ਇਸ ਵਾਰ ਮਾਨਸੂਨ 'ਚ ਇੱਕ ਹਫ਼ਤੇ ਦੀ ਦੇਰੀ, 8 ਜੂਨ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ
Published : Jun 6, 2019, 10:00 am IST
Updated : Jun 6, 2019, 10:00 am IST
SHARE ARTICLE
Monsoon rains to arrive Kerala around June 8
Monsoon rains to arrive Kerala around June 8

ਭਿਆਨਕ ਗਰਮੀ ਦੇ ਵਿੱਚ ਇਸ ਵਾਰ ਮਾਨਸੂਨ ਦਾ ਇੰਤਜ਼ਾਰ ਥੋੜ੍ਹਾ ਹੋਰ ਵੱਧ ਸਕਦਾ ਹੈ। ਦਰਅਸਲ ਇਸ ਵਾਰ ਮਾਨਸੂਨ ਆਉਣ 'ਚ ਇੱਕ ਹਫਤੇ ਦੀ ਹੋਰ ਦੇਰੀ ਹੋ ਸਕਦੀ ਹੈ।

ਨਵੀਂ ਦਿੱਲੀ  :  ਭਿਆਨਕ ਗਰਮੀ ਦੇ ਵਿੱਚ ਇਸ ਵਾਰ ਮਾਨਸੂਨ ਦਾ ਇੰਤਜ਼ਾਰ ਥੋੜ੍ਹਾ ਹੋਰ ਵੱਧ ਸਕਦਾ ਹੈ। ਦਰਅਸਲ ਇਸ ਵਾਰ ਮਾਨਸੂਨ ਆਉਣ 'ਚ ਇੱਕ ਹਫਤੇ ਦੀ ਹੋਰ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਮਾਨੂਸਨ ਦੀ ਸ਼ੁਰੂਆਤ 'ਚ ਇੱਕ ਹਫਤੇ ਦੀ ਦੇਰੀ ਹੋ ਸਕਦੀ ਹੈ ਅਤੇ ਹੁਣ ਇਸਦੇ ਅੱਠ ਜੂਨ ਤੱਕ ਦਸਤਕ ਦੇਣ ਦੀ ਸੰਭਾਵਨਾ ਹੈ।

Monsoon rains to arrive Kerala around June 8Monsoon rains to arrive Kerala around June 8

ਦੱਸ ਦਈਏ ਕਿ ਆਮ ਤੌਰ 'ਤੇ ਮਾਨਸੂਨ ਇੱਕ ਜੂਨ ਨੂੰ ਕੇਰਲ ਵਿੱਚ ਪਹੁੰਚ ਜਾਂਦਾ ਹੈ ਅਤੇ ਇਸਦੇ ਨਾਲ ਹੀ ਆਧਿਕਾਰਕ ਤੌਰ 'ਤੇ ਚਾਰ ਮਹੀਨੇ ਮੀਂਹ ਦੇ ਮੌਸਮ ਦਾ ਆਗਾਜ਼ ਹੁੰਦਾ ਹੈ। ਆਈਐਮਡੀ ਨੇ ਮਾਨਸੂਨ ਨੂੰ ਲੈ ਕੇ ਬੁਲੇਟਿਨ 'ਚ ਕਿਹਾ ਕਿ ‘‘ਉੱਤਰ ਦੇ ਵੱਲ ਹੌਲੀ - ਹੌਲੀ ਵਧਣ ਦੀ ਅਨੁਕੂਲ ਸੰਭਾਵਨਾ ਦੇ ਕਾਰਨ ਅੱਠ ਜੂਨ ਦੇ ਆਸਪਾਸ ਕੇਰਲ ਵਿੱਚ ਦੱਖਣ - ਪੱਛਮੀ ਮਾਨਸੂਨ ਦੀ ਸ਼ੁਰੂਆਤ ਦੀ ਉਮੀਦ ਜਤਾਈ ਜਾ ਰਹੀ ਹੈ।

Monsoon rains to arrive Kerala around June 8Monsoon rains to arrive Kerala around June 8

ਮੌਸਮ ਵਿਭਾਗ ਦੇ ਅਨੁਸਾਰ ਅਗਲੇ ਤਿੰਨ ਚਾਰ ਦਿਨਾਂ ਵਿਚ ਉਤਰ-ਪੂਰਵੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਦੱਖਣ - ਪੱਛਮੀ ਮਾਨਸੂਨ ਦੇ ਵਧਣ ਨੂੰ ਲੈ ਕੇ ਅਨੁਕੂਲ ਹਾਲਤ ਬਨਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੱਤ ਜੂਨ ਨੂੰ ਮਾਨਸੂਨ ਦਸਤਕ ਦੇ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਸ਼ਨੀਵਾਰ ਨੂੰ ਆਪਣੇ ਸੋਧ ਕੇ ਅਨੁਮਾਨ ਵਿਚ ਚਾਰ ਜੂਨ ਤੋਂ ਸੱਤ ਜੂਨ ਦੇ ਵਿਚ ਇਸਦੇ ਆਉਣ ਦੀ ਉਮੀਦ ਜਤਾਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement