
ਘਟ ਹੋ ਸਕਦਾ ਹੈ ਦਿੱਲੀ ਦਾ ਤਾਪਮਾਨ
ਨਵੀਂ ਦਿੱਲੀ: ਦਿੱਲੀ ਵਾਸੀਆਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲਣ ਦੇ ਆਸਾਰ ਦਿਸ ਰਹੇ ਹਨ। ਮੌਸਮ ਵਿਭਾਗ ਨੇ ਐਤਵਾਰ ਸ਼ਾਮ ਨੂੰ ਠੰਡੀਆਂ ਹਵਾਵਾਂ ਚਲਣ ਅਤੇ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਤਾਈ ਹੈ। ਐਤਵਾਰ ਨੂੰ ਕੌਮੀ ਰਾਜਧਾਨੀ ਦਾ ਨਿਊਨਤਮ ਤਾਪਮਾਨ 30.8 ਡਿਗਰੀ ਸੈਲਸਿਅਸ ਰਿਕਾਰਡ ਕੀਤਾ ਗਿਆ ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਤਿੰਨ ਡਿਗਰੀ ਸੈਲਸਿਅਸ ਜ਼ਿਆਦਾ ਹੈ। ਨਮੀ ਦਾ ਪੱਧਰ 64 ਫ਼ੀ ਸਦੀ ਰਿਕਾਰਡ ਕੀਤਾ ਗਿਆ।
Heat in Delhi
ਮੌਸਮ ਵਿਭਾਗ ਦੇ ਅਧਿਕਾਰੀ ਨੇ ਅਨੁਮਾਨ ਜਤਾਇਆ ਕਿ ਦਿਨ ਵਿਚ ਆਸਮਾਨ ਵਿਚ ਬੱਦਲ ਰਹਿਣਗੇ ਅਤੇ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣਗੀਆਂ। ਉਹਨਾਂ ਨੇ ਦਸਿਆ ਕਿ ਵਧ ਤੋਂ ਵੱਧ ਪਾਰਾ 42 ਡਿਗਰੀ ਦੇ ਆਸ ਪਾਸ ਰਹਿ ਸਕਦਾ ਹੈ। ਠੰਡੀ ਹਵਾ ਚਲਣ ਅਤੇ ਮੌਸਮ ਖਰਾਬ ਹੋਣ ਨਾਲ ਤਾਪਮਾਨ ਇਕ ਤੋਂ ਦੋ ਡਿਗਰੀ ਸੈਲਸਿਅਸ ਘੱਟ ਹੋ ਸਕਦਾ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਜਦਕਿ ਨਿਊਨਤਮ ਪਾਰਾ 27.6 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ ਸੀ।
Heat in Delhi
ਮੌਸਮ ਵਿਭਾਗ ਦੇ ਉਤਰੀ ਖੇਤਰ ਦੇ ਮੁੱਖ ਵਿਗਿਆਨਿਕ ਡਾ. ਕੁਲਦੀਪ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਮੌਸਮ ਵਿਗਿਆਨਿਆਂ ਮੁਤਾਬਕ ਪਾਕਿਸਤਾਨ ਤੋਂ ਆ ਰਹੀਆਂ ਗਰਮ ਪੱਛਮੀ ਹਵਾਵਾਂ ਨੇ ਗਰਮੀ ਦੇ ਦਾਅਰੇ ਵਿਚ ਇਸ ਸਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਲੈ ਲਿਆ ਹੈ। ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਵਿਚ ਰਾਜਸਥਾਨ, ਉਤਰ ਪ੍ਰਦੇਸ਼ ਸਮੇਤ ਕਈ ਇਲਾਕਿਆਂ ਵਿਚ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ।
ਨਾਲ ਹੀ ਉਹਨਾਂ ਨੇ ਦਸਿਆ ਕਿ ਪਿਛਲੇ ਸਾਲ 24 ਘੰਟੇ ਵਿਚ ਬੰਗਾਲ ਦੀ ਖਾੜੀ ਤੋਂ ਪੂਰਵੀ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਹਵਾਵਾਂ ਮਾਨਸੂਨ ਨਾਲ ਨਮੀ ਲਿਆਉਂਦੀਆਂ ਹਨ। ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਇਸ ਦਾ ਅਸਰ ਦੋ ਦਿਨ ਬਾਅਦ ਦਿਸਣ ਲਗੇਗਾ। ਇਸ ਨਾਲ 47 ਡਿਗਰੀ ਤੋਂ ਵੱਧ ਤਾਪਮਾਨ ਵਿਚ 4 ਡਿਗਰੀ ਤਕ ਦੀ ਗਿਰਾਵਟ ਆਵੇਗੀ।
ਐਤਵਾਰ ਦੀ ਰਾਤ ਤੋਂ ਉਤਰੀ ਇਲਾਕਿਆਂ ਵਿਚ ਤਾਪਮਾਨ ਜ਼ਰੂਰ ਘਟ ਹੋਵੇਗਾ ਪਰ ਪੂਰਬ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਦਾ ਅਸਰ ਸੀਮਿਤ ਇਲਾਕਿਆਂ ਵਿਚ ਹਾਈ ਹੋਣ ਕਾਰਨ ਸਮੁੱਚੇ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਗਰਮੀ ਤੋਂ ਬਹੁਤ ਰਾਹਤ ਮਿਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਤਿੰਨ ਜੂਨ ਨੂੰ ਹਰਿਆਣਾ ਅਤੇ ਦਿੱਲੀ ਦੇ ਨੇੜੇ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਣ ਕਾਰਨ ਗਰਮੀ ਤੋਂ ਮਾਮੂਲੀ ਰਾਹਤ ਮਿਲਣ ਦੀ ਉਮੀਦ ਰਹੇਗੀ।