
ਤਪਦੇ ਸੂਰਜ ਨੇ ਇਸ ਸਮੇਂ ਹਰ ਕਿਸੇ ਦੀਆਂ ਪਰੇਸ਼ਾਨੀਆਂ ਵਧਾਈਆਂ ਹੋਈਆਂ ਹਨ। ਘਰ ਹੋਵੇ ਜਾਂ ਬਾਹਰ ਕਿਤੇ ਵੀ ਪਸੀਨਾ ਸੁੱਕ ਨਹੀਂ ਰਿਹਾ।
ਨਵੀ ਦਿੱਲੀ : ਤਪਦੇ ਸੂਰਜ ਨੇ ਇਸ ਸਮੇਂ ਹਰ ਕਿਸੇ ਦੀਆਂ ਪਰੇਸ਼ਾਨੀਆਂ ਵਧਾਈਆਂ ਹੋਈਆਂ ਹਨ। ਘਰ ਹੋਵੇ ਜਾਂ ਬਾਹਰ ਕਿਤੇ ਵੀ ਪਸੀਨਾ ਸੁੱਕ ਨਹੀਂ ਰਿਹਾ। ਪੱਖੇ ਤਾਂ ਦੂਰ ਇਸ ਭਿਆਨਕ ਗਰਮੀ 'ਚ ਤਾਂ ਏਸੀ ਤੱਕ ਵੀ ਫੇਲ ਹੋ ਗਏ ਹਨ। ਇਨ੍ਹੇ ਦਿਨਾਂ ਤੋਂ ਗਰਮੀ ਝੱਲ ਰਹੇ ਲੋਕਾਂ ਲਈ ਫਿਲਹਾਲ ਕੋਈ ਰਾਹਤ ਦੀ ਖ਼ਬਰ ਆਉਂਦੀ ਨਹੀਂ ਦਿਖਾਈ ਦੇ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦੋ ਦਿਨਾਂ, ਯਾਨੀ ਬੁੱਧਵਾਰ ਤਕ ਪੂਰਾ ਉੱਤਰੀ ਭਾਰਤ ਗਰਮੀ ਵਿੱਚ ਤਪਦਾ ਰਹੇਗਾ।
Relief From Intense Heat
ਆਈਐਮਡੀ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਦੱਖਣ-ਉੱਤਰ ਪ੍ਰਦੇਸ਼ ਤੋਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਅਗਲੇ 24 ਘੰਟਿਆਂ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਗਰਮੀ ਦੀ ਤੇਜ਼ ਤਪਸ਼ਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੀ ਗਰਮੀ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣ-ਪੱਛਮੀ ਮਾਨਸੂਨ ਲਈ ਹਾਲਾਤ ਅਨੁਕੂਲ ਬਣਨ ਜਾ ਰਹੇ ਹਨ। ਅਗਲੇ 24 ਘੰਟਿਆਂ ਦੌਰਾਨ ਹਾਲਾਂਕਿ ਅਰਬ ਸਾਗਰ ਦੇ ਕਈ ਦੱਖਣੀ ਹਿੱਸਿਆਂ ਵਿੱਚ ਤੋਂ ਇਲਾਵਾ ਮਾਲਦੀਵ-ਕੋਮੋਰੀਅਨ ਏਰੀਆ, ਦੱਖਣ-ਪੱਛਮੀ, ਦੱਖਣ-ਪੂਰਬੀ ਤੇ ਪੂਰਬ-ਕੇਂਦਰੀ ਬੰਗਾਲ ਦੀ ਖਾੜੀ ਵਿੱਚ ਵੀ ਹਾਲਾਤ ਮਾਨਸੂਨ ਦੇ ਅਨੁਕੂਲ ਰਹਿਣਗੇ।
Relief From Intense Heat
ਆਈਐਮਡੀ ਮੁਾਤਬਕ ਅਗਲੇ ਚਾਰ-ਪੰਜ ਦਿਨਾਂ ਦੌਰਾਨ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸਵੇਰੇ 8.30 ਵਜੇ 57 ਫ਼ੀਸਦੀ ਨਮੀ ਦਰਜ ਕੀਤੀ ਗਈ।
Relief From Intense Heat