ਨਾਲ ਫਾਹਾ ਲੈ ਲਿਆ। ਘਟਨਾ ਬਾੜਮੇਰ ਜ਼ਿਲ੍ਹੇ ਦੇ ਬਿਜਰਾੜ ਥਾਣੇ ਦੇ ਪਿੰਡ ਦੇਦੂਸਰ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਚੌਹਾਤਾਨ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਦੂਜੇ ਪਾਸੇ ਪਿਤਾ ਦੀ ਰਿਪੋਰਟ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਦੂਸਰ ਵਾਸੀ ਫਜ਼ਲਰਾਮ ਨੇ ਥਾਣਾ ਬਿਜੜਾਂ ਨੂੰ ਰਿਪੋਰਟ ਦਿੰਦੇ ਹੋਏ ਦਸਿਆ ਕਿ ਬੇਟੀ ਗੁੱਡੀ (30) ਸ਼ੁੱਕਰਵਾਰ ਸ਼ਾਮ ਕਰੀਬ 4.30 ਵਜੇ ਘਰ 'ਚ ਕੰਮ ਕਰ ਰਹੀ ਸੀ। ਰਿਸ਼ਤੇਦਾਰਾਂ ਨੇ ਬੇਟੀ ਨੂੰ ਬੁਲਾਇਆ ਤਾਂ ਉਹ ਕਮਰੇ ਤੋਂ ਬਾਹਰ ਨਹੀਂ ਆਈ। ਕਮਰੇ ਦਾ ਦਰਵਾਜ਼ਾ ਖੋਲ੍ਹਣ 'ਤੇ ਗੁੱਡੀ ਦੀ ਲਾਸ਼ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਵੀ ਪਹੁੰਚ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਚੌਹਾਤਾਨ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਪੁਲਿਸ ਵਲੋਂ ਵੀਡੀਉ ਜਾਰੀ
ਬਿਜੜ ਥਾਣੇ ਦੇ ਕਾਂਸਟੇਬਲ ਬਾਬੂਲਾਲ ਅਨੁਸਾਰ ਲੜਕੀ ਦੇ ਪਿਤਾ ਨੇ ਰਿਪੋਰਟ ਦਿਤੀ ਕਿ ਪਿਛਲੇ ਕਈ ਦਿਨਾਂ ਤੋਂ ਬੇਟੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਸ ਕਾਰਨ ਸ਼ੁੱਕਰਵਾਰ ਦੁਪਹਿਰ ਉਸ ਨੇ ਦੁਪੱਟੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਰਿਸ਼ਤੇਦਾਰਾਂ ਦੀ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਮੈਡੀਕਲ ਬੋਰਡ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਰੌਸ਼ਨ ਕੀਤਾ ਨਾਮ, ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 'ਚ ਜਿੱਤੇ ਚਾਰ ਤਮਗ਼ੇ
5 ਦਿਨਾਂ ਬਾਅਦ 10 ਮਈ ਨੂੰ ਦੀਪਲਾ ਪਿੰਡ ਤੋਂ ਲੜਕੀ ਦੀ ਬਰਾਤ ਆਉਣੀ ਸੀ। ਸ਼ੁੱਕਰਵਾਰ ਸਵੇਰੇ ਹੀ ਲੜਕੀ ਦੇ ਵਿਆਹ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਸਨ। ਘਰ ਵਿਚ ਵਿਆਹ ਦੇ ਗੀਤ ਗਾਏ ਜਾ ਰਹੇ ਸਨ। ਵਿਆਹ ਦਾ ਸਾਰਾ ਸਮਾਨ ਪਰਿਵਾਰ ਵਾਲਿਆਂ ਨੇ ਖਰੀਦਿਆ ਸੀ। ਹੁਣ ਘਰ ਵਿਚ ਸੋਗ ਹੈ। ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।