
ਹਵਾਈ ਫ਼ੌਜ ਨੂੰ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਦੇ ਲਈ ਫਰਾਂਸ ਦੇ ਨਾਲ ਹੋਏ ਰਾਫ਼ੇਲ ਸੌਦੇ ਦਾ ਆਡਿਟ ਕੈਗ ਕਰਨ ਜਾ ਰਿਹਾ....
ਨਵੀਂ ਦਿੱਲੀ : ਹਵਾਈ ਫ਼ੌਜ ਨੂੰ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਦੇ ਲਈ ਫਰਾਂਸ ਦੇ ਨਾਲ ਹੋਏ ਰਾਫ਼ੇਲ ਸੌਦੇ ਦਾ ਆਡਿਟ ਕੈਗ ਕਰਨ ਜਾ ਰਿਹਾ ਹੈ। ਰਾਫ਼ੇਲ ਸੌਦੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਹਮਲਾਵਰ ਰਹੀ ਹੈ। ਮੁੱਖ ਵਿਰੋਧੀ ਦਲ ਕਾਂਗਰਸ ਦਾ ਦੋਸ਼ ਹੈ ਕਿ ਵਰਤਮਾਨ ਸਰਕਾਰ ਨੇ ਰਾਫ਼ੇਲ ਜਹਾਜ਼ਾਂ ਦੇ ਲਈ ਯੂਪੀਏ ਕਾਰਜਕਾਲ ਵਿਚ ਤੈਅ ਕੀਮਤ ਤੋਂ ਕਿਤੇ ਜ਼ਿਆਦਾ ਕੀਮਤ ਚੁਕਾਈ ਹੈ।
CAGਕੈਗ ਦੇ ਉਚ ਪੱਧਰੀ ਸੂਤਰਾਂ ਨੇ ਕਿਹਾ ਕਿ ਕਿਸੇ ਵੀ ਅਜਿਹੇ ਸੌਦੇ ਦਾ ਆਡਿਟ ਕਰਨਾ ਕੈਗ ਦੀ ਜ਼ਿੰਮੇਵਾਰੀ ਹੈ, ਜਿਸ ਵਿਚ ਦੇਸ਼ ਦਾ ਕਾਫ਼ੀ ਪੈਸਾ ਲੱਗਿਆ ਹੋਵੇ। ਰਾਫ਼ੇਲ ਸੌਦਾ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਹੈ। ਇਸ ਲਈ ਜਲਦ ਹੀ ਰਾਫ਼ੇਲ ਸੌਦੇ ਦਾ ਆਡਿਟ ਸ਼ੁਰੂ ਕੀਤਾ ਜਾਵੇਗਾ। ਦਸ ਦਈਏ ਕਿ ਸਾਲ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਦੇ ਵਿਚਕਾਰ ਰਾਫ਼ੇਲ ਸੌਦੇ ਨੂੰ ਲੈ ਕੇ ਆਖ਼ਰੀ ਸਮਝੌਤਾ ਹੋਇਆ ਸੀ।
Rafaleਮੋਦੀ ਸਰਕਾਰ ਦਾ ਦਾਅਵਾ ਹੈ ਕਿ ਇਹ ਸੌਦਾ ਉਸ ਨੇ ਯੂਪੀਏ ਤੋਂ ਘੱਟ ਕੀਮਤ ਵਿਚ ਕੀਤਾ ਹੈ ਅਤੇ 12600 ਕਰੋੜ ਰੁਪਏ ਬਚਾਏ ਹਨ। ਹਾਲਾਂਕਿ ਸਰਕਾਰ ਨੇ ਗੁਪਤਤਾ ਸਮਝੌਤੇ ਦਾ ਹਵਾਲਾ ਦਿੰਦੇ ਹੋਏ 36 ਜਹਾਜ਼ਾਂ ਲਈ ਹੋਏ ਸੌਦੇ ਦੀ ਲਾਗਤ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ।
CAGਉਥੇ ਕਾਂਗਰਸ ਦਾ ਕਹਿਣਾ ਹੈ ਕਿ ਯੂਪੀਏ 126 ਜਹਾਜ਼ਾਂ ਲਈ 54 ਹਜ਼ਾਰ ਕਰੋੜ ਰੁਪਏ ਦੇ ਰਹੀ ਸੀ ਜਦਕਿ ਮੋਦੀ ਸਰਕਾਰ ਸਿਰਫ਼ 36 ਜਹਾਜ਼ਾਂ ਦੇ ਲਈ 58 ਹਜ਼ਾਰ ਕਰੋੜ ਦੇ ਰਹੀ ਹੈ। ਇਸ ਤਰ੍ਹਾਂ ਹੁਣ ਇਕ ਜਹਾਜ਼ ਦੀ ਲਾਗਤ 1555 ਕਰੋੜ ਰੁਪਏ ਪੈ ਰਹੀ ਹੈ, ਜਦਕਿ ਯੂਪੀਏ ਸਰਕਾਰ ਇਨ੍ਹਾਂ ਨੂੰ 428 ਕਰੋੜ ਰੁਪਏ ਪ੍ਰਤੀ ਜਹਾਜ਼ ਦੀ ਦਰ 'ਤੇ ਖ਼ਰੀਦ ਰਹੀ ਸੀ।
Rafaleਦਸ ਦਈਏ ਕਿ ਇਹ ਸਮਝੌਤਾ ਕਾਫ਼ੀ ਸਮੇਂ ਤੋਂ ਲਟਕਿਆ ਹੋਇਆ ਹੈ। 2011 ਵਿਚ ਭਾਰਤੀ ਹਵਾਈ ਫ਼ੌਜ ਨੇ ਐਲਾਨ ਕੀਤਾ ਕਿ ਰਾਫ਼ੇਲ ਅਤੇ ਯੂਰੋ ਫਾਈਟਰ ਟਾਈਫੂਨ ਉੇਸ ਦੇ ਮਾਪਦੰਡ 'ਤੇ ਖ਼ਰੇ ਉਤਰੇ ਹਨ। ਕਈ ਜਹਾਜ਼ਾਂ ਦੇ ਤਕਨੀਕੀ ਪ੍ਰੀਖਣ ਅਤੇ ਸਮੀਖਿਆ ਤੋਂ ਬਾਅਦ ਇਹ ਐਲਾਨ ਹੋਇਆ।