
ਚੇਨਈ ਦੇ ਇਕ ਪਾਰਕ 'ਚ ਐਤਵਾਰ ਰਾਤ ਨੂੰ 5 ਸਾਲ ਦੀ ਬੱਚੀ 'ਤੇ ਦੋ ਰੋਟਵੀਲਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ
Chennai News : ਚੇਨਈ ਦੇ ਇਕ ਪਾਰਕ 'ਚ ਐਤਵਾਰ ਰਾਤ ਨੂੰ 5 ਸਾਲ ਦੀ ਬੱਚੀ 'ਤੇ ਦੋ ਰੋਟਵੀਲਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ। ਇਸ ਕਾਰਨ ਬੱਚੀ ਗੰਭੀਰ ਜ਼ਖਮੀ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਇਨ੍ਹਾਂ ਕੁੱਤਿਆਂ ਦੇ ਮਾਲਕ (ਯਾਨੀ ਦੇਖਭਾਲ ਕਰਨ ਵਾਲੇ ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ: ਬੱਚੇ ਨੇ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ , ਧਮਾਕੇ 'ਚ ਇੱਕ ਬੱਚੇ ਦੀ ਮੌਤ, 2 ਬੱਚੇ ਜ਼ਖਮੀ
ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਆਰੋਪੀ ਬਣਾਇਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਸ਼ੇਖਰ ਦੇਸ਼ਮੁਖ ਨੇ ਦੱਸਿਆ ਕਿ ਰੋਟਵੀਲਰ ਕੁੱਤਿਆਂ ਦੇ ਹਮਲੇ ਵਿੱਚ ਜ਼ਖ਼ਮੀ ਹੋਈ ਲੜਕੀ ਦੀ ਪਛਾਣ ਸੁਦਕਸ਼ਾ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜੋ: ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ 5 ਬੱਚਿਆਂ ਦੀ ਮੌਤ
ਇਹ ਘਟਨਾ ਚੇਨਈ ਦੇ ਥਾਊਜ਼ੈਂਡ ਲਾਈਟਸ ਇਲਾਕੇ ਦੇ ਇੱਕ ਪਬਲਿਕ ਪਾਰਕ ਦੀ ਦੱਸੀ ਜਾ ਰਹੀ ਹੈ। ਇਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਲਤੂ ਜਾਨਵਰਾਂ ਵਜੋਂ ਹਮਲਾਵਰ ਨਸਲ ਦੇ ਕੁੱਤਿਆਂ ਨੂੰ ਲੈ ਕੇ ਫਿਰ ਤੋਂ ਬਹਿਸ ਛਿੜ ਗਈ ਹੈ।
ਪੀੜਤ ਲੜਕੀ ਦੇ ਪਰਿਵਾਰ ਦਾ ਆਰੋਪ ਹੈ ਕਿ ਰੋਟਵੀਲਰ ਕੁੱਟਿਆ ਦੀ ਦੇਖਭਾਲ ਕਰਨ ਵਾਲੇ ਨੇ ਉਸਨੂੰ ਖੁੱਲਾ ਛੱਡ ਦਿੱਤਾ ਸੀ। ਜਦੋਂ ਕੁੱਤਾ ਬੱਚੀ ਨੂੰ ਵੱਢ ਰਿਹਾ ਸੀ ਤਾਂ ਕੁੱਤੇ ਦਾ ਮਾਲਕ ਖੜ੍ਹਾ ਹੋ ਕੇ ਤਮਾਸ਼ਾ ਦੇਖ ਰਿਹਾ ਸੀ। ਲੜਕੀ ਦਾ ਪਿਤਾ ਪਾਰਕ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਇਸ ਘਟਨਾ ਨੂੰ ਦੇਖ ਕੇ ਉਸ ਨੇ ਰੌਲਾ ਪਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਬੱਚੀ ਨੂੰ ਰੋਟਵੇਲਰ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਇਆ ਗਿਆ।